ਚੰਡੀਗੜ੍ਹ : ਪੰਜਾਬ,ਹਰਿਆਣਾ,ਚੰਡੀਗੜ੍ਹ ਅਤੇ ਹਿਮਾਚਲ ਦੇ ਲੋਕਾਂ ਨੂੰ 13 ਅਕਤੂਬਰ ਨੂੰ ਵੱਡੀ ਸੌਗਾਦ ਮਿਲਣ ਜਾ ਰਹੀ ਹੈ । ਦਿੱਲੀ ਅਤੇ ਊਨਾ ਦੇ ਵਿਚਾਲੇ ਨਵੀਂ ਵੰਦੇ ਭਾਰਤ ਟ੍ਰੇਨ (Vande bharat train) ਸ਼ੁਰੂ ਹੋਵੇਗੀ । ਖ਼ਾਸ ਗੱਲ ਇਹ ਹੈ ਕਿ ਵੰਦੇ ਭਾਰਤ ਟ੍ਰੇਨ ਸ੍ਰੀ ਆਨੰਦਪੁਰ ਸਾਹਿਬ (Anandpur sahib) ਵੀ ਰੁੱਕੇਗੀ । ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM MODI) ਇਸ ਟ੍ਰੇਨ ਨੂੰ ਹਰੀ ਝੰਡੀ ਵਿਖਾਉਣਗੇ, ਹਿਮਾਚਲ ਵਿਧਾਨਸਭਾ ਚੋਣਾਂ (Himachal Election) ਨੂੰ ਵੇਖ ਦੇ ਹੋਏ ਕੇਂਦਰ ਸਰਕਾਰ ਵੱਲੋਂ ਹਿਮਾਚਲ ਦੇ ਲੋਕਾਂ ਲਈ ਇਹ ਵੱਡਾ ਤੌਹਫਾ ਹੈ । ਕਿਉਂਕਿ ਦਿੱਲੀ ਤੱਕ ਪਹੁੰਚੇ ਦੇ ਲਈ ਹਿਮਾਚਲ ਤੱਕ ਟ੍ਰੇਨਾਂ ਬਹੁਤ ਹੀ ਘੱਟ ਹਨ। ਇਸ ਤੋਂ ਇਲਾਵਾ ਟ੍ਰੇਨ ਅੰਬਾਲਾ ਅਤੇ ਚੰਡੀਗੜ੍ਹ ਦੇ ਸਟੇਸ਼ਨਾਂ ‘ਤੇ ਵੀ ਰੁੱਕੇਗੀ ।
ਇਹ ਹੋਵੇਗਾ ਵੰਦੇ ਭਾਰਤ ਟ੍ਰੇਨ ਦਾ ਟਾਈਮ ਟੇਬਲ
ਦਿੱਲੀ ਅਤੇ ਊਨਾ ਦੇ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਸਿਰਫ਼ ਬੁੱਧਵਾਰ ਨੂੰ ਛੱਡ ਕੇ 6 ਦਿਨ ਚੱਲੇਗੀ,ਊਨਾ ਦੇ ਜ਼ਿਲ੍ਹੇ ਅੰਬ ਅੰਦੌਰਾ ਤੋਂ ਦੁਪਹਿਰ ਨੂੰ ਟ੍ਰੇਨ ਰਵਾਨਾ ਹੋਵੇਗੀ ਅਤੇ ਫਿਰ ਸ੍ਰੀ ਆਨੰਦਪੁਰ ਸਾਹਿਬ ਵੀ ਰੁੱਕੇਗੀ। ਇਸ ਤੋਂ ਬਾਅਦ ਵੰਦੇ ਭਾਰਤ ਟ੍ਰੇਨ ਚੰਡੀਗੜ੍ਹ ਦੁਪਹਿਰ 3 :35 ‘ਤੇ ਪਹੁੰਚੇਗੀ, ਸ਼ਾਮ 6.25 ‘ਤੇ ਯਾਤਰੀ ਦਿੱਲੀ ਪਹੁੰਚ ਜਾਣਗੇ। ਫਿਲਹਾਲ ਦਿੱਲੀ- ਚੰਡੀਗੜ੍ਹ ਸ਼ਤਾਬਦੀ ਸਾਢੇ ਤਿੰਨ ਘੰਟੇ ਦਾ ਸਮਾਂ ਲੈਂਦੀ ਹੈ। ਵੰਦੇ ਭਾਰਤ ਅੰਬ ਅੰਦੌਰਾ ਤੋਂ ਦਿੱਲੀ ਤੱਕ ਦਾ ਸਫਰ 5 ਘੰਟੇ ਵਿੱਚ ਪੂਰਾ ਕਰੇਗੀ। ਇਸੇ ਤਰ੍ਹਾਂ ਦਿੱਲੀ ਤੋਂ ਵੰਦੇ ਭਾਰਤ ਟ੍ਰੇਨ ਸਵੇਰ 5.50 ਮਿੰਟ ‘ਤੇ ਰਵਾਨਾ ਹੋਵੇਗੀ ਅਤੇ 10:34am ‘ਤੇ ਊਨਾ ਅਤੇ 11:05am ‘ਤੇ ਅੰਬ ਅੰਦੌਰਾ ਤੱਕ ਜਾਵੇਗੀ । ਇਸ ਟ੍ਰੇਨ ਦੀ ਰਫਤਾਰ 180 ਕਿਲੋ ਮੀਟਰ ਪ੍ਰਤੀ ਘੰਟਾ ਹੋਵੇਗੀ
ਸਕਿੰਟਾਂ ਵਿੱਚ ਰਫਤਾਰ ਫੜ ਦੀ ਹੈ ਵੰਦੇ ਭਾਰਤ
ਵੰਦੇ ਭਾਰਤ ਟ੍ਰੇਨ ਸਕਿੰਟਾਂ ਵਿੱਚ ਰਫ਼ਤਾਰ ਫੜ ਦੀ ਹੈ । ਹਲਕਾ ਇੰਜਣ ਹੋਣ ਦੀ ਵਜ੍ਹਾ ਕਰਕੇ 52 ਸੈਕੰਡ ਦੇ ਅੰਦਰ ਟ੍ਰੇਨ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ। ਟ੍ਰੇਨ ਦੇ ਸ਼ੁਰੂ ਹੋਣ ਨਾਲ ਹਿਮਾਚਲ ਦੇ ਸੈਰ-ਸਪਾਟੇ ਨੂੰ ਹੋਰ ਹੁੰਗਾਰਾ ਮਿਲੇਗਾ । ਇਸ ਤੋਂ ਪਹਿਲਾਂ ਵੰਦੇ ਭਾਰਤ ਟ੍ਰੇਨ ਦਿੱਲੀ -ਵਾਰਾਣਸੀ,ਗਾਂਧੀ ਨਗਰ -ਮੁੰਬਈ ਤੋਂ ਇਲਾਵਾ ਦਿੱਲੀ- ਕਟਰਾ ਦੇ ਵਿਚਾਲੇ ਚੱਲ ਦੀ ਹੈ।