ਸਾਬੂ ਸਟੀਫਨ ਨਾਮ ਦੇ ਇੱਕ ਵਿਅਕਤੀ ਨੇ ਇਕ ਹੀ ਨਾਂ ਵਾਲੇ ਉਮੀਦਵਾਰਾਂ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ (Supreme Court) ਵਿੱਚ ਪਟਿਸ਼ਨ ਪਾਈ ਸੀ, ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਪਟਿਸ਼ਨ ਵਿੱਚ ਵਿਅਕਤੀ ਨੇ ਮੰਗ ਕੀਤੀ ਸੀ ਕਿ ਚੋਣਾਂ ‘ਚ ਇਕ ਹੀ ਨਾਂ ਵਾਲੇ ਉਮੀਦਵਾਰਾਂ ‘ਤੇ ਰੋਕ ਲਗਾਈ ਜਾਵੇ। ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਨੂੰ ਅਦਾਲਤ ਨੇ ਨਾਮਨਜ਼ੂਰ ਕਰਦਿਆਂ ਕਿਹਾ ਕਿ ਜੇਕਰ ਕਿਸੇ ਦਾ ਨਾਂ ਰਾਹੁਲ ਗਾਂਧੀ ਜਾਂ ਲਾਲੂ ਯਾਦਵ ਹੈ ਤਾਂ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਾਪਸ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ।
ਸਾਬੂ ਸਟੀਫਨ ਨਾਮਕ ਪਟੀਸ਼ਨਰ ਨੇ ਇਹ ਕਹਿੰਦਿਆਂ ਪਟਿਸ਼ਨ ਪਾਈ ਸੀ ਕਿ ਹਾਈ-ਪ੍ਰੋਫਾਈਲ ਸੀਟਾਂ ‘ਤੇ ਇਸੇ ਤਰ੍ਹਾਂ ਦੇ ਨਾਮ ਵਾਲੇ ਕਿਸੇ ਹੋਰ ਉਮੀਦਵਾਰ ਨੂੰ ਖੜ੍ਹਾ ਕਰਨਾ ਪੁਰਾਣੀ ਚਾਲ ਹੈ। ਇਸ ਨਾਲ ਵੋਟਰਾਂ ਦੇ ਮਨਾਂ ਵਿੱਚ ਭੰਬਲਭੂਸਾ ਪੈਦਾ ਹੁੰਦਾ ਹੈ।
ਇਸੇ ਤਰ੍ਹਾਂ ਦੇ ਨਾਵਾਂ ਕਾਰਨ ਲੋਕ ਗਲਤ ਉਮੀਦਵਾਰ ਨੂੰ ਵੋਟ ਪਾਉਂਦੇ ਹਨ ਅਤੇ ਸਹੀ ਉਮੀਦਵਾਰ ਦਾ ਨੁਕਸਾਨ ਹੁੰਦਾ ਹੈ। ਉਸ ਨੇ ਦਾਅਵਾ ਕੀਤਾ ਕਿ ਵਿਰੋਧੀ ਸਿਆਸੀ ਪਾਰਟੀਆਂ ਇਸ ਨੂੰ ਜਾਣਬੁੱਝ ਕੇ ਮੈਦਾਨ ਵਿੱਚ ਉਤਾਰਦੀਆਂ ਹਨ ਅਤੇ ਨਾਮਵਰ ਉਮੀਦਵਾਰ ਨੂੰ ਪੈਸਾ, ਮਾਲ ਅਤੇ ਹੋਰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਉਨ੍ਹਾਂ ਨੂੰ ਭਾਰਤੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦਾ ਕੋਈ ਗਿਆਨ ਨਹੀਂ ਹੈ।
ਇਹ ਵੀ ਪੜ੍ਹੋ – ਭਾਰਤੀ-ਅਮਰੀਕੀ ਅੰਮ੍ਰਿਤਸਰ ਦੀ ਬਦਲਣਗੇ ਤਸਵੀਰ, ਕਰੋੜਾਂ ਰੁਪਏ ਦੇਣ ਦਾ ਕੀਤਾ ਵਾਅਦਾ