Punjab

PM ਮੋਦੀ ਤੇ ਜਾਖੜ ਦਾ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ! 2 ਚੀਜ਼ਾ ਤੈਅ ਕਰਨਗੀਆਂ ਸਮਝੌਤੇ ਦਾ ਰਾਹ

ਬਿਉਰੋ ਰਿਪੋਰਟ – ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਬੀਜੇਪੀ ਨੇ ਭਾਵੇ ਅਕਾਲੀ ਦਲ ਤੋਂ ਵੱਧ 18 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ ਪਰ ਹੁਣ ਵੀ ਬੀਜੇਪੀ ਅਕਾਲੀ ਦਲ ਦੇ ਨਾਲ ਗਠਜੋੜ ਵੱਲ ਇਸ਼ਾਰਾ ਕਰ ਰਹੀ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਜੇਕਰ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਤਾਂ ਦੋਵੇ ਧਿਰਾ ਨੂੰ ਫਾਇਦਾ ਹੋਣਾ ਸੀ। ਸਿਰਫ਼ ਇੰਨਾਂ ਹੀ ਨਹੀਂ ਜਾਖੜ ਨੇ ਕਿਹਾ ਸੂਬੇ ਦੀ ਭਾਈਚਾਰਕ ਸਾਂਝ ਦੇ ਲਈ ਵੀ ਸਮਝੌਤਾ ਜ਼ਰੂਰੀ ਹੈ।

ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਤੀਜਿਆਂ ਨੂੰ ਲੈਕੇ ਇੱਕ ਹੋਰ ਵੱਡਾ ਬਿਆਨ ਦਿੰਦੇ ਹੋਏ ਕਿਹਾ ਚੋਣਾਂ ਵਿੱਚ ਕੱਟੜਪੰਥੀ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਵਧਾਵਾ ਮਿਲਿਆ ਹੈ। ਉਨ੍ਹਾਂ ਦਾ ਇਸ਼ਾਰਾ ਖਡੂਰ ਸਾਹਿਬ ਅਤੇ ਫਰੀਦਕੋਟ ਵਿੱਚ ਜਿੱਤੇ ਅਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਵੱਲ ਸੀ। ਜਾਖੜ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਸ ਨਜ਼ਰੀਏ ਨਾਲ ਵੀ ਅਕਾਲੀ ਦਲ ਅਤੇ ਬੀਜੇਪੀ ਦਾ ਸਮਝੌਤਾ ਹੋਣਾ ਜ਼ਰੂਰੀ ਸੀ ਤਾਂ ਕੀ ਭਾਈਚਾਰਕ ਸਾਂਝ ਬਣੀ ਰਹੇ।

ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ ਕੀਤਾ ਹੈ। NDA ਦੇ ਆਗੂਆਂ ਨੇ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਚੁਣਿਆ ਤਾਂ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖਾਸ ਨਾਂ ਲੈਂਦੇ ਹੋਏ ਕਿਹਾ NDA ਬਣਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ। ਹਾਲਾਂਕਿ ਅਕਾਲੀ ਦਲ ਵੱਲੋਂ ਬੀਜੇਪੀ ਨਾਲ ਮੁੜ ਤੋਂ ਗਠਜੋੜ ਨੂੰ ਲੈਕੇ ਹੁਣ ਤੱਕ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ।

ਅਕਾਲੀ ਦਲ ਦੀ ਸਭ ਤੋਂ ਵੱਡੀ ਤਾਕਤ ਕਿਸਾਨ ਅਤੇ ਪੰਥਕ ਵੋਟ ਬੈਂਕ ਹੈ,  ਇਹ ਦੋਵੇ ਇਸ ਵੇਲੇ ਬੀਜੇਪੀ ਦੇ ਖਿਲਾਫ ਹਨ। ਇਸੇ ਲਈ ਅਕਾਲੀ ਦਲ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨਾਲ ਸਮਝੌਤਾ ਨਹੀਂ ਕਰ ਸਕਿਆ। ਪੰਥਕ ਵੋਟ ਬੈਂਕ ਪਹਿਲਾਂ ਹੀ ਕਾਫੀ ਹੱਦ ਤੱਕ ਅਕਾਲੀ ਦਲ ਗਵਾ ਚੁੱਕਿਆ ਹੈ ਜੇਕਰ ਫਿਰ ਵੀ ਬੀਜੇਪੀ ਨਾਲ ਸਮਝੌਤਾ ਕਰਦਾ ਹੈ ਤਾਂ ਕਿਸਾਨੀ ਵੋਟ ਬੈਂਕ ਵੀ ਉਸ ਤੋਂ ਨਰਾਜ਼ ਹੋ ਸਕਦਾ ਹੈ।

