International

ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨੇ ‘ਕੋਈ ਭੂਖਾ ਨਾ ਸੋਏ’ ਪ੍ਰੋਗਰਾਮ ਨੂੰ 3 ਹੋਰ ਸ਼ਹਿਰਾਂ ਤੱਕ ਵਧਾਇਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਈ ਭੂਖਾ ਨਾ ਸੋਏ ਪ੍ਰੋਗਰਾਮ ਨੂੰ ਤਿੰਨ ਹੋਰ ਸ਼ਹਿਰਾਂ ਤੱਕ ਵਧਾ ਦਿੱਤਾ ਹੈ। ਇਨ੍ਹਾਂ ਵਿੱਚ ਲਾਹੌਰ, ਫੈਸਲਾਬਾਦ ਅਤੇ ਪਿਸ਼ਾਵਰ ਸ਼ਾਮਿਲ ਹਨ। ਪ੍ਰਧਾਨਮੰਤਰੀ ਨੇ ਆਪਣੇ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਆਮਦ ਤੋਂ ਪਹਿਲਾਂ ਇਸ ਪ੍ਰੋਗਰਾਮ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਸੀ।

ਇਸਲਾਮਾਬਾਦ ਵਿੱਚ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਇਸਲਾਮਾਬਾਦ ਵਿੱਚ ਮੋਬਾਈਲ ਰਸੋਈਆਂ (ਟਰੱਕਾਂ ’ਤੇ ਰਸੋਈਆਂ) ਦਾ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਇਸ ਗੱਲ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਕਿਹੜੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਦੀ ਸ਼ੁਰੂਆਤ ਪੇਸ਼ਾਵਰ, ਲਾਹੌਰ ਅਤੇ ਫੈਸਲਾਬਾਦ ਵਿੱਚ ਕੀਤੀ ਗਈ ਹੈ ਅਤੇ ਇਹ ਸਾਡੀ ਸ਼ੁਰੂਆਤ ਹੈ ਤੇ ਖਾਣੇ ਦਾ ਇੱਕ ਜਾਲ ਪਾਕਿਸਤਾਨ ਵਿੱਚ ਫੈਲਾਉਣ ਦਾ ਸਾਡਾ ਵਿਚਾਰ ਹੈ ਤੇ ਅਸੀਂ ਚਾਹੁੰਦੇ ਹਾਂ ਅਤੇ ਇਸ ਵਿੱਚ ਸਾਰੇ ਖੇਤਰਾਂ ਨੂੰ ਕਵਰ ਕੀਤਾ ਜਾ ਸਕੇ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਰੀਬੀ ਹੁੰਦੀ ਹੈ ਅਤੇ ਜਿੱਥੇ ਲੋਕ ਭੁੱਖੇ ਸੌਂਦੇ ਹਨ।

ਅਸੀਸਾਂ ਦੀ ਖੁਸ਼ਹਾਲੀ ਪਰਮਾਤਮਾ ਵੱਲੋਂ ਆਉਂਦੀ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਸਾਂ ਅਤੇ ਖੁਸ਼ਹਾਲੀ ਪਰਮਾਤਮਾ ਦਿੰਦਾ ਹੈ ਪਰ ਮਨੁੱਖਾਂ ਉੱਤੇ ਨਿਰਭਰ ਹੈ ਕਿ ਉਹ ਉਨ੍ਹਾਂ ਲਈ ਕਿੰਨਾ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਵਿਚਲੇ ਅਹੁਦੇਦਾਰ ਅਤੇ ਮੰਤਰੀਆਂ ਨੂੰ ਇਹ ਅਹਿਸਾਸ ਹੋਵੇ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਸ ਹਿੱਸੇ ਪ੍ਰਤੀ ਹੈ ਜੋ ਮਾੜੀ ਹੈ ਤੇ ਜਿਸ ‘ਤੇ ਕੰਮ ਕਰਨ ਦੀ ਲੋੜ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਵਾਰ ਜਦੋਂ ਰਾਜ ਨੇ ਲੋਕਾਂ ਨੂੰ ਖਾਣਾ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਤਾਂ ਪਾਕਿਸਤਾਨ ‘ਤੇ ਉਸ ਅੱਲ੍ਹਾ ਦੀ ਬਖਸ਼ਿਸ਼ ਦੀ ਚਮਕ ਆਵੇਗੀ। ਪ੍ਰਧਾਨ ਮੰਤਰੀ ਨੇ ਗਰੀਬਾਂ ਦੇ ਲਾਭ ਲਈ ਚੁੱਕੇ ਹੋਰ ਯਤਨਾਂ ਜਿਵੇਂ ਕਿ ਸਰਕਾਰ ਦਾ ਪਨਾਗਾਹ (ਪਨਾਹ) ਪ੍ਰੋਗਰਾਮ ਅਤੇ ਵਿਸ਼ਵਵਿਆਪੀ ਸਿਹਤ ਕਵਰੇਜ ਦਾ ਵੀ ਹਵਾਲਾ ਵੀ ਦਿੱਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੋਕਾਂ ਨੂੰ ਰਮਜ਼ਾਨ ਤੋਂ ਪਹਿਲਾਂ ਦਾਨੀ ਸੱਜਣਾਂ ਨਾਲ ਭਾਗ ਲੈਣ ਅਤੇ ਦਾਨ ਕਰਨ ਦਾ ਸੱਦਾ ਵੀ ਦਿੱਤਾ ਹੈ।