ਬਿਊਰੋ ਰਿਪੋਰਟ : ਇਸ ਵਾਰ ਕੁਦਰਤ ਉਹ ਰੂਪ ਵਿਖਾ ਰਹੀ ਹੈ ਜੋ ਸ਼ਾਇਦ ਕਦੇ ਨਹੀਂ ਵੇਖਿਆ ਸੀ । ਤਕਰੀਬਨ ਪੂਰਾ ਮੱਧ ਪ੍ਰਦੇਸ਼ ਗੜੇਮਾਰੀ ਨਾਲ ਚਿੱਟਾ ਹੋ ਗਿਆ ਹੈ ਹੁਣ ਪੰਜਾਬ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਮੀਂਹ ਦੇ ਨਾਲ ਜਮਕੇ ਗੜੇਮਾਰੀ ਹੋਈ ਹੈ । ਜਿਸ ਦੀ ਵਜ੍ਹਾ ਕਰਕੇ ਮੌਸਮ ਵੀ ਠੰਢਾ ਹੋ ਗਿਆ ਹੈ ।ਹਾਲਾਂਕਿ ਇਸ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਪਟਿਆਲਾ ਵਿੱਚ ਕਿਸਾਨਾਂ ਨੇ ਗੜੇਮਾਰੀ ਦੀ ਵਜ੍ਹਾ ਕਰਕੇ ਖਰਾਬ ਹੋਈ ਫਸਲ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।
ਪਟਿਆਲਾ ਦਾ ਮੌਸਮ ਐਤਵਾਰ ਰਾਤ ਤੋਂ ਹੀ ਬਦਲ ਗਿਆ ਸੀ । ਤੇਜ਼ ਹਵਾਵਾਂ ਚੱਲ ਰਹੀਆਂ ਸਨ । ਸੋਮਵਾਰ ਸਵੇਰ ਬਦਲ ਛਾ ਗਏ ਅਤੇ ਫਿਰ ਮੀਂਹ ਸ਼ੁਰੂ ਹੋ ਗਿਆ । ਮੀਂਹ ਦੇ ਨਾਲ ਗੜੇਮਾਰੀ ਵੀ ਸ਼ੁਰੂ ਹੋ ਗਈ ਜਿਸ ਨਾਲ ਤਾਪਮਾਨ ਡਿੱਗ ਕੇ 22 ਡਿਗਰੀ ਤੱਕ ਪਹੁੰਚ ਗਿਆ । ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ 30 ਫੀਸਦੀ ਫਸਲ ਬਰਬਾਦ ਹੋ ਗਈ ਹੈ । ਮੌਸਮ ਵਿਭਾਗ ਦੇ ਮੁਤਾਬਿਕ ਬੁੱਧਵਾਰ ਤੱਕ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ । ਪਰ ਇਸ ਤੋਂ ਬਾਅਦ ਤਾਪਮਾਨ ਅੱਗੇ ਵਧੇਗਾ ।
ਦੁਪਹਿਰ ਨੂੰ ਗਰਮੀ ਰਹੇਗੀ
ਮੌਸਮ ਵਿਭਾਗ ਦੇ ਮੁਤਾਬਿਕ ਵਾਰ-ਵਾਰ ਮੌਸਮ ਵਿੱਚ ਬਦਲਾਅ ਆ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਸਵੇਰ ਜਦੋਂ ਹਲਕੀ ਠੰਡ ਹੁੰਦੀ ਹੈ ਜਦਕਿ ਦੁਪਹਿਰ ਨੂੰ ਪਸੀਨੇ ਵਾਲੀ ਗਰਮੀ ਹੋ ਜਾਂਦੀ ਹੈ । ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 2 ਤੋਂ 3 ਦਿਨ ਤੱਕ ਤੇਜ਼ ਹਵਾਵਾਂ ਅਤੇ ਮੀਂਹ ਹੋਵੇਗਾ । ਉਧਰ ਇਸ ਨਾਲ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਕਿਉਂਕਿ ਕਣਕ ਦੀ ਫਸਲ ਪੱਕ ਰਹੀ ਸੀ । ਇਸ ਦੀ ਅਪ੍ਰੈਲ ਦੇ ਮਹੀਨੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਵੇਗਾ । ਪਰ ਮੀਂਹ ਅਤੇ ਗੜੇਮਾਰੀ ਦੇ ਨਾਲ ਫਸਲਾ ਵਿਛ ਗਈਆਂ ਹਨ ਜਿਸ ਦੀ ਵਜ੍ਹਾ ਕਰਕੇ ਦਾਨੇ ਵਿੱਚ ਨਮੀ ਦੀ ਮਾਤਰਾ ਵੱਧ ਹੋਵੇਗੀ ਅਤੇ ਫਸਲ ਵੇਚਣ ਵਿੱਚ ਪਰੇਸ਼ਾਨੀ ਆਵੇਗੀ ।