ਫਿਲਹਾਲ ਪੰਜਾਬ ਵਿੱਚ ਅਗਲੀ ਵੱਡੀ ਚੋਣ ਵਿਧਾਨ ਸਭਾ ਦੀ ਹੈ ਪਰ ਉਸ ਨੂੰ ਵੀ ਫਿਲਹਾਲ 3 ਸਾਲ ਦਾ ਸਮਾਂ ਹੈ। ਇਸ ਦੌਰਾਨ ਅਕਾਲੀ ਦਲ ਸਹੀ ਸਮੇਂ ਦਾ ਇੰਤਜ਼ਾਰ ਕਰੇਗਾ, ਜੇਕਰ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਕੋਈ ਸਮਝੌਤਾ ਹੁੰਦਾ ਤਾਂ ਅਕਾਲੀ ਦਲ ਦੇ ਲਈ ਬੀਜੇਪੀ ਨਾਲ ਸਮਝੌਤੀ ਦੀ ਰਾਹ ਅਸਾਨ ਹੋ ਜਾਵੇਗੀ। ਬੀਜੇਪੀ ਨੇ ਭਾਵੇਂ ਇਸ ਵਾਰ ਅਕਾਲੀ ਦਲ ਦੇ 13 ਫੀਸਦ ਵੋਟ ਸ਼ੇਅਰ ਦੇ ਮੁਕਾਬਲੇ 18 ਫੀਸਦ ਵੋਟ ਹਾਸਲ ਕੀਤਾ ਹੈ, ਪਰ ਪਾਰਟੀ ਨੂੰ ਪਤਾ ਹੈ ਕਿ ਸੱਤਾ ਦੀ ਚਾਬੀ ਤਾਂ ਹੀ ਮਿਲੇਗੀ ਜਦੋਂ ਦੋਵੇ ਹੱਥ ਮਿਲਾਉਣਗੇ। ਵੋਟ ਹਾਸਲ ਕਰਕੇ ਸੱਤਾ ਤੋਂ ਦੂਰ ਰਹਿਕੇ ਕੋਈ ਫਾਇਦਾ ਨਹੀਂ ਹੈ। ਪੰਜਾਬ ਦੇ ਵੋਟਰ ਦੀ ਸੋਚ ਦੂਜਿਆਂ ਸੂਬਿਆਂ ਵਾਂਗ ਨਹੀਂ ਜਿੱਥੇ ਬੀਜੇਪੀ ਆਪਣੇ ਦਮ ‘ਤੇ ਸਰਕਾਰ ਬਣਾ ਲਏ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਪੂਰੇ ਦੇਸ਼ ਵਿੱਚ ਹੁੰਝਾ ਫੇਰ ਜਿੱਤ ਮਿਲੀ ਹੈ ਉੱਥੇ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ ਇੱਕ ਵੀ ਸੀਟ ਪਾਰਟੀ ਜਿੱਤ ਨਹੀਂ ਸਕੀ ਹੈ।

ਇਹ ਵੀ ਪੜ੍ਹੋ –  ਗਾਇਕ ਮੀਕਾ ਸਿੰਘ ਨੇ ਕੰਗਨਾ ਰਣੌਤ ਨਾਲ ਵਾਪਰੀ ਘਟਨਾ ਦੀ ਕੀਤੀ ਨਿੰਦਾ