The Khalas Tv Blog Punjab ਪੰਜਾਬ ਦੇ ਲੋਕ 4 ਹਜ਼ਾਰ 362 ਨੌਕਰੀਆਂ ਲਈ ਹੋ ਜਾਣ ਤਿਆਰ
Punjab

ਪੰਜਾਬ ਦੇ ਲੋਕ 4 ਹਜ਼ਾਰ 362 ਨੌਕਰੀਆਂ ਲਈ ਹੋ ਜਾਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਵਿੱਚ ਕੁੱਲ 4 ਹਜ਼ਾਰ 362 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਜ਼ਿਲ੍ਹਾ ਕੈਡਰ ‘ਚ 2 ਹਜ਼ਾਰ 16 ਅਤੇ ਫੌਜ ਕੈਡਰ ਵਿੱਚ 2 ਹਜ਼ਾਰ 346 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਭਰਤੀਆਂ ਲਈ ਅਰਜ਼ੀ ਫਾਰਮ ਜੁਲਾਈ 2021 ਤੱਕ ਆ ਜਾਣਗੇ। 25 ਅਤੇ 26 ਸਤੰਬਰ 2021 ਨੂੰ ਓਐੱਮਆਰ ਆਧਾਰਿਤ ਲਿਖਤ ਇਮਤਿਹਾਨ ਹੋਵੇਗਾ।

ਸਾਰੇ ਜ਼ਿਲ੍ਹਿਆਂ ਵਿੱਚ ਚਾਹਵਾਨ ਉਮੀਦਵਾਰਾਂ ਲਈ ਸਾਰੇ ਸਟੇਡੀਅਮ ਅਤੇ ਪੁਲਿਸ ਲਾਈਨ, ਕਾਲਜਾਂ ਤੇ ਸਕੂਲਾਂ ਦੇ ਮੈਦਾਨ ਖੁੱਲ੍ਹੇ ਰਹਿਣਗੇ। ਪੁਲਿਸ ਤੇ ਖੇਡ ਵਿਭਾਗ ਦੇ ਕੋਚ ਅਪਲਾਈ ਕਰਨ ਵਾਲੇ ਨੌਜਵਾਨਾਂ ਦਾ ਮਾਰਗ-ਦਰਸ਼ਨ ਕਰਨ ਲਈ ਮੌਜੂਦ ਰਹਿਣਗੇ। ਭਰਤੀ ਹੋਣ ਵਾਲਿਆਂ ਵਿੱਚ 33 ਫੀਸਦ ਔਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ।

Exit mobile version