India

‘ਪਾਲਤੂ ਬਿੱਲੀ’ ਪਰਿਵਾਰ ਲਈ ‘ਕਾਲ’ ਬਣ ਗਈ !

 

ਬਿਉਰੋ ਰਿਪੋਰਟ : ਪਾਲਤੂ ਜਾਨਵਰ ਪਾਲਨ ਵਾਲਿਆਂ ਲਈ ਇੱਕ ਵੱਡੀ ਅਲਰਟ ਕਰਨ ਵਾਲੀ ਖ਼ਬਰ ਹੈ । ਇੱਕ ਕੁੱਤੇ ਨੇ ਪਾਲਤੂ ਬਿੱਲੀ ਨੂੰ ਵੱਢਿਆ ਇਸ ਦੇ ਕੁਝ ਦਿਨ ਬਾਅਦ ਬਿੱਲੀ ਨੇ ਪਿਉ-ਪੁੱਤਰ ਨੂੰ ਵੱਢਿਆ। ਪਹਿਲਾਂ ਬਿੱਲੀ ਦੀ ਮੌਤ ਹੋ ਗਈ ਫਿਰ ਪੁੱਤਰ ਵਿੱਚ ਇਨਫੈਕਸ਼ਨ ਫੈਸਲਿਆਂ ਉਸ ਦੀ ਹਾਲਤ ਵਿਗੜਨ ਲੱਗੀ। ਇਲਾਜ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ । ਫਿਰ ਰਾਤ ਨੂੰ ਪਿਤਾ ਦੀ ਤਬੀਅਤ ਖਰਾਬ ਹੋ ਗਈ ਪਰਿਵਾਰ ਨੇ ਹਸਪਤਾਲ ਭਰਤੀ ਕਰਵਾਇਆ । ਹਾਲਤ ਵਿੱਚ ਸੁਧਾਨ ਨਾ ਹੋਣ ਦੀ ਵਜ੍ਹਾ ਕਰਕੇ ਪਿਤਾ ਦੀ ਵੀ ਕਾਨਪੁਰ ਵਿੱਚ ਮੌਤ ਹੋ ਗਈ । ਇੱਕ ਹਫਤੇ ਦੇ ਅੰਦਰ ਪਿਤਾ ਅਤੇ ਪੁੱਤਰ ਦੋਵਾਂ ਦੀ ਜਾਨ ਚੱਲੀ ਗਈ । ਦੋਵਾਂ ਨੂੰ ਪਾਲਤੂ ਬਿੱਲੀ ਦੇ ਵੱਢਣ ਤੋਂ ਬਾਅਦ ਐਂਟੀ ਰੈਬੀਜ ਵੈਕਸੀਨ ਨਹੀਂ ਲਗਵਾਈ ਸੀ। ਪਸ਼ੂਆਂ ਦੇ ਡਾਕਟਰ ਨੇ ਦੱਸਿਆ ਕਿ ਪਿਉ ਪੁੱਤਰ ਵਿੱਚ ਜੋ ਲੱਛਣ ਦੱਸੇ ਜਾ ਰਹੇ ਹਨ ਉਹ ਰੇਬੀਜ ਦੇ ਹਨ । ਡਾਕਟਰ ਮੁਤਾਬਿਕ ਪਿਉ-ਪੁੱਤਰ ਨੇ ਜਾਂਚ ਨਹੀਂ ਕਰਵਾਈ ਸੀ ।

