ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਐੱਮ ਐੱਸ ਸੀ ਦੀ ਵਿਦਿਆਰਥਣ ਕੁਮਾਰੀ ਮੁਸਕਾਨ ਗੁਪਤਾ ਨੇ ਆਈ ਸੀ ਏ ਆਰ, ਏ ਆਈ ਸੀ ਈ ਦੀ ਜੂਨੀਅਰ ਖੋਜ ਫੈਲੋਸ਼ਿਪ 2022 ਦੀ ਪ੍ਰੀਖਿਆ ਵਿੱਚ ਦੇਸ਼ ਪੱਧਰ ਤੇ ਪਹਿਲਾ ਰੈਂਕ ਹਾਸਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ | ਇਸ ਨਾਲ ਕੁਮਾਰੀ ਮੁਸਕਾਨ ਨੂੰ ਖੋਜ ਲਈ ਫੈਲੋੋਸ਼ਿਪ ਹਾਸਲ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ | ਇਸ ਫੈਲੋਸ਼ਿਪ ਵਿੱਚ ਵਿਦਿਆਰਥਣ ਨੂੰ ਪਹਿਲੇ ਦੋ ਸਾਲ 31,000 ਰੁਪਏ ਪ੍ਰਤੀ ਮਹੀਨਾ ਅਤੇ ਉਸ ਤੋਂ ਬਾਅਦ ਇੱਕ ਸਾਲ 35,000 ਰੁਪਏ ਪ੍ਰਤੀ ਮਹੀਨਾ ਦੇ ਨਾਲ ਨਾਲ ਹਰ ਸਾਲ 10,000 ਰੁਪਏ ਦੀ ਗ੍ਰਾਂਟ ਮਿਲੇਗੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਮਾਨਵ ਇੰਦਰਾ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸਰਮਾ ਨੇ ਕੁਮਾਰੀ ਮੁਸਕਾਨ ਅਤੇ ਉਸਦੇ ਨਿਗਰਾਨ ਡਾ. ਸਵਾਤੀ ਕਪੂਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|