ਬਿਉਰੋ ਰਿਪੋਰਟ : ਲੋਕਸਭਾ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਰਾਜਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਜਵਾਬ ਦਿੱਤਾ । 90 ਮਿੰਟ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਮੋਦੀ-ਅਡਾਨੀ ਭਰਾ-ਭਰਾ ਦੇ ਨਾਅਰੇ ਲਗਾਉਂਦੇ ਰਹੇ ਤਾਂ ਪੀਐੱਮ ਮੋਦੀ ਨੇ ਜਵਾਬ ਵਿੱਚ ਤੰਜ ਕੱਸ ਦੇ ਹੋਏ ਕਿਹਾ ਇੱਕ ‘ਇਕੱਲਾ ਸਭ ਦੇ ਭਾਰੀ’। ਪੀਐੱਮ ਮੋਦੀ ਨੇ ਦੇਸ਼ ਦੇ ਅਰਥਚਾਰੇ ਨੂੰ ਲੈਕੇ ਉਨ੍ਹਾਂ ਸੂਬਿਆਂ ਨੂੰ ਵੀ ਨਸੀਹਤ ਦਿੱਤੀ ਜੋ ਵੋਟ ਬੈਂਕ ਦੇ ਲਈ ਫ੍ਰੀ ਵਿੱਚ ਚੀਜ਼ਾ ਵੰਡ ਰਹੇ ਹਨ । ਪ੍ਰਧਾਨ ਮੰਤਰੀ ਨੇ ਕਿਹਾ ਜਿੰਨਾਂ ਨੂੰ ਅਰਥਚਾਰੇ ਦੀ ਨੀਤੀ ਬਾਰੇ ਸਮਝ ਨਹੀਂ ਹੈ ਉਹ ਸੱਤਾ ਦਾ ਖੇਡ ਖੇਡਣਾ ਨਹੀਂ ਜਾਣ ਦੇ ਹਨ। ਉਨ੍ਹਾਂ ਨੇ ਅਰਥ ਨੀਤੀ ਨੂੰ ਅਨਰਥ ਨੀਤੀ ਵਿੱਚ ਬਦਲ ਦਿੱਤਾ ਹੈ । ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿ ਸੂਬਿਆਂ ਨੂੰ ਸਮਝਾਉ ਕਿ ਗਲਤ ਰਸਤੇ ‘ਤੇ ਨਾ ਚਲੋ, ਗੁਆਂਢੀ ਮੁਲਕ ਦਾ ਹਾਲ ਵੇਖ ਲਿਓ,ਤਤਕਾਲੀ ਲਾਭ ਦੇ ਲਈ ਕਰਜ ਲੈਣ ਦੀ ਨੀਤੀ ਨਾਲ ਸੂਬੇ ਤਾਂ ਬਰਬਾਦ ਹੋਣਗੇ ਹੀ ਦੇਸ਼ ਵਿੱਚ ਬਰਬਾਦ ਹੋ ਜਾਵੇਗਾ ।
ਪੀਐੱਮ ਮੋਦੀ ਨੇ ਕਿਹਾ ਸਿਆਸਤ ਵਿੱਚ ਮਤਭੇਦ ਹੋ ਸਕਦੇ ਹਨ,ਇਲਜ਼ਾਮਬਾਜ਼ੀ ਹੋ ਸਕਦੀ ਹੈ ਪਰ ਦੇਸ਼ ਦੇ ਅਰਥਚਾਰੇ ਦੀ ਸਿਹਤ ਨਾਲ ਖਿਲਵਾੜ ਨਾ ਕਰੋ, ਅਜਿਹਾ ਪਾਪ ਨਾ ਕਰੋ,ਜੋ ਤੁਹਾਡੇ ਬੱਚਿਆਂ ਦੇ ਅਧਿਕਾਰਾਂ ਨੂੰ ਖੋਹ ਲਏ। ਤੁਸੀਂ ਮੋਜ ਕਰ ਲਓ ਅਤੇ ਬੱਚੇ ਬਰਬਾਦ ਹੋ ਜਾਣ,ਇਹ ਮਨਸੂਬਾ ਚਿੰਤਾ ਦਾ ਵਿਸ਼ੇ ਹੈ । ਉਨ੍ਹਾਂ ਕਿਹਾ ਦੇਸ਼ ਦੇ ਅਰਥਾਰੇ ਦੀ ਸਿਹਤ ਦੇ ਲਈ ਸੂਬਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਹੋਵੇਗਾ ਤਾਂ ਹੀ ਸੂਬੇ ਵੀ ਵਿਕਾਸ ਦੀ ਯਾਤਰਾ ਵਿੱਚ ਅੱਗੇ ਵੱਧ ਸਕਦੇ ਹਨ । ਜਿੰਨਾਂ ਦੀ 2 ਵਕਤ ਦੀ ਰੋਟੀ ਦਾ ਸੁਪਣਾ ਸੀ । ਉਸ ‘ਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ । ਸਾਫ ਸੀ ਪੀਐੱਮ ਮੋਦੀ ਦਾ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸੀ । ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮੁਫਤ ਚੀਜ਼ਾ ਦੇਣ ਦੀ ਸਿਆਸਤ ਨੂੰ ਲੈਕੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰ ਚੁੱਕੇ ਹਨ। ਪਰ ਆਪਣੇ ਇਸ ਪੂਰੇ ਭਾਸ਼ਣ ਦੇ ਦੌਰਾਨ ਪੀਐੱਮ ਮੋਦੀ ਨੇ ਰਾਹੁਲ ਗਾਂਧੀ ਦੇ ਅਡਾਨੀ ਵਾਲੇ ਮਾਮਲੇ ‘ਤੇ ਕੋਈ ਜਵਾਬ ਨਹੀਂ ਦਿੱਤਾ । ਰਾਹੁਲ ਗਾਂਧੀ ਵਾਰ-ਵਾਰ ਅਡਾਨੀ ਅਤੇ ਪੀਐੱਮ ਮੋਦੀ ਦੇ ਰਿਸ਼ਤੇ ਨੂੰ ਲੈਕੇ ਸਵਾਲ ਪੁੱਛ ਰਹੇ ਸਨ । ਪਰ ਪੀਐੱਮ ਮੋਦੀ ਪਰਿਵਾਰਵਾਦ ਦੇ ਜ਼ਰੀਏ ਕਾਂਗਰਸ ਤੇ ਲਗਾਤਾਰ ਹਮਲੇ ਕਰਦੇ ਹੋਏ ਵਿਖਾਈ ਦਿੱਤੇ । ਉਧਰ ਕਿਸਾਨਾਂ ਨੂੰ ਲੈਕੇ ਵੀ ਪੀਐੱਮ ਮੋਦੀ ਨੇ ਵਿਰੋਧੀਆਂ ‘ਤੇ ਵੱਡਾ ਇਲਜ਼ਾਮ ਲਗਾਇਆ ਹੈ ।
ਕਿਸਾਨਾਂ ਦੀ ਵਰਤੋਂ ਸਿਆਸਤ ਦੇ ਲਈ ਕੀਤੀ
ਪੀਐੱਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਿਸਾਨਾਂ ਦੇ ਲਈ ਕੀ ਨੀਤੀਆਂ ਸਨ ? ਕੁਝ ਵਰਗਾ ਨੂੰ ਫਾਇਦਾ ਪਹੁੰਚਾਇਆ ਜਾਂਦਾ ਸੀ ਬਾਕੀ ਕਿਸੇ ਬਾਰੇ ਕੁਝ ਨਹੀਂ ਸੋਚਿਆ ਜਾਂਦਾ ਸੀ । ਛੋਟੇ ਕਿਸਾਨ ਪਰੇਸ਼ਾਨ ਸਨ । ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਸੁਣ ਦਾ ਸੀ । ਸਾਡੀ ਸਰਕਾਰ ਨੇ ਛੋਟੇ ਕਿਸਾਨਾਂ ਵੱਲ ਧਿਆਨ ਦਿੱਤਾ । ਉਨ੍ਹਾਂ ਨੂੰ ਬੈਂਕਿੰਗ ਨਾਲ ਜੋੜਿਆ,ਸਾਲ ਵਿੱਚ 3 ਵਾਰ ਕਿਸਾਨ ਸਨਮਾਨ ਨਿਧੀ ਉਨ੍ਹਾਂ ਦੇ ਖਾਤਿਆਂ ਵਿੱਚ ਜਮਾ ਕਰਵਾਇਆ ਜਾਂਦੀ ਹੈ । ਅਸੀਂ ਮਿਲੇਟ ਈਅਰ ਦੇ ਲਈ UN ਨੂੰ ਲਿਖਿਆ, ਇਹ ਛੋਟੇ ਕਿਸਾਨ ਪੈਦਾ ਕਰਦੇ ਹਨ
ਨਹਿਰੂ ਦੇ ਨਾਂ ਨਾਲ ਕਾਂਗਰਸ ਨੂੰ ਘੇਰਿਆ
ਸਰਕਾਰੀ ਯੋਜਨਾਵਾਂ ਦਾ ਨਾਂ ਬਦਲਣ ਨੂੰ ਲੈਕੇ PM ਮੋਦੀ ਨੇ ਕਿਹਾ ਕਿਸੇ ਪ੍ਰੋਗਰਮ ਵਿੱਚ ਜੇਕਰ ਨਹਿਰੂ ਜੀ ਦਾ ਨਾਂ ਨਹੀਂ ਹੁੰਦਾ ਹੈ ਤਾਂ ਕੁਝ ਲੋਕਾਂ ਦੇ ਵਾਲ ਖੜੇ ਹੋ ਜਾਂਦੇ ਹਨ । ਉਨ੍ਹਾਂ ਦਾ ਖੂਨ ਗਰਮ ਹੋ ਜਾਂਦਾ ਹੈ । ਮੈਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਨਹਿਰੂ ਜੀ ਦੀ ਪੀੜੀ ਦਾ ਕੋਈ ਵੀ ਸ਼ਖ਼ਸ ਉਨ੍ਹਾਂ ਦੇ ਨਾਂ ਦੇ ਸਰਨੇਮ ਦੀ ਵਰਤੋਂ ਕਿਉਂ ਨਹੀਂ ਕਰਦਾ ਹੈ । ਕੀ ਸ਼ਰਮਿੰਦਗੀ ਹੈ ਨਹਿਰੂ ਜੀ ਦੇ ਸਰਨੇਮ ਨੂੰ ਲੈਕੇ,ਇਨ੍ਹਾਂ ਮਹਾਨ ਸ਼ਖਸ ਤੁਹਾਡੇ ਪਰਿਵਾਰ ਨੂੰ ਮਨਜ਼ੂਰ ਕਿਉਂ ਨਹੀਂ ਹੈ। ਤੁਸੀਂ ਸਾਡੇ ਕੋਲੋ ਹਿਸਾਬ ਮੰਗ ਕਦੇ ਹੋ।