India

PM ਮੋਦੀ ਨੇ ਹਾਕੀ ਟੀਮ ਨੂੰ BRONZE ਜਿੱਤਣ ‘ਤੇ ਵਧਾਈ ਦਿੱਤੀ!

ਭਾਰਤੀ ਹਾਕੀ ਟੀਮ ਨੇ ਪੈਰਿਸ ਓਲਿੰਪਕ(Paris Olympic) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਜਿੱਤਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਇੱਕ ਪ੍ਰਾਪਤੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖੀ ਜਾਵੇਗੀ,ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਚਮਕਦਾ ਹੋਇਆ ਕਾਂਸੀ ਦਾ ਤਗਮਾ ਜਿੱਤਿਆ,ਇਹ ਇਸ ਲਈ ਵੀ ਖਾਸ ਹੈ ਕਿਉਂਕਿ ਓਲੰਪਿਕ ਵਿੱਚ ਇਹ ਉਨ੍ਹਾਂ ਦਾ ਲਗਾਤਾਰ ਦੂਜਾ ਤਮਗਾ ਹੈ,ਉਨ੍ਹਾਂ ਦੀ ਸਫਲਤਾ ਹੁਨਰ,ਲਗਨ ਅਤੇ ਟੀਮ ਭਾਵਨਾ ਦੀ ਜਿੱਤ ਹੈ। ਉਨ੍ਹਾਂ ਨੇ ਬਹੁਤ ਹੌਸਲਾ ਦਿਖਾਇਆ, ਖਿਡਾਰੀਆਂ ਨੂੰ ਵਧਾਈ,ਹਰ ਭਾਰਤੀ ਦਾ ਹਾਕੀ ਨਾਲ ਭਾਵਨਾਤਮਕ ਰਿਸ਼ਤਾ ਹੈ,ਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਪ੍ਰਸਿੱਧ ਬਣਾਏਗੀ’।

ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਨੇ ਕਾਂਸੇ ਦੇ ਤਗਮੇ ਲਈ ਖੇਡੇ ਗਏ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾਇਆ ਹੈ। ਭਾਰਤੀ ਹਾਕੀ ਨੇ ਲਗਾਤਾਰ ਦੂਜੀ ਵਾਰ ਓਲਿੰਪਕ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ।

 

Image

ਇਹ ਵੀ ਪੜ੍ਹੋ –   ਭਾਰਤੀ ਹਾਕੀ ਟੀਮ ‘ਚ ਪੰਜਾਬ ਦੇ ਖਿਡਾਰੀਆਂ ‘ਤੇ ਇਨਾਮਾਂ ਦੀ ਬਾਰਿਸ਼! CM ਮਾਨ ਨੇ ਕਰੋੜਾਂ ਦੇ ਇਨਾਮ ਦਾ ਕੀਤਾ ਐਲਾਨ