Punjab

ਮਨੁੱਖਤਾ ਹੋਈ ਸ਼ਰਮਸ਼ਾਰ, ਪੁਲਿਸ ਨੇ ਮਾਮਲਾ ਕੀਤਾ ਦਰਜ

ਕਪੂਰਥਲਾ ਦੇ ਫਗਵਾੜਾ ਤੋਂ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਔਰਤ ਨਾਲ ਜਬਰੀ ਸਰੀਰਕ ਸਬੰਧ ਬਣਾਏ ਗਏ ਹਨ। ਉਹ ਵਿਅਕਤੀ ਘਰ ਵਿੱਚ ਵਾਈਫਾਈ ਠੀਕ ਕਰਨ ਲਈ ਆਇਆ ਹੋਇਆ ਸੀ। ਇਹ ਘਟਨਾ ਕਪੂਰਥਲਾ ਦੇ ਫਗਵਾੜਾ ਸਬ-ਡਵੀਜ਼ਨ ਦੇ ਸ਼ਾਲੀਮਾਰ ਗਾਰਡਨ ਇਲਾਕੇ ਦੀ ਹੈ। ਪਹਿਲਾਂ ਇਸ ਵਿਅਕਤੀ ਨੇ ਔਰਤ ਨੂੰ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਬਲਾਤਕਾਰ ਅਤੇ ਫਿਰ ਉਸ ਦੀਆਂ ਇਤਰਾਜਯੋਗ ਤਸਵੀਰਾਂ ਲੈ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਫਗਵਾੜਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੀੜਤ ਔਰਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਉਸ ਦਾ ਵਾਈਫਾਈ ਖਰਾਬ ਹੋ ਜਾਂਦਾ ਸੀ ਤਾਂ ਰਾਹੁਲ ਸ਼ਰਮਾ ਜੋ ਪਿੰਡ ਚਾਚੋਕੀ ਦਾ ਰਹਿਣ ਵਾਲਾ ਹੈੈ, ਉਸ ਦਾ ਵਾਈਫਾਈ ਠੀਕ ਕਰਨ ਆਉਦਾ ਸੀ। ਇਕ ਦਿਨ ਰਾਹੁਲ ਨੇ ਉਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਹੈ, ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਜਿਸ ਦੀ ਮੈਂ ਮਦਦ ਕਰਕੇ ਉਸ ਨੂੰ ਇਕ ਲੱਖ ਰੁਪਏ ਵੀ ਦਿੱਤੇ ਸਨ ਅਤੇ ਉਹ ਉਸ ਦੀ ਭੈਣ ਦੇ ਵਿਆਹ ‘ਤੇ ਵੀ ਗਈ ਸੀ। ਇਕ ਦਿਨ ਰਾਹੁਲ ਮੇਰਾ ਵਾਈਫਾਈ ਸਹੀ ਕਰਨ ਆਇਆ ਤਾਂ ਉਸ ਨੇ ਨਸ਼ੀਲਾ ਪਦਾਰਥ ਖਵਾ ਕੇ ਮੇਰੇ ਨਾਲ ਜਬਰੀ ਸਰੀਰਕ ਸਬੰਧ ਬਣਾਏ ਅਤੇ ਮੇਰੀਆਂ ਇਤਰਾਜਯੋਗ ਫੋਟੋਆਂ ਖਿੱਚ ਲਈਆਂ। ਜਿਸ ਤੋਂ ਬਾਅਦ ਉਸ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਦੇ ਬਿਆਨਾ ਦਾ ਆਧਾਰ ‘ਤੇ ਰਾਹੁਲ ਸ਼ਰਮਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ –  ਹਮਦਰਦ ਖਿਲਾਫ ਕੇਸ ਦਰਜ ਕਰਨ ‘ਤੇ ਚੋਣ ਕਮਿਸ਼ਨ ਸਖਤ ! ਮਾਨ ਸਰਕਾਰ ਨੂੰ ਵੱਡਾ ਨਿਰਦੇਸ਼