International

ਪਾਕਿਸਤਾਨ ਵਿੱਚ ਇੱਕ ਬੱਸ ਨੂੰ ਲੱਗੀ ਅੱਗ ਵਿੱਚ 17 ਦੀ ਗਈ ਜਾਨ, 20 ਜ਼ਖਮੀ

Bus Carrying Flood Affected People Catches Fire 17 Dead in Pakistan

ਪਾਕਿਸਤਾਨ : ਪਾਕਿਸਤਾਨ (Pakistan) ਵਿੱਚ ਇੱਕ ਦਰਦਨਾਕ ਹਾਦਸਾ (Accident) ਵਾਪਰਿਆ ਹੈ। ਪਾਕਿਸਤਾਨ (Pakistan)ਦੇ ਸਿੰਧ ਜ਼ਿਲ੍ਹੇ (Sindh) ਵਿੱਚ ਬੁੱਧਵਾਰ ਨੂੰ ਇੱਕ ਬੱਸ ਵਿੱਚ ਭਿਆਨਕ ਅੱਗ ਲੱਗਣ ਕਾਰਨ 17 ਸਵਾਰੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਨੂੰ ਨੂਰੀਆਬਾਦ ਪੁਲਸ ਸਟੇਸ਼ਨ ਨੇੜੇ ਏਅਰ ਕੰਡੀਸ਼ਨਡ ਕੋਚ ਨੂੰ ਅੱਗ ਲੱਗਣ ਕਾਰਨ 13 ਬੱਚਿਆਂ ਸਮੇਤ ਘੱਟੋ-ਘੱਟ 17 ਯਾਤਰੀ ਸੜ ਗਏ। ਘਟਨਾ ਕਰਾਚੀ ਤੋਂ ਕਰੀਬ 90 ਕਿਲੋਮੀਟਰ ਦੂਰ ਨੂਰੀਆਬਾਦ ਸ਼ਹਿਰ ਦੀ ਹੈ। ਪਾਕਿਸਤਾਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ ਸ਼ਾਮ ਨੂੰ ਨੂਰੀਾਬਾਦ ਨੇੜੇ ਹਾਈਵੇਅ ‘ਤੇ ਖੈਰਪੁਰ ਨਾਥਨ ਸ਼ਾਹ ਖੇਤਰ ਨੂੰ ਜਾ ਰਹੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 17 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ।

https://twitter.com/gchahal/status/1580296426793246720?s=20&t=jab25DFyDdc5wdBwsN1D0g

ਪੁਲਿਸ ਨੇ ਦੱਸਿਆ ਕਿ ਕਰਾਚੀ ਵਿੱਚ ਅਸਥਾਈ ਪਨਾਹਗਾਹਾਂ ਵਿੱਚ ਰਹਿ ਰਹੇ 50 ਤੋਂ ਵੱਧ ਹੜ੍ਹ ਪੀੜਤਾਂ ਨੂੰ ਇੰਟਰਸਿਟੀ ਬੱਸ ਲੈ ਕੇ ਜਾ ਰਹੀ ਸੀ। ਇਹ ਸਾਰੇ ਹੜ੍ਹ ਪ੍ਰਭਾਵਿਤ ਖੈਰਪੁਰ ਨਾਥਨ ਸ਼ਾਹ ਵਿੱਚ ਆਪਣੇ ਘਰਾਂ ਨੂੰ ਪਰਤ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਨੂਰੀਆਬਾਦ ਨੇੜੇ ਐਮ-9 ਮੋਟਰਵੇਅ ‘ਤੇ ਜਮਸ਼ੋਰੋ ਅਤੇ ਹੈਦਰਾਬਾਦ ਨੇੜੇ ਬੱਸ ‘ਚ ਅਚਾਨਕ ਅੱਗ ਲੱਗ ਗਈ। ਫਿਲਹਾਲ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪਾਕਿਸਤਾਨੀ ਪੁਲਿਸ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਉਨ੍ਹਾਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਸਿੰਧ ਦੇ ਸੰਸਦੀ ਸਿਹਤ ਸਕੱਤਰ ਕਾਸਿਮ ਸੌਮਰੋ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਘੱਟੋ-ਘੱਟ 12 ਪੀੜਤ ਨਾਬਾਲਗ ਸਨ, ਜਿਨ੍ਹਾਂ ਦੀ ਉਮਰ 15 ਸਾਲ ਜਾਂ ਇਸ ਤੋਂ ਘੱਟ ਸੀ। ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਇੱਕੋ ਪਿੰਡ ਖੈਰਪੁਰ ਨਾਥਨ ਸ਼ਾਹ ਦੇ ਰਹਿਣ ਵਾਲੇ ਸਨ।