‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਇਕ ਵਾਰ ਫਿਰ ਲੋਕਾਂ ਦੀ ਜੇਬ੍ਹ ਢਿੱਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲਗਾਤਾਰ 4 ਦਿਨਾਂ ਤੋਂ ਇਹ ਕੀਮਤਾਂ ਵਧ ਰਹੀਆਂ ਹਨ। ਹਾਲਾਤ ਇਹ ਹਨ ਕਿ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਵੀ ਵਧ ਗਈ ਹੈ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿਚ ਪੈਟਰੋਲ ਦੀ ਕੀਮਤ 102.15 ਰੁਪਏ ਹੈ।

ਦਿੱਲੀ ਵਿੱਚ ਪੈਟਰੋਲ ਦੀ ਕੀਮਤ 91.27 ਰੁਪਏ ਤੇ ਡੀਜ਼ਲ ਦੀ 81.73 ਰੁਪਏ, ਮੁੰਬਈ ‘ਚ ਪੈਟਰੋਲ 97.61 ਰੁਪਏ ਅਤੇ ਡੀਜ਼ਲ 88.82 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਵਿਚ 15 ਪੈਸੇ ਦਾ ਵਾਧਾ ਹੋਇਆ ਸੀ, ਜਦੋਂਕਿ ਬੁੱਧਵਾਰ ਨੂੰ ਇਸ ਦੀ ਕੀਮਤ ਵਿਚ 19 ਪੈਸੇ ਵਧੀ ਸੀ। ਵੀਰਵਾਰ ਨੂੰ ਇਹ ਕੀਮਤ 25 ਪੈਸੇ ਅਤੇ ਸ਼ੁੱਕਰਵਾਰ ਨੂੰ 28 ਪੈਸੇ ਵਧ ਗਈ।

ਦੱਸ ਦਈਏ ਕਿ ਦਿੱਲੀ ਵਿਚ ਪੈਟਰੋਲ 91.27 ਰੁਪਏ ਅਤੇ ਡੀਜ਼ਲ 81.73 ਰੁਪਏ ਪ੍ਰਤੀ ਲੀਟਰ, ਮੁੰਬਈ ‘ਚ ਪੈਟਰੋਲ 97.61 ਰੁਪਏ ਅਤੇ ਡੀਜ਼ਲ 88.82 ਰੁਪਏ ਪ੍ਰਤੀ ਲੀਟਰ, ਚੇਨਈ ਵਿਚ ਪੈਟਰੋਲ 93.15 ਰੁਪਏ ਅਤੇ ਡੀਜ਼ਲ 86.65 ਰੁਪਏ ਪ੍ਰਤੀ ਲੀਟਰ, ਕੋਲਕਾਤਾ ਵਿੱਚ ਪੈਟਰੋਲ 91.41 ਰੁਪਏ ਅਤੇ ਡੀਜ਼ਲ 84.57 ਰੁਪਏ ਪ੍ਰਤੀ ਲੀਟਰ,

ਸ਼੍ਰੀ ਗੰਗਾਨਗਰ ਵਿੱਚ ਪੈਟਰੋਲ 102.15 ਰੁਪਏ ਅਤੇ ਡੀਜ਼ਲ 94.38 ਰੁਪਏ ਪ੍ਰਤੀ ਲੀਟਰ, ਚੰਡੀਗੜ੍ਹ ਵਿਚ ਪੈਟਰੋਲ 87.80 ਰੁਪਏ ਅਤੇ ਡੀਜ਼ਲ 81.40 ਰੁਪਏ ਪ੍ਰਤੀ ਲੀਟਰ ਅਤੇ ਪਟਨਾ ਵਿੱਚ ਪੈਟਰੋਲ 93.52 ਰੁਪਏ ਅਤੇ ਡੀਜ਼ਲ 86.94 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਇਸੇ ਤਰ੍ਹਾਂ ਚੰਡੀਗੜ੍ਹ ਵਿਚ ਪੈਟਰੋਲ 87.80 ਅਤੇ ਡੀਜਲ 81.40 ਤੇ ਪੰਜਾਬ ਵਿਚ ਪੈਟਰੋਲ 90.4 ਤੇ ਡੀਜਲ 81.46 ਰੁਪਏ ਮਿਲ ਰਿਹਾ ਹੈ।

Leave a Reply

Your email address will not be published. Required fields are marked *