‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕੀਤਾ ਗਿਆ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕਿਹਾ ਗਿਆ ਕਿ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਬਹੁਮੱਤ ਨਹੀਂ ਹਾਸਲ ਕਰ ਸਕੇ, ਇਸ ਕਾਰਨ ਮੇਅਰ ਸੰਜੀਵ ਬਿੱਟੂ ਨੂੰ ਸਸਪੈਂਡ ਕੀਤਾ ਜਾਂਦਾ ਹੈ। ਮੇਅਰ ਬਿੱਟੂ ਦੇ ਹੱਕ ‘ਚ 24 ਕੌਂਸਲਰ ਆਏ ਜਦਕਿ 34 ਕੌਂਸਲਰ ਉਹਨਾਂ ਦੇ ਵਿਰੋਧ ‘ਚ ਭੁਗਤੇ। ਬੈਠਕ ਦੌਰਾਨ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਮੇਅਰ ਸੰਜੀਵ ਬਿੱਟੂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ 24 ਕੌਂਸਲਰ ਉਨ੍ਹਾਂ ਨਾਲ ਹਨ। ਇਨ੍ਹਾਂ ਹੀ ਨਹੀਂ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਹਾਜ਼ਰੀ ‘ਚ ਮੇਅਰ ਦੀ ਕੁਰਸੀ ‘ਤੇ ਬੈਠੇ ਡਿਪਟੀ ਮੇਅਰ ਜੋਗਿੰਦਰ ਯੋਗੀ ਨੂੰ ਮੇਅਰ ਸੰਜੀਵ ਬਿੱਟੂ ਨੇ ਕਾਫ਼ੀ ਗਰਮਾਂ ਗਰਮੀ ਤੋਂ ਬਾਅਦ ਕੁਰਸੀ ਤੋਂ ਉਠਾਇਆ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਦੇ ਕੌਂਸਲਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਵੀ ਆਪਣੇ – ਆਪਣੇ ਧੜੇ ਦੇ ਕੌਂਸਲਰਾਂ ਨਾਲ ਪਟਿਆਲਾ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਚ ਪਹੁੰਚੇ। ਇਸ ਦੌਰਾਨ ਪਟੇਲ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਵੱਲੋਂ ਫੇਸਬੁੱਕ ‘ਤੇ ਲਾਈਵ ਹੋ ਕੇ ਦੋਸ਼ ਲਾਏ ਗਏ ਕਿ ਉਨ੍ਹਾਂ ਦੇ ਇੱਕ ਕੌਂਸਲਰ ਵਿਜੇ ਕੂਕਾ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਹਿਰਾਸਤ ‘ਚ ਲੈ ਲਿਆ ਗਿਆ ਅਤੇ ਵਾਰ ਵਾਰ ਕਹਿਣ ‘ਤੇ ਵੀ ਪੁਲਿਸ ਵੱਲੋਂ ਮੇਅਰ ਬਿੱਟੂ ਨੇ ਦੋਸ਼ ਲਾਏ ਕਿ ਉਸ ਦੇ ਕੌਂਸਲਰ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੌਰਾਨ ਮੇਅਰ ਬਿੱਟੂ ਦੀ ਐਸ ਪੀ ਸਿਟੀ ਨਾਲ ਤਲਖੀ ਵੀ ਹੋਈ। ਮੀਟਿੰਗ ਰੂਮ ‘ਚ ਵੀ ਬਿੱਟੂ ਦੀ ਵਿਰੋਧੀ ਧੜੇ ਨਾਲ ਵੀ ਕਾਫੀ ਤਲਖੀ ਹੋਈ, ਇਸ ਦੌਰਾਨ ਹੀ ਅਚਾਨਕ ਉਨ੍ਹਾਂ ਵੱਲੋਂ ਕੀਤਾ ਹੋਇਆ ਲਾਈਵ ਅਚਾਨਕ ਹੀ ਬੰਦ ਹੋ ਗਿਆ।
ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀਆਂ ਦੇ ਬੇਭਰੋਸਗੀ ਮਤੇ ਨੂੰ ਮਾਤ ਦਿੱਤੀ ਹੈ। ਮੇਅਰ ਨੂੰ ਸਸਪੈਂਡ ਕੀਤੇ ਜਾਣ ਵਾਲੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਉਹ ਜੋ ਮਰਜ਼ੀ ਕਹਿਣ, ਅੰਤ ਨੂੰ ਫੈਸਲਾ ਹਾਈਕੋਰਟ ਨੇ ਕਰਨਾ ਹੈ। ਜੇਕਰ ਇਹ ਕੋਈ ਗੜਬੜੀ ਕਰਨਗੇ ਤਾਂ ਅਸੀਂ ਹਾਈਕੋਰਟ ਦਾ ਰੁਖ ਕਰਾਂਗੇ। ਕੈਪਟਨ ਨੇ ਕਿਹਾ ਕਿ ਬ੍ਰਹਮਮਹਿੰਦਰਾ ਕਹਿ ਰਹੇ ਹਨ ਕਿ ਮੇਅਰ ਸਸਪੈਂਡ ਹੋਏ ਹਨ ਪਰ ਮੈਂ ਕਹਿ ਰਿਹਾ ਹਾਂ ਕਿ ਮੇਅਰ ਸਸਪੈਂਡ ਨਹੀਂ ਹੋਏ ਅਤੇ ਜੇਕਰ ਕੋਰਟ ਜਾਣਾ ਪਿਆ ਤਾਂ ਕੋਰਟ ਵੀ ਜਾਵਾਂਗੇ। ਕਾਂਗਰਸ ਮੇਅਰ ਨੂੰ ਸਸਪੈਂਡ ਨਹੀਂ ਕਰ ਸਕਦੀ। ਕੈਪਟਨ ਨੇ ਕਿਹਾ ਕਿ ਬੇਭਰੋਸਗੀ ਮਤੇ ਨੂੰ ਲੈ ਕੇ ਹੀ ਮੀਟਿੰਗ ਸੀ। ਜਦੋਂ ਕੈਪਟਨ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਇਸ ਤਰ੍ਹਾਂ ਕਰਨ ਨਾਲ ਕਾਂਗਰਸ ਦੀ ਛਵੀ ਖਰਾਬ ਹੋ ਰਹੀ ਹੈ ਤਾਂ ਕੈਪਟਨ ਨੇ ਕਿਹਾ ਕਿ ਹੋਣੀ ਚਾਹੀਦੀ ਹੈ।