India

ਉੱਡਦੇ ਜਹਾਜ਼ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, ਜਾਣੋ ਸਾਰਾ ਮਾਮਲਾ

Person who urinated on woman in AIR INDIA arrested

‘ਦ ਖ਼ਾਲਸ ਬਿਊਰੋ : ਏਅਰ ਇੰਡੀਆ ਦੀ ਫਲਾਈਟ (Air India Peeing Incident) ਵਿਚ ਇਕ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਵਾਲੇ ਮੁੰਬਈ ਦੇ ਸ਼ੰਕਰ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਅੱਜ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ।

ਘਟਨਾ ਦੇ ਜਨਤਕ ਹੋਣ ਤੋਂ ਬਾਅਦ ਉਹ ਫਰਾਰ ਸੀ ਅਤੇ ਉਸ ਨੂੰ ਲੱਭਣ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਘਟਨਾ 26 ਨਵੰਬਰ 2022 ਨੂੰ ਵਾਪਰੀ ਸੀ, ਪਰ ਰਿਪੋਰਟ 4 ਜਨਵਰੀ 2023 ਨੂੰ ਦਰਜ ਕੀਤੀ ਗਈ ਸੀ।

ਜਹਾਜ਼ ਦੇ ਬਿਜ਼ਨੈੱਸ ਕਲਾਸ ਵਿਚ ਸਫਰ ਕਰ ਰਹੇ ਨਸ਼ੇ ਵਿਚ ਧੁੱਤ ਸ਼ੰਕਰ ਮਿਸ਼ਰਾ ਨੇ 70 ਸਾਲਾ ਬਜ਼ੁਰਗ ਮਹਿਲਾ ‘ਤੇ ਪੇਸ਼ਾਬ ਕਰ ਦਿੱਤਾ ਸੀ। ਪੁਲਿਸ ਨੇਦੋਸ਼ੀ ਖਿਲਾਫ ਆਈਪੀਸੀ ਦੀ ਧਾਰਾ 354, 294, 509, 510 ਤਹਿਤ ਕੇਸ ਦਰਜ ਕੀਤਾ ਹੈ।

ਸ਼ੰਕਰ ਮਿਸ਼ਰਾ ਦੀ ਲਾਸਟ ਲੋਕੇਸ਼ਨ ਬੰਗਲੌਰ ਸੀ। ਉਸੇ ਆਧਾਰ ‘ਤੇ ਭਾਲ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਨੇ ਕਿਹਾ ਕਿ 3 ਜਨਵਰੀ ਨੂੰ ਸ਼ੰਕਰ ਮਿਸ਼ਰਾ ਦਾ ਮੋਬਾਈਲ ਫੋਨ ਬੰਗਲੌਰ ਵਿਚ ਐਕਟਿਵ ਸੀ ਪਰ ਉਸ ਦੇ ਬਾਅਦ ਉਸ ਦਾ ਫੋਨ ਸਵਿਚ ਆਫ ਹੈ। ਬੰਗਲੌਰ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਈ ਟੀਮਾਂ ਮੁੰਬਈ ਭੇਜੀਆਂ ਗਈਆਂ ਸਨ ਪਰ ਉਥੇ ਉਸ ਦਾ ਪਤਾ ਨਹੀਂ ਲੱਗ ਸਕਿਆ ਸੀ।

ਇਸ ਤੋਂ ਪਹਿਲਾਂ ਸ਼ੰਕਰ ਮਿਸ਼ਰਾ ‘ਤੇ ਗੰਭੀਰ ਦੋਸ਼ਾਂ ਕਾਰਨ ਉਨ੍ਹਾਂ ਦੀ ਕੰਪਨੀ ਵੁਲਫ ਫਾਰਗੋ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਦੀ ਤਰਫੋਂ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ, ਕੰਪਨੀ ਆਪਣੇ ਕਰਮਚਾਰੀਆਂ ਤੋਂ ਪੇਸ਼ੇਵਰ ਅਤੇ ਵਿਅਕਤੀਗਤ ਤੌਰ ‘ਤੇ ਉੱਚ ਵਿਵਹਾਰ ਦੀ ਉਮੀਦ ਕਰਦੀ ਹੈ। ਸ਼ੰਕਰ ‘ਤੇ ਲੱਗੇ ਦੋਸ਼ ਬਹੁਤ ਪ੍ਰੇਸ਼ਾਨ ਕਰਨ ਵਾਲੇ ਹਨ, ਜਿਸ ਕਾਰਨ ਉਸ ਨੂੰ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਕੰਪਨੀ ਨੇ ਇਹ ਵੀ ਕਿਹਾ ਕਿ ਅਸੀਂ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੇ।

AIR INDIA ‘ਚ ਮਹਿਲਾ ‘ਤੇ ਪੇਸ਼ਾਬ ਕਰਨ ਵਾਲਾ ਮੁਲਜ਼ਮ ਨੌਕਰੀ ਤੋਂ ਬਰਖ਼ਾਸਤ!

ਇਸ ਪੂਰੇ ਮਾਮਲੇ ‘ਚ ਸ਼ੰਕਰ ਮਿਸ਼ਰਾ ਦੇ ਵਕੀਲਾਂ ਨੇ ਦੋਸ਼ੀ ਦੇ ਬਿਆਨ ਨੂੰ ਰੱਖਿਆ ਅਤੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਔਰਤ ਨੇ ਸ਼ੰਕਰ ਨੂੰ ਮੁਆਫ ਕਰ ਦਿੱਤਾ ਸੀ। ਵਟਸਐਪ ‘ਤੇ ਚੈਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸ਼ੰਕਰ ਨੇ ਉਨ੍ਹਾਂ ਦੇ ਕੱਪੜੇ ਧੋਣ ਤੋਂ ਬਾਅਦ ਭੇਜੇ ਸਨ ਅਤੇ 15,000 ਰੁਪਏ ਮੁਆਵਜ਼ੇ ਵਜੋਂ ਵੀ ਦਿੱਤੇ ਗਏ ਸਨ। ਜਿਸ ਨੂੰ ਬਾਅਦ ਵਿੱਚ ਮਹਿਲਾ ਦੀ ਲੜਕੀ ਨੇ ਵਾਪਸ ਕਰ ਦਿੱਤਾ। ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਸ਼ਿਕਾਇਤ ਮਹਿਲਾ ਨੇ ਸਿਰਫ ਇਸ ਲਈ ਕੀਤੀ ਹੈ ਤਾਂ ਜੋ ਉਹ ਏਅਰਲਾਈਨ ਤੋਂ ਮੁਆਵਜ਼ਾ ਲੈ ਸਕੇ।