India Punjab

SIT ਦਾ ਸਾਥ ਦੇਣਾ ਬਾਦਲ ਦਾ ਫਰਜ਼ – ਦਾਦੂਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਸ ਵੇਲੇ ਇਹ ਸਾਰੀ ਬੇਅਦਬੀ ਦੀ ਘਟਨਾ ਵਾਪਰੀ, ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਨਵੀਂ ਐੱਸਆਈਟੀ ਦੀ ਮਦਦ ਕਰਨਾ ਪ੍ਰਕਾਸ਼ ਸਿੰਘ ਬਾਦਲ ਦਾ ਫਰਜ਼ ਬਣਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਆਪਣੀ ਸਿਹਤ ਖਰਾਬ ਹੋਣ ਦਾ ਬਹਾਨਾ ਦਿੱਤਾ ਸੀ ਪਰ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਅੱਗੇ ਧਰਨੇ ਦੇ ਐਲਾਨ ਤੋਂ ਬਾਅਦ ਬਾਦਲ ਨੇ ਨਵੀਂ SIT ਨੂੰ 22 ਜੂਨ ਨੂੰ ਆਪਣੇ ਘਰ ਸੱਦ ਲਿਆ। ਦਾਦੂਵਾਲ ਨੇ ਕਿਹਾ ਕਿ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਆ ਜਾਣੀ ਹੈ, ਇਸ ਲਈ ਉਨ੍ਹਾਂ ਨੂੰ ਸੱਚਾਈ ਦੱਸ ਕੇ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਕੀ ਹੋਇਆ। ਇਨ੍ਹਾਂ ਨੂੰ ਐੱਸਆਈਟੀ ਸਾਹਮਣੇ ਮੰਨ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਰਾਜ ਵਿੱਚ ਕੌਣ ਗੋਲੀਆਂ ਚਲਾ ਰਿਹਾ ਹੈ, ਕੌਣ ਸਰੂਪ ਚੁਰਾ ਰਿਹਾ ਹੈ, ਕੌਣ ਬੇਅਦਬੀ ਕਰ ਰਿਹਾ ਹੈ। ਲਿਫਾਫਿਆਂ ਵਿੱਚੋਂ ਇਹ ਜਥੇਦਾਰ, ਪ੍ਰਧਾਨ ਕੱਢਦੇ ਹਨ ਪਰ ਜਦੋਂ ਇਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਇਹ ਕਹਿੰਦੇ ਹਨ ਕਿ ਸਾਨੂੰ ਕੁੱਝ ਪਤਾ ਹੀ ਨਹੀਂ ਹੈ।