Punjab

2 ਦਿਨਾਂ ਵਿੱਚ ਦੂਜੇ ਪੰਜਾਬੀ ਦੀ ਵਿਦੇਸ਼ ਤੋਂ ਆਈ ਮਾੜੀ ਖ਼ਬਰ !

ਬਿਉਰੋ ਰਿਪੋਰਟ : ਪੰਜਾਬ ਵਿੱਚ ਪਰਿਵਾਰ ਬੜੀ ਉਮੀਦ ਨਾਲ ਪੁੱਤਰ ਜਾਂ ਧੀ ਨੂੰ ਵਿਦੇਸ਼ ਪੜ੍ਹਨ ਅਤੇ ਰੁਜ਼ਗਾਰ ਲਈ ਭੇਜ ਦੇ ਹਨ । ਪਰ ਜਦੋਂ ਉਨ੍ਹਾਂ ਦੇ ਦੁਨੀਆ ਤੋਂ ਜਾਣ ਦੀ ਖ਼ਬਰ ਆਉਂਦੀ ਹੈ ਤਾਂ ਦਿਲ ਟੁੱਟ ਜਾਂਦਾ ਮਾਪਿਆਂ ਦੇ ਦੇ ਸਾਹ ਰੁਕ ਜਾਂਦੇ ਹੈ। ਲਗਾਤਾਰ ਦੂਜੇ ਦਿਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਆਈ ਹੈ । ਇੰਗਲੈਂਡ ਵਿੱਚ ਸੜ੍ਹਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਦੁਨੀਆ ਨੂੰ ਛੱਡ ਗਿਆ । ਮ੍ਰਿਤਕ ਦੀ ਪਛਾਣ ਪਟਿਆਲਾ ਵਿਧਾਨਸਭਾ ਖੇਤਰ ਦੇ ਸਨੌਰ ਹਲਕੇ ਦੇ ਪ੍ਰਿੰਸ ਸੰਧੂ ਦੇ ਰੂਪ ਵਿੱਚ ਹੋਈ ਹੈ ।

ਪ੍ਰਿੰਸ ਦੇ ਸੜ੍ਹਕ ਹਾਦਸੇ ਵਿੱਚ ਮਾਰੇ ਜਾਣ ਦੀ ਸੂਚਨਾ ਮਿਲ ਦੇ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ । ਪਿੰਡ ਵਿੱਚ ਸੋਕ ਦੀ ਲਹਿਰ ਦੌੜ ਗਈ,ਲੋਕਾਂ ਅਤੇ ਰਿਸ਼ਤੇਦਾਰਾਂ ਦਾ ਪ੍ਰਿੰਸ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ । ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਿੰਸ ਆਪਣੇ ਸੁਪਣਿਆਂ ਨੂੰ ਪੂਰਾ ਕਰਨ ਅਤੇ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੇ ਲਈ ਇੰਗਲੈਂਡ ਗਿਆ ਸੀ । ਪਰ ਰੱਬ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ ।

ਪੰਜਾਬ ਵਿੱਚ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹੁੰਦੇ ਹਨ । ਪਰ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਹਨ ਉਸ ਨੇ ਮਾਪਿਆਂ ਦੀ ਚਿੰਤਾ ਜ਼ਰੂਰ ਵਧਾ ਦਿੱਤੀਆਂ ਹਨ । ਬੀਤੇ ਦਿਨੀ ਅਮਰੀਕਾ ਵਿੱਚ ਜਲੰਧਰ ਦੇ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਇਸ ਤੋਂ ਪਹਿਲਾਂ ਕੈਨੇਡਾ ਜਿੱਥੇ ਸਭ ਤੋਂ ਜ਼ਿਆਦਾ ਵਿਦਿਆਰਥੀ ਪੜਨ ਦੇ ਲਈ ਜਾ ਰਹੇ ਹਨ ਉੱਥੇ ਪਿਛਲੇ 2 ਮਹੀਨੇ ਦੇ ਅੰਦਰ 10 ਨੌਵਜਾਨ ਮੁੰਡੇ ਅਤੇ ਕੁੜੀਆਂ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ।