Khetibadi Punjab

ਲੁਧਿਆਣਾ : ਤਿੰਨ ਵਿਦਿਆਰਥਣਾਂ ਨੇ ਮਾਰੀ ਵੱਡੀ ਮੱਲ, ਮਿਲਿਆ ਕੌਮੀ ਐਵਾਰਡ

national awards, PAU students, Punjab news, agricultural university

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਮਾਇਕ੍ਰੋਬਾਇਆਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਪ੍ਰੀਤੀਮਾਨ ਕੌਰ, ਕੁਮਾਰੀ ਰੀਆ ਬਾਂਸਲ ਅਤੇ ਕੁਮਾਰੀ ਸਵਾਤੀ ਪਾਂਡੇ ਨੂੰ ਮਾਈਕਰੋਬਾਇਓਲੋਜਿਸਟਸ ਸੋਸਾਇਟੀ ਆਫ ਇੰਡੀਆ ਦੀ ਦੋ ਰੋਜਾ ਰਾਸਟਰੀ ਵਿਦਿਆਰਥੀ ਕਾਨਫਰੰਸ ਦੌਰਾਨ ਨੈਸਨਲ ਬਾਇਓਟੈਕ ਯੂਥ ਐਵਾਰਡ-2023 ਨਾਲ ਸਨਮਾਨਿਤ ਕੀਤਾ ਗਿਆ।

ਇਹ ਕਾਨਫਰੰਸ ਬੀਤੇ ਦਿਨੀਂ ਮਹਾਂਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਕ੍ਰਿਸ਼ਨਾ ਇੰਸਟੀਚਿਊਟ ਆਫ ਅਲਾਈਡ ਸਾਇੰਸਿਜ਼ ਵਿਖੇ ਕਰਵਾਈ ਗਈ। ਇਸ ਕਾਨਫਰੰਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਯਾਦ ਰਹੇ ਕਿ ਮਾਈਕਰੋਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਵਿਭਿੰਨ ਰਾਜਾਂ ਤੋਂ 40 ਵਿਦਿਆਰਥੀਆਂ ਦੀ ਚੋਣ ਪੁਰਸਕਾਰ ਜੇਤੂਆਂ ਵਜੋਂ ਕੀਤੀ ਗਈ ਸੀ।

national awards, PAU students, Punjab news, agricultural university, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਸਰਕਾਰ, ਕੌਮੀ ਐਵਾਰਡ
ਮਾਇਕ੍ਰੋਬਾਇਆਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਪ੍ਰੀਤੀਮਾਨ ਕੌਰ, ਕੁਮਾਰੀ ਰੀਆ ਬਾਂਸਲ ਅਤੇ ਕੁਮਾਰੀ ਸਵਾਤੀ ਪਾਂਡੇ।

ਕੁਮਾਰੀ ਪ੍ਰੀਤੀਮਾਨ ਕੌਰ ਨੇ ਆਪਣੀ ਐਮ.ਐਸ.ਸੀ. ਡਾ. ਸ਼ਿਵਾਨੀ ਸ਼ਰਮਾ ਦੀ ਨਿਗਰਾਨੀ ਹੇਠ ਪੂਰੀ ਕੀਤੀ  ਵਰਤਮਾਨ ਵਿੱਚ ਉਹ ਪੀ ਐਚ ਡੀ ਕਰ ਰਹੀ ਹੈ।

ਕੁਮਾਰੀ ਰੀਆ ਬਾਂਸਲ ਦੇ ਨਿਗਰਾਨ ਡਾ. ਪ੍ਰਤਿਭਾ ਵਿਆਸ ਹਨ। ਉਹ ਆਲੂ ਲਈ ਤਰਲ ਜੀਵਾਣੂੰ ਖਾਦ ਦੇ ਵਿਕਾਸ ’ਤੇ ਕਾਰਜ ਕਰ ਰਹੀ ਹੈ | ਇਸ ਤੋਂ ਪਹਿਲਾਂ ਕੁਮਾਰੀ ਬਾਂਸਲ ਨੂੰ ਭਾਰਤ ਸਰਕਾਰ ਵੱਲੋਂ ਪ੍ਰਾਈਮ ਮਿਨਿਸਟਰ ਫੈਲੋਸ਼ਿਪ ਨਾਲ ਵੀ ਸਨਮਾਨਿਆ ਜਾ ਚੁੱਕ ਹੈ।

ਕੁਮਾਰੀ ਸਵਾਤੀ ਪਾਂਡੇ ਇਨਸਪਾਇਰ ਫੈਲੋਸ਼ਿਪ 2022 ਦੀ ਜੇਤੂ ਹੈ | ਉਸਨੇ ਆਪਣਾ ਕਾਰਜ ਡਾ. ਕੇਸ਼ਾਨੀ ਦੀ ਨਿਗਰਾਨੀ ਹੇਠ ਪੂਰਾ ਕੀਤਾ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ. ਕੇ. ਛੁਨੇਜਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸੰਮੀ ਕਪੂਰ ਅਤੇ ਮਾਇਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰਾਸਟਰੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਇੰਡੀਆ ਫੂਡ ਸਿਸਟਮ ਫੈਲੋਸ਼ਿਪ 2023 ਲਈ ਹੋਈ

ਇੱਕ ਹੋਰ ਖ਼ਬਰ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਐਮ ਐਸ ਸੀ ਦੀ ਵਿਦਿਆਰਥਣ ਕੁਮਾਰੀ ਕਾਜਲ ਨੂੰ ਫੂਡ ਫਿਊਚਰ ਫਾਊਂਡੇਸਨ ਵੱਲੋਂ ਦਿ ਇੰਡੀਆ ਫੂਡ ਸਿਸਟਮਜ ਫੈਲੋਸ਼ਿਪ ਤਹਿਤ ਸ਼ੁਰੂ ਕੀਤੇ ਗਏ ਵੱਕਾਰੀ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ| ਇਹ ਫੈਲੋਸ਼ਿਪ ਪ੍ਰੋਗਰਾਮ ਭਾਰਤੀ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਉਸਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ| ਉਹ ਇੰਡੀਆ ਫੂਡ ਸਿਸਟਮ ਲੀਡਰਜ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਭਾਰਤ ਵਿੱਚ ਭੁੱਖ, ਕੁਪੋਸਣ, ਗਰੀਬੀ, ਵਾਤਾਵਰਣ ਦੀ ਗਿਰਾਵਟ, ਜਲਵਾਯੂ ਤਬਦੀਲੀ ਅਤੇ ਰੋਜੀ-ਰੋਟੀ ਸਮੇਤ ਚੁਣੌਤੀਆਂ ਨੂੰ ਹੱਲ ਕਰਨ ਲਈ ਲੋਕ ਪੱਖੀ ਭੋਜਨ ਪ੍ਰਣਾਲੀ ਸਥਾਪਿਤ ਕਰਨ ਲਈ ਯਤਨਸ਼ੀਲ ਰਹੇਗੀ |

national awards, PAU students, Punjab news, agricultural university, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਸਰਕਾਰ, ਕੌਮੀ ਐਵਾਰਡ
ਐਮ ਐਸ ਸੀ ਦੀ ਵਿਦਿਆਰਥਣ ਕੁਮਾਰੀ ਕਾਜਲ

ਕੁਮਾਰੀ ਕਾਜਲ ਨੇ ਹਾਲ ਹੀ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਦੇ ਮਾਰਗਦਰਸਨ ਵਿੱਚ ਆਪਣੀ ਮਾਸਟਰਸ ਪੂਰੀ ਕੀਤੀ ਹੈ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪਰਦੀਪ ਕੁਮਾਰ ਛੁਨੇਜਾ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਅਤੇ ਡਾ. ਕਿਰਨ ਗਰੋਵਰ ਨੇ ਵਿਦਿਆਰਥਣ ਨੂੰ ਉਸਦੀ ਸਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ |