ਬਿਊਰੋ ਰਿਪੋਰਟ : ਕਹਿੰਦੇ ਹਨ ਪੰਜਾਬੀ ਵਿਦੇਸ਼ ਜਾਣ ਦੇ ਸੁਪਣੇ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਹੁਣ ਤੱਕ ਕਈ ਪੰਜਾਬੀ ਵਿਦੇਸ਼ੀ ਧਰਤੀ ‘ਤੇ ਜੁਗਾੜ ਨਾਲ ਹੀ ਪਹੁੰਚੇ ਹਨ। ਪਟਿਆਲਾ ਦੇ ਜਸਵਿੰਦਰ ਸਿੰਘ ਨੇ ਵੀ ਅਮਰੀਕਾ ਪਹੁੰਚਣ ਦੇ ਲਈ ਇਸੇ ਜੁਗਾੜ ਦੀ ਵਰਤੋਂ ਕੀਤੀ ਸੀ ਪਰ ਉਸ ਨੂੰ ਇਹ ਅਜਿਹਾ ਉਲਟਾ ਪੈ ਗਿਆ ਕਿ ਅਮਰੀਕਾ ਜਾਣ ਲਈ ਏਅਰਪੋਰਟ ਦੀ ਤਾਂ ਉਹ ਜੇਲ੍ਹ ਦੀ ਹਵਾ ਖਾ ਰਿਹਾ ਹੈ । ਖਾਸ ਗੱਲ ਇਹ ਹੈ ਕੀ ਧੋਖਾ ਕਰਨ ਵਾਲੇ ਨੌਜਵਾਨ ਨੇ ਆਪਣੇ ਆਪ ਨੂੰ ਕਰਾਇਮ ਬਰਾਂਚ ਦਾ ਅਧਿਕਾਰੀ ਦੱਸਿਆ ਸੀ ।
ਦਰਾਸਲ ਪਟਿਆਲਾ ਦੇ ਜਸਵਿੰਦਰ ਸਿੰਘ ਦਾ ਅਮਰੀਕਾ ਦੇ ਵੀਜ਼ੇ ਲਈ ਅੰਬੈਸੀ ਵਿੱਚ ਇੰਟਰਵਿਊ ਸੀ । ਜਦੋਂ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਭਾਵੁਕ ਹੋ ਗਿਆ ਅਤੇ ਦੱਸਿਆ ਕਿ ਉਸ ਦੇ ਜੁੜਵਾ ਭਰਾ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ ਉਸ ਦੇ ਅੰਤਿਮ ਸਸਕਾਰ ਲਈ ਜਾਣਾ ਹੈ । ਇੱਕ ਵਕਤ ਤਾਂ ਅਧਿਕਾਰੀ ਡੋਲ ਗਏ । ਪਰ ਜਦੋਂ ਉਨ੍ਹਾਂ ਨੇ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਜਸਵਿੰਦਰ ਦਾ ਝੂਠ ਫੜਿਆ ਗਿਆ ਅਤੇ ਧੋਖਾਧੜੀ ਦੇ ਇਲਜ਼ਾਮ ਵਿੱਚ ਜਸਵਿੰਦਰ ਸਿੰਘ ਨੂੰ ਪੁਲਿਸ ਦੇ ਹਵਾਲ ਕਰ ਦਿੱਤਾ ਗਿਆ ਹੈ ਅਤੇ ਉਹ ਹੁਣੇ ਜੇਲ੍ਹ ਵਿਚੋਂ ਅਮਰੀਕਾ ਦੇ ਸੁਪਣੇ ਵੇਖ ਰਿਹਾ ਹੈ । ਹਾਲਾਂਕਿ ਜਸਵਿੰਦਰ ਨੂੰ ਫੜਨਾ ਮੁਸ਼ਕਿਲ ਸੀ ਕਿਉਂਕਿ ਉਸ ਨੇ ਜਿਹੜੇ ਦਸਤਾਵੇਜ਼ ਤਿਆਰ ਕੀਤੇ ਸਨ ਉਹ ਕਾਫੀ ਮਜਬੂਤ ਸਨ ।
ਜਸਵਿੰਦਰ ਸਿੰਘ ਨੇ ਆਪਣੇ ਦਸਤਾਵੇਜ਼ਾਂ ਵਿੱਚ ਦੱਸਿਆ ਸੀ ਕਿ ਉਹ ਪੁਣੇ ਪੁਲਿਸ ਵਿੱਚ ਕ੍ਰਾਈਮ ਬ੍ਰਾਂਚ ਦਾ ਸੀਨੀਅਰ ਅਧਿਕਾਰੀ ਹੈ ਅਤੇ 2017 ਤੋਂ ਉੱਥੇ ਹੀ ਕੰਮ ਕਰ ਰਿਹਾ ਸੀ । 26 ਸਾਲ ਦੇ ਜਸਵਿੰਦਰ ਨੇ ਦੱਸਿਆ ਸੀ ਕਿ ਉਸ ਦੇ ਜੁੜਵਾਂ ਭਰਾ ਕੁਲਵਿੰਦਰ ਸਿੰਘ ਦੀ ਨਿਊਯਾਰਕ ਵਿੱਚ ਮੌਤ ਹੋ ਗਈ ਸੀ । ਆਪਣੇ ਇਸ ਦਾਅਵੇ ਦੀ ਪੁਸ਼ਟੀ ਕਰਨ ਦੇ ਲਈ ਉਸ ਨੇ ਨਿਊਯਾਰਕ ਦੇ ਸ਼ਮਸਾਨਘਾਟ ਤੋਂ ਮੌਤ ਦਾ ਝੂਠਾ ਰਿਕਾਰਡ ਵੀ ਬਣਾਇਆ ਸੀ । ਪਰ ਉਸ ਦੀ ਇਹ ਚਾਲ ਨਹੀਂ ਚੱਲੀ ਅਤੇ ਉਹ ਫੜਿਆ ਗਿਆ,ਦਰਾਸਲ ਜਦੋਂ ਅੰਬੈਸੀ ਦੇ ਅਧਿਕਾਰੀਆਂ ਨੇ ਜਾਂਚ ਕਰਵਾਈ ਤਾਂ ਦੂਤਾਵਾਸ ਦੇ ਅਧਿਕਾਰੀ ਜਸਵਿੰਦਰ ਸਿੰਘ ਤੇ ਉਸ ਦੇ ਜੁੜਵਾ ਭਰਾ ਵਿਚਕਾਰ ਸਮਾਨਤਾਵਾਂ ਦੇਖ ਕੇ ਹੈਰਾਨ ਰਹਿ ਗਏ । ਜਾਂਚ ਵਿੱਚ ਸਾਹਮਣੇ ਆਇਆ ਕਿ ਕੁਲਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਉਸ ਇਲਾਕੇ ਵਿੱਚ ਨਹੀਂ ਰਹਿੰਦਾ ਹੈ। ਅਤੇ ਕਿਸੇ ਦੀ ਮੌਤ ਨਹੀਂ ਹੋਈ ਹੈ ।