ਅਮਰੀਕਾ ਵਿਚ ਰਹਿੰਦੇ ਭਾਰਤੀ ਪ੍ਰੋਫੈਸ਼ਨਲ ਲੋਕਾਂ ਨੂੰ ਵੱਡੀ ਰਾਹਤ ਵਾਲੀ ਖਬਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਪ੍ਰੋਫੈਸ਼ਨਲ ਲੋਕਾਂ ਦਾ ਐਚ 1 ਬੀ ਵੀਜ਼ਾ ਹੁਣ ਅਮਰੀਕਾ ਵਿਚ ਹੀ ਰਨਿਊ ਹੋ ਸਕੇਗਾ ਤੇ ਉਹਨਾਂ ਨੂੰ ਇਸ ਵਾਸਤੇ ਭਾਰਤ ਆਉਣ ਦੀ ਲੋੜ ਨਹੀਂ ਹੈ। ਉਹਨਾਂ ਦੱਸਿਆ ਕਿ ਬੰਗਲੂਰੂ ਤੇ ਅਹਿਮਦਾਬਾਦ ਵਿਚ ਅਮਰੀਕਾ ਦੇ ਨਵੇਂ ਕੌਂਸਲੇਟ ਖੁੱਲ੍ਹਣਗੇ ਤੇ ਫ਼ੈਸਲਾ ਕੀਤਾ ਗਿਆ ਹੈ ਕਿ ਐੱਚ 1 ਬੀ ਵੀਜ਼ਾ ਅਮਰੀਕਾ ਵਿਚ ਹੀ ਰਨਿਊ ਕਰਵਾਇਆ ਜਾ ਸਕੇਗਾ।
ਪੀ ਐੱਮ ਮੋਦੀ ਨੇ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਬਿਲਡਿੰਗ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਭਾਰਤੀ ਮੂਲ ਦੇ ਮੈਂਬਰਾਂ ਨੂੰ ਹੁਣ H-1B ਵੀਜ਼ਾ ਲਈ ਅਮਰੀਕਾ ਨਹੀਂ ਛੱਡਣਾ ਪਵੇਗਾ। ਉਨ੍ਹਾਂ ਕਿਹਾ, ”ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਐੱਚ-1ਬੀ ਵੀਜ਼ਾ ਦਾ ਨਵੀਨੀਕਰਨ ਅਮਰੀਕਾ ‘ਚ ਹੀ ਕੀਤਾ ਜਾ ਸਕਦਾ ਹੈ। ਨਵੇਂ ਵੀਜ਼ਾ ਨਿਯਮਾਂ ਨਾਲ ਭਾਰਤੀਆਂ ਲਈ ਅਮਰੀਕਾ ਵਿੱਚ ਰਹਿਣਾ ਅਤੇ ਕੰਮ ਕਰਨਾ ਆਸਾਨ ਹੋ ਜਾਵੇਗਾ।
PM Modi announced a big relief for H-1B Visa holders in his address to the Indian diaspora!
Watch to know: https://t.co/LLcvxnEKWb pic.twitter.com/27pepxDuri
— BJP (@BJP4India) June 24, 2023
ਲੋਕ-ਦਰ-ਲੋਕ ਪਹਿਲਕਦਮੀ ਦਾ ਹਿੱਸਾ
ਸੰਯੁਕਤ ਰਾਜ ਅਮਰੀਕਾ ਦੇ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਉਹ ਲੋਕਾਂ ਤੋਂ ਲੋਕਾਂ ਦੀ ਪਹਿਲਕਦਮੀ ਦੇ ਹਿੱਸੇ ਵਜੋਂ ‘ਦੇਸ਼ ਵਿੱਚ’ ਨਵਿਆਉਣ ਯੋਗ H-1B ਵੀਜ਼ਾ ਪੇਸ਼ ਕਰਨਗੇ। ਇਸ ਨਾਲ H-1B ਵੀਜ਼ਾ ‘ਤੇ ਅਮਰੀਕਾ ‘ਚ ਕੰਮ ਕਰ ਰਹੇ ਬਹੁਤ ਸਾਰੇ ਭਾਰਤੀਆਂ ਲਈ H-1B ਵੀਜ਼ਾ ਨਵਿਆਉਣ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ।
ਪੀਐਮ ਮੋਦੀ ਨੇ ਘੋਸ਼ਣਾ ਦੇ ਨਾਲ ਇਹ ਵੀ ਕਿਹਾ, ‘ਅਸੀਂ ਇਕੱਠੇ ਮਿਲ ਕੇ ਨੀਤੀਆਂ ਅਤੇ ਸਮਝੌਤੇ ਬਣਾ ਰਹੇ ਹਾਂ, ਅਸੀਂ ਜੀਵਨ, ਸੁਪਨਿਆਂ ਅਤੇ ਕਿਸਮਤ ਨੂੰ ਵੀ ਆਕਾਰ ਦੇ ਰਹੇ ਹਾਂ।’ ਪੀਐੱਮ ਮੋਦੀ ਨੇ ਸੰਬੋਧਨ ਦੌਰਾਨ ਦੱਸਿਆ ਕਿ ਭਾਰਤ ਵਿੱਚ ਲੜਾਕੂ ਜੈੱਟ ਇੰਜਣ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬੋਇੰਗ ਭਾਰਤ ‘ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗੀ। ਇਸ ਦੇ ਨਾਲ ਹੀ ਨਾਸਾ ਨਾਲ ਭਾਰਤ ਦੇ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਗੱਲ ਵੀ ਅੱਗੇ ਵਧੀ ਹੈ। ਅਮਰੀਕੀ ਨਿਵੇਸ਼ ਭਾਰਤ ਵਿੱਚ ਰੁਜ਼ਗਾਰ ਅਤੇ ਨਵੀਨਤਾ ਨੂੰ ਹੁਲਾਰਾ ਦੇਵੇਗਾ।