Punjab

ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ਨੂੰ ਲੈ ਕੇ ਕਰਨਾ ਸੀ ਪ੍ਰਦਰਸ਼ਨ

ਬੁੱਢੇ ਨਾਲੇ ਦਾ ਮਸਲਾ ਭਖਿਆ ਹੋਇਆ ਹੈ। ਕੈਂਸਰ ਵਰਗੀਆਂ ਬਿਮਾਰੀਆਂ ਕਿਸੇ ਦੇ ਘਰ ਵੀ ਆ ਸਕਦੀਆਂ ਹਨ, ਬੱਚਿਆਂ ਦੇ ਭਵਿੱਖ ਲਈ ਇਸ ਮਸਲੇ ਦੇ ਹੱਲ ਲਈ 23 ਜਥੇਬੰਦੀਆਂ ਵੱਲੋਂ ਅੱਜ ਬੁੱਢਾ ਨਾਲਾ ਪੂਰਨ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਮੋਰਚੇ ਦੇ ਸਮਰਥਨ ਵਿਚ ਆਏ 20 ਦੇ ਕਰੀਬ ਲੋਕਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ।

ਦੂਜੇ ਬੰਨੇ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲਿਸ ਨੇ ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਇਸ ਦੀ ਪੁਸ਼ਟੀ ਬਾਬਾ ਹਰਦੀਪ ਸਿੰਘ ਨੇ ਕੀਤੀ ਹੈ। ਜੋ ਲੰਬੇ ਸਮੇਂ ਤੋਂ ਲੱਖਾ ਦਾ ਵੱਖ-ਵੱਖ ਮਾਮਲਿਆਂ ‘ਤੇ ਸਮਰਥਨ ਕਰਦੇ ਆ ਰਹੇ ਹਨ। ਪੁਲਿਸ ਨੇ ਬਾਬਾ ਸਮੇਤ 9 ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ।

ਕਾਲਾ ਪਾਣੀ ਮੋਰਚਾ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਦੀ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਪੁਲਿਸ ਵੱਲੋਂ ਕਾਲਾ ਪਾਣੀ ਮੋਰਚਾ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਾ ਹਾਂ ਕਿਉਂਕਿ ਲੁਧਿਆਣਾ ਨੂੰ ਬੁੱਢਾ ਦਰਿਆ ਨੂੰ ਜ਼ਹਿਰੀਲੇ ਉਦਯੋਗਿਕ ਰਹਿੰਦ-ਖੂੰਹਦ ਨਾਲ ਪ੍ਰਦੂਸ਼ਿਤ ਕਰਨ ਦੇ ਵਿਰੋਧ ਨੂੰ ਰੋਕਣ ਲਈ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ! ਕਿੰਨੀ ਸ਼ਰਮ ਦੀ ਗੱਲ ਹੈ।

ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਖੁਦ ਪੰਜਾਬ ਵਿੱਚ ਲੋਕ ਲਹਿਰਾਂ ਨੂੰ ਕੁਚਲਣ ਲਈ ਰਾਜ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਕੀ ਇਹ ਬਾਦਲਾਵ ਹੈ?-