Punjab

PGI ‘ਚ ਹੋਵੇਗਾ ਪੰਜਾਬ ਲਈ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ

‘ਦ ਖ਼ਾਲਸ ਬਿਊਰੋ :- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਹੋਰਨਾਂ ਰਾਸ਼ਟਰੀ ਕੇਂਦਰਾਂ ਦੀ ਤਰਜ਼ ’ਤੇ ਪੀਜੀਆਈ ਚੰਡੀਗੜ੍ਹ ਨੂੰ ਵੀ ਕੋਵਿਡ ਦੇ ਮਰੀਜ਼ਾਂ ਦੀ ਪਲਾਜ਼ਮਾ ਥੈਰੈਪੀ ਟ੍ਰਾਇਲ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪੀਜੀਆਈ ਵੱਲੋਂ ਇਹ ਪਲਾਜ਼ਮਾ ਥੈਰੇਪੀ ਟ੍ਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ।

ਪੀਜੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪ੍ਰਵਾਨਗੀ ਨਾਲ ਪੀਜੀਆਈ ਦੇ ਨਹਿਰੂ ਹਸਪਤਾਲ ਐਕਸਟੈਂਸ਼ਨ ਬਲਾਕ ਵਿੱਚ ਦਾਖ਼ਲ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਕੀਤੇ ਜਾ ਸਕਣਗੇ। ਇਸ ਟ੍ਰਾਇਲ ਵਿੱਚ ਕੋਵਿਡ-19 ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ’ਚੋਂ ਐਂਟੀਬਾਡੀਜ਼ ਕੱਢ ਕੇ ਇਸ ਦੀ ਵਰਤੋਂ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਟ੍ਰਾਇਲ ਲਈ ਇੰਟਰਨਲ ਮੈਡੀਸਿਨ ਵਿਭਾਗ, ਅਨੈਸਥੀਸੀਆ ਅਤੇ ਇਨਟੈਂਸਿਵ ਕੇਅਰ, ਟਰਾਂਸਫਿਊਜ਼ਨ ਮੈਡੀਸਿਨ, ਐਂਡੋਕ੍ਰਿਨੋਲੋਜੀ, ਵਾਇਰੋਲੋਜੀ ਅਤੇ ਕਮਿਊਨਿਟੀ ਮੈਡੀਸਿਨ ਵਿਭਾਗਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ।