Punjab

ਪੰਜਾਬ ਦੇ ਲੋਕ ਹਨ ‘ਆਪ’ ਦੇ ਹੱਕ ਵਿੱਚ : ਰਾਘਵ ਚੱਢਾ

‘ਦ ਖ਼ਾਲਸ ਬਿਊਰੋ : ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ਹੁੰਦੀ ਨਜ਼ਰ ਆ ਰਹੀ ਹੈ ।ਰਾਘਵ ਚੱਢਾ ਨੇ ਕਿਹਾ, “ਐਗਜ਼ਿਟ ਪੋਲ ਦੇ ਨਤੀਜੇ ਦਰਸਾਉਂਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਭਾਰੀ ਵੋਟਾਂ ਪਾਈਆਂ ਹਨ। ਲੋਕਾਂ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਨਕਾਰ ਦਿੱਤਾ ਹੈ। ਚੱਢਾ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਭਾਰੀ ਵੋਟਾਂ ਪਾਈਆਂ ਹਨ। ਐਗਜ਼ਿਟ ਪੋਲ ਨੇ ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ‘ਚ ‘ਆਪ’ ਨੂੰ 62-70 ਸੀਟਾਂ ‘ਤੇ ਜਿੱਤ ਦਾ ਅਨੁਮਾਨ ਲਗਾਇਆ ਹੈ, ਜਦਕਿ ਕਾਂਗਰਸ ਨੂੰ 23-31 ਸੀਟਾਂ ਮਿਲਣ ਦੀ ਸੰਭਾਵਨਾ ਹ ਕਾਂਗਰਸ, ਅਕਾਲੀ ਦਲ ਗਠਜੋੜ ਅਤੇ ਭਾਜਪਾ ਗਠਜੋੜ ਨੂੰ ਕ੍ਰਮਵਾਰ 7, 5, 1 ਸੀਟਾਂ ਮਿਲਣ ਦੀ ਸੰਭਾਵਨਾ ਹੈ।