The Khalas Tv Blog Punjab ਸ਼ਾਹਕੋਟ ‘ਚ ਟਰੈਕਟਰ-ਟਰਾਲੀ ਨਾਲ ਹੋਇਆ ਇਹ ਕਾਰਾ
Punjab

ਸ਼ਾਹਕੋਟ ‘ਚ ਟਰੈਕਟਰ-ਟਰਾਲੀ ਨਾਲ ਹੋਇਆ ਇਹ ਕਾਰਾ

Pilgrims' tractor-trolley accident, three injured

ਸ਼ਾਹਕੋਟ ‘ਚ ਟਰੈਕਟਰ-ਟਰਾਲੀ ਨਾਲ ਹੋਇਆ ਇਹ ਕਾਰਾ

‘ਦ ਖ਼ਾਲਸ ਬਿਊਰੋੋ : ਸ਼ਾਹੋਕਟ ਵਿੱਚ ਮਲਸੀਆਂ ਨੇੜੇ ਚਿੱਟੀ ਵੇਈਂ ਦੇ ਪੁਲ ’ਤੇ ਸੰਗਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਡਰਾਈਵਰ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਪਿੰਡ ਕੱਲਾ (ਤਰਨ ਤਾਰਨ) ਤੋਂ ਟਰੈਕਟਰ-ਟਰਾਲੀ ’ਤੇ ਸਵਾਰ 25 ਜਣੇ ਡੇਰਾ ਬਾਬਾ ਮੁਰਾਦਸ਼ਾਹ ਨਕੋਦਰ ਮੱਥਾ ਟੇਕਣ ਜਾ ਰਹੇ ਸਨ। ਮਲਸੀਆਂ ਨੇੜੇ ਚਿੱਟੀ ਵੇਈਂ ਕੋਲ ਪਿਛਲੇ ਪਾਸਿਓਂ ਆ ਰਹੇ ਇੱਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਮਗਰੋਂ ਟਰੱਕ ਪੁਲ ਤੋਂ ਹੇਠਾਂ ਜਾ ਡਿੱਗਿਆ ਤੇ ਟਰਾਲੀ ਨਾਲ ਲੱਗਿਆ ਟਰੈਕਟਰ ਪੁਲ ਤੋਂ ਹੇਠਾਂ ਲਟਕ ਗਿਆ।

ਇਸ ਹਾਦਸੇ ਵਿੱਚ ਟਰਾਲੀ ਪੁਲ ਤੋਂ ਹੇਠਾਂ ਡਿੱਗਣ ਤੋਂ ਬਚ ਗਈ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਟਰੱਕ ਦਾ ਡਰਾਈਵਰ ਕਿੱਕਰ ਸਿੰਘ ਵਾਸੀ ਬੱਗਾ ਤੇ ਟਰਾਲੀ ਵਿੱਚ ਸਵਾਰ ਓਂਕਾਰ ਸਿੰਘ ਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਜਾਂਚ ਆਰੰਭ ਦਿੱਤੀ ਹੈ। ਹਾਦਸੇ ਕਾਰਨ ਕਈ ਘੰਟਿਆਂ ਤੱਕ ਇਸ ਸੜਕ ’ਤੇ ਆਵਾਜਾਈ ਬੰਦ ਰਹੀ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

Exit mobile version