‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖ਼ਿ ਲਾਫ਼ ਪੁਲਿ ਸ ਸ਼ਿਕਾ ਇਤ ਦਰਜ ਕੀਤੀ ਗਈ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੇ ਬੇਟੇ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਦਿੱਲੀ ਦੇ ਕੇਜਰੀਵਾਲ ਖ਼ਿ ਲਾਫ਼ ਪੁਲਿ ਸ ਸ਼ਿਕਾ ਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਦਿੱਲੀ ਦੇ ਨਿਜ਼ਾਮੂਦੀਨ ਈਸਟ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਸੌਂਪੀ ਗਈ ਸ਼ਿਕਾ ਇਤ ਵਿੱਚ, ਕਾਂਗਰਸ ਲੀਡਰ ਨੇ ਕੇਜਰੀਵਾਲ ‘ਤੇ ਪੰਜਾਬ ਚੋਣਾਂ ਅਤੇ ਆਗਾਮੀ ਐਮਸੀਡੀ ਚੋਣਾਂ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹੋਰ ਸਿਆਸੀ ਨੇਤਾਵਾਂ ਅਤੇ ਪਾਰਟੀਆਂ ਦੇ ਖਿਲਾ ਫ ਝੂਠ ਬੋਲਣ ਅਤੇ ਬੁਰਾਈ ਫੈਲਾਉਣ ਦਾ ਦੋ ਸ਼ ਲਗਾਇਆ। ਸੰਦੀਪ ਦੀਕਸ਼ਿਤ ਦੇ ਮੁਤਾਬਕ ‘ਆਪ’ ਸੁਪਰੀਮੋ ਇਮਾਨਦਾਰ ਅਕਸ ਬਣਾਉਣਾ ਚਾਹੁੰਦੇ ਹਨ ਅਤੇ ਝੂਠੇ ਦਾਅਵੇ ਕਰ ਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ।