India

ਪੈਟਰੋਲੀਅਮ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦੀ ਸੰਭਾਵਨਾ ‘ਤੇ ਦਿੱਤੀ ਸਫ਼ਾਈ

‘ਦ ਖ਼ਾਲਸ ਬਿਊਰੋ :ਯੂਕਰੇਨ ਸੰਕਟ ਕਾਰਨ ਅੰਤਰਰਾਸ਼ਟਰੀ ਤੇਲ ਬਾਜ਼ਾਰ ‘ਚ ਕੱਚੇ ਤੇਲ ਦੇ ਲਗਾਤਾਰ ਮਹਿੰਗੇ ਹੋਣ ਕਾਰਨ ਭਾਰਤ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਣ ਦੇ ਸਵਾਲ ਤੇ ਸਵਾਲ ‘ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਦਾ ਫੈਸਲਾ ਕੰਪਨੀਆਂ ਨੇ ਕਰਨਾ ਹੈ ਕਿਉਂਕਿ ਉਨ੍ਹਾਂ ਨੇ ਵੀ ਬਾਜ਼ਾਰ ‘ਚ ਰਹਿਣਾ ਹੁੰਦਾ ਹੈ। ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਪੱਧਰ ‘ਤੇ ਆਧਾਰਿਤ ਹੁੰਦੀਆਂ ਹਨ। ਇਸ ਅਨੁਸਾਰ ਫੈਸਲਾ ਕੀਤਾ ਜਾਂਦਾ ਹੈ।

ਪੁਰੀ ਨੇ ਸੰਕੇਤ ਦਿੱਤਾ ਕਿ ਅੰਤਰਰਾਸ਼ਟਰੀ ਸਥਿਤੀ ਦਾ ਅਸਰ ਕੀਮਤਾਂ ‘ਤੇ ਪਵੇਗਾ,ਉਨ੍ਹਾਂ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ ਵਿੱਚ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੋਵੇਗੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੀਆਂ ਊਰਜਾ ਲੋੜਾਂ ਪੂਰੀਆਂ ਹੋਣ।

ਹਾਲਾਂਕਿ, ਸਾਡੀਆਂ ਜ਼ਰੂਰਤਾਂ ਦਾ 85 ਪ੍ਰਤੀਸ਼ਤ ਤੇਲ ਹੈ ਅਤੇ 55 ਪ੍ਰਤੀਸ਼ਤ ਗੈਸ ਅਸੀਂ ਦਰਾਮਦ ਕਰਦੇ ਹਾਂ… ਇਸ ਨੂੰ ਧਿਆਨ ਵਿੱਚ ਰੱਖੋ, ਦੁਨੀਆ ਵਿੱਚ ਸਥਿਤੀ ਕੀ ਹੈ? ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਤੇਲ ਦੀ ਕੀਮਤ ਅੰਤਰਰਾਸ਼ਟਰੀ ਸਥਿਤੀਆਂ ‘ਤੇ ਨਿਰਭਰ ਕਰਦੀ ਹੈ। ਅਸੀਂ ਉਹ ਫੈਸਲਾ ਲਵਾਂਗੇ ਜੋ ਸਾਡੇ ਨਾਗਰਿਕਾਂ ਦੇ ਹਿੱਤ ਵਿੱਚ ਹੋਵੇਗਾ।”