Punjab

ਦੀਪ ਸਿੱਧੂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲੋਕ ਵਹੀਰਾਂ ਘੱਤ ਕੇ ਪੁੱਜੇ

ਦ ਖ਼ਾਲਸ ਬਿਊਰੋ : ਅਦਾਕਾਰ ਦੀਪ ਸਿੱਧੂ ਦੇ ਭੋਗ  ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਲੋਕ ਵਹੀਰਾਂ ਘੱਤ ਕੇ ਪੁੱਜ ਰਹੇ ਹਨ।  ਫਤਹਿਗੜ੍ਹ ਸਾਹਿਬ ‘ ਵਿਖੇ ਹੋਣ ਵਾਲੇ ਸਮਾਗਮ ਵਿੱਚ  ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀਆਂ ਕਤਾਰਾਂ ਟੁੱਟ ਨਹੀਂ ਰਹੀਆਂ ਹਨ। ਭੋਗ ਸਰਹਿੰਦ ‘ਚ ਗੁਰਦੁਆਰਾ ਫਤਹਿਗੜ੍ਹ ਸਾਹਿਬ ‘ਚ ਦੁਪਹਿਰ 1 ਵਜੇ ‘ਚ ਪਵੇਗਾ। ਇੱਥੇ ਹੀ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਕੀਤੀ ਜਾਵੇਗੀ।

ਇਸੇ ਦਰਮਿਆਨ ਇਹ ਵੀ ਪਤਾ ਚੱਲਿਆ ਹੈ ਦੀਪੂ ਸਿੱਧੂ ਦੇ ਭੋਗ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਏਡ ਵੀ ਸ਼ਾਮਲ ਹੋਣਗੇ। ਐਸਜੀਪੀਸੀ ਤੇ ਖਾਲਸਾ ਏਡ ਵੱਲੋਂ ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਰਹੇ ਹਨ। ਇਸ ‘ਚ ਲੱਖਾਂ ਦੀ ਗਿਣਤੀ ‘ਚ ਦੀਪ ਸਿੱਧੂ ਦੇ ਚਾਹੁੰਣ ਵਾਲੇ, ਕਿਸਾਨ ਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਸੋਗ ਸਭਾ ‘ਚ ਹਿੱਸਾ ਲੈਣਗੇ।

ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਭੋਗ ਦੇ ਮੌਕੇ ‘ਤੇ ਖਾਲਸਾ ਏਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੋਗ ਸਭਾ ‘ਚ ਆਉਣ ਵਾਲੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਦਾ ਰਿਹਾ ਹੈ। ਸ਼ਹਿਰੀ ਤੇ ਪੇਂਡੂ ਖੇਤਰਾਂ ਤੋਂ ਨੌਜਵਾਨ ਆਪਣੇ ਦੁਪਹੀਆ ਵਾਹਨਾਂ, ਕਾਰਾਂ, ਟਰੈਕਟਰਾਂ ‘ਤੇ ਸਵਾਰ ਹੋ ਕੇ ਕੇਸਰੀਆ ਝੰਡਾ ਲੈ ਕੇ ਫਤਹਿਗੜ੍ਹ ਸਾਹਿਬ ਵੱਲ ਨਿਕਲ ਚੁੱਕੇ ਹਨ।

ਕੇਸਰੀ ਮਾਰਚ ਦਾ ਜੋ ਰੂਟ ਪਲਾਨ ਜਾਰੀ ਕੀਤਾ ਗਿਆ ਹੈ, ਇਸ ਅਨੁਸਾਰ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਹੈ। ਕੇਸਰੀ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨ ਸ਼ਾਮਲ ਹੋ ਰਹੇ ਹਨ। ਅੰਤਿਮ ਅਰਦਾਸ ਲਈ ਦੀਵਾਨ ਟੋਡਰ ਮੱਲ ਹਾਲ ‘ਚ ਪ੍ਰਬੰਧ ਕੀਤਾ ਜਾ ਰਹੇ ਹਨ। ਦੀਪ ਸਿੱਧੂ ਦੀ ਅੰਤਿਮ ਅਰਦਾਸ ‘ਚ ਹਿੱਸਾ ਲੈਣ ਲਈ ਪੂਰੇ ਪੰਜਾਬ ਹੀ ਨਹੀਂ ਬਲਕਿ ਨਾਲ ਲੱਗਦੇ ਸੂਬਿਆਂ ਤੋਂ ਵੀ ਭਾਰੀ ਗਿਣਤੀ ‘ਚ ਲੋਕ ਆ ਰਹੇ ਹਨ।

ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਦੀਪ ਸਿੱਧੂ ਦੀ ਮੰਗਲਵਾਰ ਸ਼ਾਮੀ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੇਐੱਮਪੀ ਸ਼ਾਹ ਮਾਰਗ ਉੱਤੇ ਸੜਕ ਹਾਦਸੇ ਕਾਰਨ ਉਨ੍ਹਾਂ ਦੀ ਮੌ ਤ ਹੋ ਗਈ ਸੀ ।

ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਭੋਗ ਅਰਦਾਸ ਹੈ ਜਿਸ ਵਿੱਚ ਲੱਖਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ। ਜਿਸਦੇ ਚਲਦੇ ਅੰਮ੍ਰਿਤਸਰ ਵਿੱਚੋਂ ਵੀ ਸਿੱਖ ਜਥੇਬੰਦੀਆਂ ਦੇ ਇੱਕ ਵੱਡਾ ਮਾਰਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਵੱਲ ਨੂੰ  ਰਵਾਨਾ ਹੋਇਆ ਹੈ।