The Khalas Tv Blog Punjab ਰਫ਼ਤਾਰ ‘ਚ ਸਕੂਲ ਬੱਸ,ਡਰਾਈਵਰ ਬੇਹੋਸ਼! ਫਿਰ ਵਿਦਿਆਰਥੀਆਂ ਨੇ ਚਮਤਕਾਰ ਨਾਲ ਰੋਕੀ ਬੱਸ ! ਸਕੂਲ ਦੀ ਲਾਪਰਵਾਹੀ,ਮਾਪਿਆਂ ਲਈ ਵੱਡਾ ਅਲਰਟ
Punjab

ਰਫ਼ਤਾਰ ‘ਚ ਸਕੂਲ ਬੱਸ,ਡਰਾਈਵਰ ਬੇਹੋਸ਼! ਫਿਰ ਵਿਦਿਆਰਥੀਆਂ ਨੇ ਚਮਤਕਾਰ ਨਾਲ ਰੋਕੀ ਬੱਸ ! ਸਕੂਲ ਦੀ ਲਾਪਰਵਾਹੀ,ਮਾਪਿਆਂ ਲਈ ਵੱਡਾ ਅਲਰਟ

 

ਬਿਉਰੋ ਰਿਪੋਰਟ : ਫਿਲੌਰ (Phillur) ਵਿੱਚ ਵਿਦਿਆਰਥੀਆਂ (student) ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਦਰਅਸਲ ਪ੍ਰਾਈਵੇਟ ਸਕੂਲ (Private school Bus) ਦੇ ਬੱਚੇ ਜਿਸ ਸਕੂਲ ਬੱਸ ਵਿੱਚ ਸਵੇਰੇ ਜਾ ਰਹੇ ਸਨ ਉਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਸੀ । ਬੱਚਿਆਂ ਨੂੰ ਉਸ ਦੇ ਡਰਾਇਵਿੰਗ (Driver) ਕਰਨ ਦੇ ਤਰੀਕੇ ‘ਤੇ ਸ਼ੱਕ ਹੋਇਆ ਅਤੇ ਫੌਰਨ ਬੱਸ ਰੁਕਵਾਉਣ ਦੇ ਲਈ ਡਰਾਈਵਰ ਦੇ ਕੋਲ ਗਏ ਪਰ ਉਸ ਨੇ ਬੱਸ ਰੋਕਣ ਤੋਂ ਇਨਕਾਰ ਕਰ ਦਿੱਤਾ । ਫਿਰ ਬੱਚਿਆਂ ਨੇ ਆਪ ਹਿੰਮਤ ਕਰਕੇ ਕਿਸੇ ਤਰ੍ਹਾਂ ਬੱਸ ਰੋਕੀ ਅਤੇ ਆਲੇ-ਦੁਆਲੇ ਦੇ ਪਿੰਡ ਵਾਲਿਆਂ ਨੂੰ ਬੁਲਾਇਆ । ਪਿੰਡ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਅਤੇ ਸਕੂਲ ਪ੍ਰਸ਼ਾਸਨ ਦੇ ਨਾਲ ਪੁਲਿਸ ਨੂੰ ਇਤਲਾਹ ਕੀਤੀ ਗਈ । ਬੱਸ ਰੁੱਕਣ ਦੇ ਨਾਲ ਹੀ ਡਰਾਈਵਰ ਨਸ਼ੇ ਵਿੱਚ ਇਸ ਕਦਰ ਧੁੱਤ ਸੀ ਕਿ ਉਹ ਆਪਣੀ ਸੀਟ ‘ਤੇ ਹੀ ਬੇਹੋਸ਼ ਹੋ ਗਿਆ।

ਪੁਲਿਸ ਨੇ ਡਰਾਈਵਰ ਨੂੰ ਫੜ ਲਿਆ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ । ਬੱਸ ਪਿੰਡ ਚੱਕ ਦੇਸਰਾਜ ਦੀ ਅਕਾਲ ਅਕੈਡਮੀ ਦੀ ਦੱਸੀ ਜਾ ਰਹੀ ਹੈ। ਡਰਾਈਵਰ ਸਕੂਲ ਦਾ ਹੀ ਮੁਲਾਜ਼ਮ ਸੀ ਕਿਉਂਕਿ ਜਿਹੜੀ ਬੱਸ ਡਰਾਈਵਰ ਚੱਲਾ ਰਿਹਾ ਸੀ ਉਹ ਪੀਲੇ ਰੰਗ ਦੀ ਸੀ ਅਤੇ ਉਸ ‘ਤੇ ਸਕੂਲ ਦਾ ਨਾਂ ਵੀ ਲਿਖਿਆ ਸੀ। ਕਈ ਵਾਰ ਸਕੂਲ ਬੱਸ ਬਾਹਰੋ ਕਿਰਾਏ ‘ਤੇ ਲਈ ਜਾਂਦੀ ਹੈ,ਪਰ ਇਹ ਸਕੂਲ ਦੀ ਹੀ ਬੱਸ ਸੀ ਅਜਿਹੇ ਵਿੱਚ ਉਨ੍ਹਾਂ ਦੀ ਜਵਾਬਦੇਹੀ ਜ਼ਿਆਦਾ ਹੈ । ਹਾਲਾਂਕਿ ਹੁਣ ਤੱਕ ਸਕੂਲ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ । ਪਰ ਇਹ ਮਸਲਾ ਕਾਫੀ ਗੰਭੀਰ ਹੈ । ਜਿਸ ਤਰ੍ਹਾਂ ਡਰਾਈਵਰ ਦੀ ਹਾਲਤ ਵੇਖੀ ਜਾ ਰਹੀ ਹੈ ਉਹ ਬੱਸ ਰੋਕ ਦੇ ਹੀ ਬੇਹੋਸ਼ ਹੋ ਗਿਆ । ਜੇਕਰ ਬੱਚੇ ਸਮਝਦਾਰੀ ਨਾਲ ਬੱਸ ਰੋਕਣ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਨਾ ਸਿਰਫ਼਼ ਬੱਚਿਆਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਸਕਦੀ ਸੀ ਬਲਕਿ ਸਾਹਮਣੇ ਤੋਂ ਆਉਣ ਵਾਲੇ ਗੱਡੀ ਸਵਾਰ ਅਤੇ ਰਾਹਗੀਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ।

ਮਾਪਿਆਂ ਦੀ ਮੰਗ ਹੈ ਕਿ ਅਜਿਹੇ ਡਰਾਈਵਰ ਦੇ ਖਿਲਾਫ਼ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਸਕੂਲ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ । ਜਿਹੜੇ ਡਰਾਈਵਰ ਬੱਚਿਆਂ ਨੂੰ ਲੈਣ ਦੇ ਲਈ ਜਾਂਦੇ ਹਨ ਉਨ੍ਹਾਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਜ਼ਰੂਰ ਹੋਏ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਨਸ਼ਾ ਤਾਂ ਨਹੀਂ ਕੀਤਾ ਹੈ। ਕਿਉਂਕਿ ਉਸ ਦੀ ਇੱਕ ਗਲਤੀ ਕਈ ਬੱਚਿਆਂ ਦੀ ਜ਼ਿੰਦਗੀ ਦਾਅ ‘ਤੇ ਲਾ ਸਕਦੀ ਹੈ । ਇਹ ਘਟਨਾ ਹਰ ਇੱਕ ਸਕੂਲ ਲਈ ਅੱਖਾਂ ਖੋਲਣ ਵਾਲੀ ਹੈ । ਉਧਰ ਪੁਲਿਸ ਨੇ ਸਕੂਲ ਬੱਸ ਨੂੰ ਜ਼ਬਤ ਕਰ ਲਿਆ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ।

Exit mobile version