2 ਮਹੀਨੇ ਪਹਿਲਾਂ ਅਵਾਰਾ ਕੁੱਤੇ ਨੇ ਬਿੱਲੀ ਨੂੰ ਵੱਢਿਆ ਸੀ

ਕਾਨਪੁਰ ਦੇਹਾਤ ਦੇ ਅਕਬਰਪੁਰ ਇਲਾਕੇ ਦੇ ਅਸ਼ੋਕ ਨਗਰ ਵਿੱਚ ਇਮਤਿਆਜੁਦੀਨ ਦਾ ਪਰਿਵਾਰ ਰਹਿੰਦਾ ਹੈ । ਇਮਤਿਆਜੁਦੀਨ ਸਕੂਲ ਦਾ ਪ੍ਰਿੰਸੀਪਲ ਹੈ । ਜਿਸ ਦੀ ਪਾਲਤੂ ਬਿੱਲੀ ਨੂੰ 2 ਮਹੀਨੇ ਪਹਿਲਾਂ ਯਾਨੀ ਸਤੰਬਰ ਵਿੱਚ ਇੱਕ ਆਵਾਰਾ ਕੁੱਤੇ ਨੇ ਵੱਢਿਆ ਸੀ । ਇਸ ਤੋਂ ਬਾਅਦ ਮਾਲਿਕ ਨੇ ਬਿੱਲੀ ਦਾ ਇਲਾਜ ਡਾਕਟਰ ਕੋਲੋ ਕਰਵਾਇਆ ਵੀ ਸੀ । 1 ਮਹੀਨੇ ਦੇ ਬਾਅਦ ਬਿੱਲੀ ਹਿੰਸਕ ਹੋ ਗਈ,ਪਹਿਲਾਂ ਉਸ ਨੇ ਇਮਤਿਯਾਜੁਦੀਨ ਨੂੰ ਪੰਜਾ ਮਾਰ ਕੇ ਜਖਮੀ ਕੀਤਾ। ਅਕਤੂਬਰ ਦੇ ਅਖੀਰ ਵਿੱਚ ਬਿੱਲੀ ਨੇ ਪੁੱਤਰ ਅਜੀਮ ਨੂੰ ਵੱਢਿਆ । ਘਰ ਵਾਲਿਆਂ ਨੇ ਇਸ ਨੂੰ ਹਲਕੇ ਵਿੱਚ ਲਿਆ ਪਰ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਬਿੱਲੀ ਦੀ ਮੌਤ ਹੋ ਗਈ । 20 ਨਵੰਬਰ ਨੂੰ ਪੁੱਤਰ ਅਜੀਮ ਦੀ ਹਾਲਤ ਵਿਗੜੀ । ਉਸ ਵਿੱਚ ਰੇਬੀਜ ਦੇ ਲੱਛਣ ਵਿਖਾਈ ਦਿੱਤੇ ਤਾਂ ਘਰ ਵਾਲਿਆ ਨੇ ਇੱਕ ਪ੍ਰਾਈਵੇਟ ਡਾਕਟਰ ਨੂੰ ਵਿਖਾਇਆ । ਡਾਕਟਰ ਦੀ ਸਲਾਹ ‘ਤੇ ਟਿਟਨੈਸ ਦਾ ਇੰਜੈਕਸ਼ਨ ਲਗਾਇਆ ਗਿਆ । 24 ਨਵੰਬਰ ਨੂੰ ਪੂਰਾ ਪਰਿਵਾਰ ਰਿਸ਼ਤੇਦਾਰ ਦੇ ਘਰ ਵਿਆਹ ‘ਤੇ ਭੋਪਾਲ ਗਿਆ ਸੀ । 25 ਨਵੰਬਰ ਨੂੰ ਵਿਆਹ ਵਿੱਚ ਹੀ ਪੁੱਤਰ ਅਜੀਮ ਦੀ ਤਬੀਅਤ ਵਿਗੜੀ ਡਾਕਟਰ ਕੋਲ ਲੈਕੇ ਗਏ ਪਰ ਕੋਈ ਸੁਧਾਰ ਨਹੀਂ ਹੋਇਆ। ਹਸਪਤਾਲ ਵਿੱਚ ਪੁੱਤਰ ਨੇ ਅੰਤਿਮ ਸਾਹ ਲਏ।

ਸੈਫਈ ਵਿੱਚ ਪਿਤਾ ਦੀ ਜਾਨ ਗਈ

29 ਨਵੰਬਰ ਯਾਨੀ ਬੁੱਧਵਾਰ ਦੇਰ ਰਾਤ ਪਿਤਾ ਇਮਤਿਆਜੁਦੀਨ ਦੀ ਹਾਲਤ ਵੀ ਵਿਗੜ ਗਈ । ਉਨ੍ਹਾਂ ਨੂੰ ਕਾਨਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜ਼ਿਆਦਾ ਹਾਲਤ ਵਿਗੜਨ ਦੀ ਵਜ੍ਹਾ ਕਰਕੇ PGI ਸੈਫਈ ਲੈਕੇ ਗਏ । ਜਿੱਥੇ ਪਿਤਾ ਦੀ ਵੀ ਮੌਤ ਹੋ ਗਈ ।