India

ਭਾਰਤ ‘ਚ 23 ਰੁਪਏ ਵਾਲਾ ਡੀਜ਼ਲ 76 ਰੁਪਏ ਵਿੱਚ ਵਿਕ ਰਿਹਾ ਹੈ, ਦੇਖ ਲਉ ਸਰਕਾਰਾਂ ਦੀ ਰਾਹਤ

‘ਦ ਖ਼ਾਲਸ ਬਿਊਰੋ :- ਡੀਜ਼ਲ ਦੇ ਭਾਅ ‘ਚ ਲਗਾਤਾਰ ਹੋ ਰਹੇ ਵਾਧੇ ਨੇ ਕੱਲ੍ਹ 14ਵੇਂ ਦਿਨ ਪੈਟਰੋਲ ਦੇ ਭਾਅ ਦੇ ਬਰਾਬਰ ਜਿਨੀਂ ਤੇਜ਼ੀ ਆਉਨ ਨਾਲ ਇਹ ਰਿਕਾਰਡ ਉਚਾਈ ’ਤੇ ਪਹੁੰਚਾ ਦਿੱਤਾ ਹੈ। ਤੇਲ ਕੰਪਨੀਆਂ ਨੇ ਡੀਜ਼ਲ ’ਚ 61 ਤੇ ਪੈਟਰੋਲ ਦੀ ਕੀਮਤ ’ਚ 51 ਪੈਸੇ ਦਾ ਵਾਧਾ ਕੀਤਾ ਹੈ। ਪਿਛਲੇ ਦੋ ਹਫ਼ਤਿਆਂ ’ਚ ਡੀਜ਼ਲ 8.28 ਤੇ ਪੈਟਰੋਲ 7.62 ਰੁਪਏ ਮਹਿੰਗਾ ਹੋ ਚੁੱਕਾ ਹੈ।

ਜਦਕਿ ਦਿੱਲੀ ’ਚ ਪੈਟਰੋਲ 78.88 ਰੁਪਏ ਤੇ ਡੀਜ਼ਲ 77.67 ਰੁਪਏ ਪ੍ਰਤੀ ਲਿਟਰ ’ਤੇ ਚੱਲ ਰਿਆ ਹੈ। ਇਸ ਤੋਂ ਪਹਿਲਾਂ ਦਿੱਲੀ ’ਚ ਡੀਜ਼ਲ ਦਾ ਭਾਅ 16 ਅਕਤੂਬਰ 2018 ’ਚ 75.69 ਰੁਪਏ ਪ੍ਰਤੀ ਲਿਟਰ ’ਤੇ ਪਹੁੰਚਿਆ ਸੀ।