The Khalas Tv Blog India ਇਸ ਤਰੀਕ ਨੂੰ ਲਾਂਚ ਹੋ ਰਹੀ ਹੈ ਛੋਟੀ Electric Car,4 ਘੰਟੇ ਅੰਦਰ ਚਾਰਜ,200 ਕਿਲੋਮੀਟਰ ਦੌੜੇਗੀ
India

ਇਸ ਤਰੀਕ ਨੂੰ ਲਾਂਚ ਹੋ ਰਹੀ ਹੈ ਛੋਟੀ Electric Car,4 ਘੰਟੇ ਅੰਦਰ ਚਾਰਜ,200 ਕਿਲੋਮੀਟਰ ਦੌੜੇਗੀ

Pmv e micro electric car lauch soon

16 ਨਵੰਬਰ ਨੂੰ ਲਾਂਚ ਹੋਵੇਗੀ ਛੋਟੀ ਇਲੈਕਟ੍ਰਿਕ ਕਾਰ

ਬਿਊਰੋ ਰਿਪੋਰਟ : ਜਲਦ ਹੀ ਭਾਰਤੀ ਬਾਜ਼ਾਰ ਵਿੱਚ ਇੱਕ ਨਵੀਂ ਛੋਟੀ ਇਲੈਕਟ੍ਰਿਕ ਕਾਰ (Electric car) ਲਾਂਚ ਹੋਣ ਜਾ ਰਹੀ ਹੈ। ਮੁੰਬਈ ਦੀ ਇਲੈਕਟ੍ਰਿਕ ਕੰਪਨੀ ਪੀਐੱਮਵੀ ਇਲੈਕਟ੍ਰਿਕ ( PMV Electric) 16 ਨਵੰਬਰ ਨੂੰ ਆਪਣੀ ਪਹਿਲੀ ਮਾਇਕਰੋ ਇਲੈਕਟ੍ਰਿਕ ਕਾਰ Eas ਨੂੰ ਲਾਂਚ ਕਰਨ ਜਾ ਰੀਹ ਹੈ । ਭਾਰਤ ਵਿੱਚ PMV ਦੀ ਪਹਿਲੀ ਗੱਡੀ ਹੋਵੇਗੀ । ਕੰਪਨੀ ਇਸ ਗੱਡੀ ਦੇ ਜ਼ਰੀਏ ਭਾਰਤੀ ਬਾਜ਼ਾਰ ਵਿੱਚ ਪਰਸਨਲ ਮੋਬਿਲੀਟੀ ਗੱਡੀਆਂ ਦਾ ਨਵਾਂ ਸੈਗਮੈਂਟ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਆਪਣੀ ਵੈੱਬਸਾਈਟ ‘ਤੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ । ਇਸ ਤੋਂ ਇਲਾਵਾ ਕੰਪਨੀ ਨੂੰ ਕੌਮਾਂਤਰੀ ਬਾਜ਼ਾਰ ਤੋਂ ਵੀ ਪ੍ਰੀ ਬੁਕਿੰਗ ਦੀ ਉਮੀਦ ਹੈ

ਇੰਨੇ ਕਿਲੋਮੀਟਰ ਦੌੜੇਗੀ

ਪੀਐੱਮਵੀ ਇਲੈਕਟ੍ਰਿਕ ( PMV Electric) ਕਾਰ 10 ਕਿਲੋਵਾਟ ਲੀਥਿਅਮ ਆਇਰਨ ਫਾਸਫੇਟ ਬੈਟਰੀ ਨਾਲ ਕੰਮ ਕਰੇਗੀ। ਇਸ ਨੂੰ 15 ਕਿਲੋਵਾਟ PMVEAS ਦੀ ਈ ਮਾਇਕ੍ਰੋ ਇਲੈਕਟ੍ਰਿਕ ਮੋਟਰ ਨਾਲ ਜੋੜਿਆ ਜਾਵੇਗਾ । ਗੱਡੀ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ । ਮਾਇਕਰੋ ਇਲੈਕਟ੍ਰਿਕ ਕਾਰ ਨੂੰ ਤਿੰਨ ਵੈਰੀਐਂਟ ਵਿੱਚ ਲਿਆਇਆ ਜਾਵੇਗਾ। ਜਿਸ ਨਾਲ ਫੁੱਲ ਚਾਰਜ ਕਰਨ ‘ਤੇ ਗੱਡੀ 120 ਕਿਲੋਮੀਟਰ,200 ਕਿਲੋਮੀਟਰ ਤੱਕ ਚੱਲ ਸਕੇਗੀ।

ਪੀਐੱਮਵੀ ਇਲੈਕਟ੍ਰਿਕ ( PMV Electric) ਕਾਰ ਦੀ ਲੰਬਾਈ 2,915mm, 1,157mm ਚੋੜੀ, ਅਤੇ 1,600mm ਉੱਚੀ ਹੋਵੇਗੀ। ਇਸ ਤੋਂ ਇਲਾਵਾ ਵਹੀਲਬੇਸ 2,087mm ਅਤੇ ਗਰਾਉਂਡ ਕਲੀਰੈਂਸ 170mm ਹੋਵੇਗੀ,ਇਲੈਕਟ੍ਰਿਕ ਕਾਰ ਦਾ ਭਾਰ 550 ਕਿਲੋਗਰਾਮ ਹੋਵੇਗਾ ।

ਪੀਐੱਮਵੀ ਇਲੈਕਟ੍ਰਿਕ ( PMV Electric) ਕਾਰ ਵਿੱਚ ਇੱਕ ਡਿਜੀਟਲ ਇੰਫੋਟੇਨਮੈਂਟ ਸਿਸਟਮ ਹੋਵੇਗਾ,USB ਚਾਰਜਿੰਗ ਪੋਰਟ ਹੋਵੇਗਾ,AC,ਰਿਮੋਰਟ ਕੀਲੇਸ ਐਂਟਰੀ,ਰਿਪੋਰਟ ਪਾਰਟ ਅਸਸਿਟ ਹੋਵੇਗਾ, ਕਰੂਜ਼ ਕੰਟਰੋਲ ਵਰਗੇ ਸਿਸਟਮ ਹੋਣਗੇ ।

Exit mobile version