India

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਐਮਪੀ ਸਰਕਾਰ ਦੀ ਪਹਿਲਕਦਮੀ

‘ਦ ਖ਼ਾਲਸ ਬਿਊਰੋ :ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮੱਧ ਪ੍ਰਦੇਸ਼ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਹੁਣ ਮਹਿਲਾ ਸਟਾਫ ਨੇ ਮੁੱਖ ਮੰਤਰੀ ਦੀ ਸੁਰੱਖਿ ਆ ਦੀ ਜ਼ਿੰਮੇਵਾਰੀ ਸੰਭਾਲੀ ਹੈ ਤੇਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸੁਰੱਖਿ ਆ ‘ਚ ਮਹਿਲਾ ਪੁਲਿਸ ਕਰਮਚਾਰੀ ਤਿਆਰ ਕੀਤੇ ਗਏ ਹਨ। ਸੂਬੇ ਦੀ ਰਾਜਧਾਨੀ ਭੋਪਾਲ ‘ਚ ਮੁੱਖ ਮੰਤਰੀ ਦੇ ਸਾਰੇ ਪ੍ਰੋਗਰਾਮਾਂ ਦੀ ਕਮਾਨ ਮਹਿਲਾ ਅਧਿਕਾਰੀ ਹੀ ਸੰਭਾਲ ਰਹੀ ਹੈ। ਮੁੱਖ ਮੰਤਰੀ ਦੀ ਕਾਰ ਡਰਾਈਵਰ ਤੋਂ ਲੈ ਕੇ ਲੋਕ ਸੰਪਰਕ ਅਧਿਕਾਰੀ ਸਮੇਤ ਹੋਰ ਹਰ ਪਾਸੇ ਔਰਤਾਂ ਹਨ।
ਸੁਰੱਖਿਆ ਇੰਚਾਰਜ ਏ.ਸੀ.ਪੀ. ਬਿੱਟੂ ਸ਼ਰਮਾ ਨੇ ਕਿਹਾ, “ਮੁੱਖ ਮੰਤਰੀ ਨੇ ਅੱਜ ਲਈ ਸਾਰੀਆਂ ਮਹਿਲਾ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ, ਜਿਸ ਵਿੱਚ ਡਰਾਈਵਰ, ਸੁਰੱਖਿਆ ਕਰਮਚਾਰੀ ਆਦਿ ਸ਼ਾਮਲ ਹਨ। ਮੁੱਖ ਮੰਤਰੀ ਲਈ ਦਿਨ ਭਰ ਔਰਤਾਂ ਦੀ ਸੁਰੱਖਿਆ ਤਾਇਨਾਤ ਰਹੇਗੀ। ਸੂਬਾ ਸਰਕਾਰ ਵੱਲੋਂ ਇਹ ਕਦਮ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦੇ ਮੌਕੇ ‘ਤੇ ਔਰਤਾਂ ਦੀ ਭਾਗੀਦਾਰੀ ਅਤੇ ਸ਼ਮੂਲੀਅਤ ਦੇ ਪ੍ਰਤੀਕ ਵਜੋਂ ਚੁੱਕਿਆ ਗਿਆ ਹੈ।