Punjab

ਪਟਿਆਲਾ ‘ਚ ਵੀਡੀਓ ਬਣਾ ਕੇ ਇੱਕ ਸ਼ਖਸ ਨੇ ਪੁਲਿਸ ‘ਤੇ ਲਗਾਏ ਇਲਜ਼ਾਮ ! ਫਿਰ ਕੀਤਾ ਇਹ ਕਾਰਾ

Patiala gurmukh singh dhaliwal video viral

ਬਿਊਰੋ ਰਿਪੋਰਟ : ਪਟਿਆਲਾ ਵਿੱਚ ਗੁਰਮੁੱਖ ਸਿੰਘ ਧਾਲੀਵਾਲ ਨਾਂ ਦੇ ਸ਼ਖਸ ਨੇ ਆਪਣੇ ਆਪ ਨੂੰ ਅੱਗ ਲਾ ਲਈ ਹੈ 80 ਫੀਸਦੀ ਝੁਲਸਨ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਹੈ। ਅੱਗ ਲਗਾਉਣ ਤੋਂ ਪਹਿਲਾਂ ਗੁਰਮੁੱਖ ਸਿੰਘ ਨੇ ਇੱਕ ਵੀਡੀਓ ਵੀ ਬਣਾਇਆ ਸੀ । ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਸੀ ਕਿ ਪੁਲਿਸ ਅਫਸਰ ਉਸ ਨੂੰ ਅਤੇ ਪੂਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ । ਮ੍ਰਿਤਕ ਨੇ ਵੀਡੀਓ ਵਿੱਚ ਦੱਸਿਆ ਕਿ ਘਰ ਦੀ ਮਹਿਲਾਵਾਂ ਖਿਲਾਫ ਨਜਾਇਜ਼ ਪਰਚੇ ਦਰਜ ਕੀਤੇ ਗਏ ਹਨ । ਇਸ ਦੇ ਖਿਲਾਫ ਜਦੋਂ ਉਹ ਹਾਈਕੋਰਟ ਗਿਆ ਤਾਂ 19 ਤਰੀਕ ਨੂੰ ਉਸ ਨੂੰ ਥਾਣੇ ਬੁਲਾਇਆ ਗਿਆ ਅਤੇ SHO ਅਤੇ ਹੋਰ ਅਧਿਕਾਰੀਆਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਕੇਸ ਵਾਪਸ ਨਹੀਂ ਲਿਆ ਤਾਂ ਉਸ ਦੇ ਭਰਾਵਾਂ ਅਤੇ ਘਰ ਦੀਆਂ ਮਹਿਲਾਵਾਂ ਨੂੰ ਤਬਾਅ ਕਰ ਦਿੱਤਾ ਜਾਵੇਗਾ । ਗੁਰਮੁੱਖ ਨੇ ਦੱਸਿਆ ਕਿ ਜਦੋਂ ਉਸ ਨੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਸਾਹਮਣੇ ਸ਼ਿਕਾਇਤ ਕੀਤਾ ਤਾਂ ਉੱਥੇ ਵੀ ਉਸ ਦੀ ਸੁਣਵਾਈ ਨਹੀਂ ਹੋਈ ਕਿਉਂਕਿ ਜਾਂਚ ਉਹ ਅਫਸਰ ਕਰ ਰਿਹਾ ਸੀ ਜਿਸ ਦੀ ਸ਼ਿਕਾਇਤ ਉਸ ਨੇ ਕਿਸੇ ਮਾਮਲੇ ਵਿੱਚ ਕੀਤਾ ਸੀ । ਗੁਰਮੁੱਖ ਸਿੰਘ ਨੇ ਵੀਡੀਓ ਵਿੱਚ ਦੱਸਿਆ ਕਿ ਉਸ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਸੀ । ਢਾਈ ਮਹੀਨੇ ਤੋਂ ਪਰੇਸ਼ਾਨ ਚੱਲ ਰਿਹਾ ਸੀ ਇਸੇ ਲਈ ਉਹ ਆਪਣੀ ਜਾਨ ਲੈ ਰਿਹਾ ਹੈ । ਉਸ ਨੇ ਮੌਤ ਤੋਂ ਪਹਿਲਾਂ ਅਪੀਲ ਕੀਤੀ ਜਿੰਨਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਅਤੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਹੈ ਉਨ੍ਹਾਂ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ । ਵੀਡੀਓ ਵਿੱਚ ਗੁਰਮੁੱਖ ਸਿੰਘ ਦੇ ਹੱਥਾਂ ਵਿੱਚ ਪੈਟਰੋਲ ਦੀ ਬੋਤਲ ਵੀ ਵਿਖਾਈ ਦੇ ਰਹੀ ਸੀ। ਗੁਰਮੁੱਖ ਦੀ ਮੌਤ ਤੋਂ ਬਾਅਦ ਹੁਣ ਇਸ ‘ਤੇ ਸਿਆਸਤ ਵੀ ਭੱਖ ਗਈ ਹੈ ।

ਜੈਇੰਦਰ ਕੌਰ ਪਰਿਵਾਰ ਨਾਲ ਡੱਟੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਧੀ ਅਤੇ ਬੀਜੇਪੀ ਆਗੂ ਜੈਇੰਦਰ ਕੌਰ ਪੀੜਤ ਪਰਿਵਾਰ ਦੇ ਹੱਕ ਵਿੱਚ ਖੜੀ ਹੋ ਗਈ ਹੈ। ਪਰਿਵਾਰ ਵੱਲੋਂ ਪਟਿਆਲਾ-ਚੰਡੀਗੜ੍ਹ ਹਾਈਵੇਅ ‘ਤੇ ਜਾਮ ਲਗਾਇਆ ਗਿਆ ਹੈ । ਜੈਇੰਦਰ ਕੌਰ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਗੁਰਮੁੱਖ ਸਿੰਘ ਧਾਲੀਵਾਲ ਨੂੰ ਪਰੇਸ਼ਾਨ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਕਾਰਵਾਈ ਨਹੀਂ ਹੋਵੇਗੀ ਧਰਨਾ ਖਤਮ ਨਹੀਂ ਕੀਤਾ ਜਾਵੇਗਾ । ਪਰਿਵਾਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਅੰਤਿਮ ਸਸਕਾਰ ਨਹੀਂ ਕਰਨਗੇ । ਜੈਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ SP ਨਾਲ ਗੱਲ ਹੋਈ ਹੈ ਪਰ ਹੁਣ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ।

ਗੁਰਮੁੱਖ ਸਿੰਘ ਧਾਲੀਵਾਲ ਵੀ ਪਟਿਆਲਾ ਦੀ ਸਿਆਸਤ ਵਿੱਚ ਸਰਗਰਮ ਸੀ । ਉਸ ਦਾ ਪੁਲਿਸ ਨਾਲ ਕਿਹੜਾ ਵਿਵਾਦ ਸੀ ਇਸ ਬਾਰੇ ਉਸ ਨੇ ਆਪਣੇ ਵੀਡੀਓ ਵਿੱਚ ਕੁਝ ਖਾਸ ਨਹੀਂ ਦੱਸਿਆ ਹੈ ਸਿਰਫ਼ ਇੰਨਾਂ ਜ਼ਰੂਰ ਕਿਹਾ ਕਿ ਪੁਲਿਸ ਦੇ ਅਧਿਕਾਰੀ ਉਸ ਨੂੰ ਕਿਸੇ ਪੈਸੇ ਦੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਜਿਸ ਦੇ ਖਿਲਾਫ ਉਹ ਹਾਈਕੋਰਟ ਗਿਆ ਸੀ। ਅਦਾਲਤ ਤੋਂ ਕੇਸ ਵਾਪਸ ਲੈਣ ਦਾ ਉਸ ਤੇ ਦਬਾਅ ਪਾਇਆ ਜਾ ਰਿਹਾ ਸੀ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਪਰੇਸ਼ਾਨ ਹੋਕੇ ਉਹ ਆਪਣੀ ਜਾਨ ਲੈਣ ਜਾ ਰਿਹਾ ਹੈ।