Punjab

iPhone-15 ਦੀ ਡਿਲੀਵਰੀ ਦੇ ਪਹਿਲੇ ਦਿਨ ਲੰਮੀਆਂ ਲਾਈਨ !

ਬਿਉਰੋ ਰਿਪੋਰਟ : iphone 15 ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਇਸ ਦੀ ਡਿਲੀਵਰੀ ਸ਼ੁਰੂ ਹੋ ਗਈ ਹੈ । Apple ਸਟੋਰ ਦੇ ਬਾਹਰ ਲੰਮੀਆਂ-ਲੰਮੀਆਂ ਲਾਈਨਾਂ ਲਗੀਆਂ ਹਨ। ਇਸ ਦੌਰਾਨ ਦਿੱਲੀ ਦੇ ਇੱਕ ਸਟੋਰ ਵਿੱਚ ਫੋਨ ਦੀ ਡਿਲੀਵਰੀ ਨੂੰ ਲੈਕੇ ਮਾਹੌਲ ਹਿੰਸਕ ਹੋ ਗਿਆ । ਸਪਲਾਈ ਵਿੱਚ ਦੇਰੀ ਦੀ ਵਜ੍ਹਾ ਕਰਕੇ ਗਾਹਕ ਭੜਕ ਗਏ ਅਤੇ ਸਟੋਰ ਮਾਲਿਕ ਨਾਲ ਬਹਿਸ ਸ਼ੁਰੂ ਹੋ ਗਈ । ਵੇਖਦੇ ਹੀ ਵੇਖਦੇ ਹੱਥੋਪਾਈ ਸ਼ੁਰੂ ਹੋ ਗਈ । ਗਾਹਕਾਂ ਨੇ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗਾਹਕ ਖਿਲਾਫ ਕਾਰਵਾਈ ਕੀਤੀ ਹੈ । ਇਹ ਘਟਨਾ ਦਿੱਲੀ ਦੇ ਕਮਲਾ ਨਗਰ ਮਾਰਕਿਟ ਦੀ ਹੈ ।

ਦੁਕਾਨਕਾਰਾਂ ਦਾ ਕਹਿਣਾ ਹੈ iphone 14 ਤੋਂ ਜ਼ਿਆਦਾ iphone 15 ਦੀ ਜ਼ਿਆਦਾ ਡਿਮਾਂਡ ਹੈ । ਇਸ ਦੇ ਪਿੱਛੇ ਵਜ੍ਹਾ ਹੈ ਕਿ iphone 15 ਭਾਰਤ ਵਿੱਚ ਅਸੈਂਬਲ ਹੋਇਆ ਹੈ । ਦਿੱਲੀ,ਮੁੰਬਈ,ਪੰਜਾਬ ਵਿੱਚ apple ਦੇ ਸ਼ੋਅਰੂਮ ਬਾਹਰ ਲੰਮੀਆਂ-ਲੰਮੀਆਂ ਲਾਇਨਾਂ ਵੇਖਿਆ ਗਈਆਂ। ਆਮ ਤੌਰ ‘ਤੇ ਸਟੋਰ 11 ਵਜੇ ਖੁੱਲ ਦੇ ਹਨ ਪਰ ਪਹਿਲੇ ਦਿਨ ਸਟੋਰ ਸਵੇਰ 8 ਵਜੇ ਹੀ ਖੁੱਲ ਗਏ । Apple ਦੇ ਨਵੇਂ ਡਿਵਾਇਜ਼ ਨੂੰ ਖਰੀਦਨ ਦੇ ਲਈ ਲੋਕ ਸਵੇਰ ਤੋਂ ਹੀ ਪਹੁੰਚ ਗਏ ਸਨ । ਇੱਕ ਸ਼ਖਸ ਨੇ ਦੱਸਿਆ ਕਿ ਉਹ 17 ਘੰਟੇ ਪਹਿਲਾਂ ਹੀ ਲਾਈਨ ਵਿੱਚ ਲੱਗ ਗਿਆ ਸੀ ।

ਅਜਿਹਾ ਪਹਿਲੀ ਵਾਰ ਹੋਇਆ ਕਿ ਡਿਲੀਵਰੀ ਦੇ ਪਹਿਲੇ ਦਿਨ ਹੀ ਮੇਡ ਇਨ ਇੰਡੀਆ ਆਈਫੋਨ ਮਿਲ ਰਿਹਾ ਹੈ। ਵੈਸੇ ਭਾਰਤ ਵਿੱਚ ਸਾਲ 2016 ਤੋਂ ਹੀ ਆਈਫੋਨ ਬਣ ਰਹੇ ਹਨ। ਪਰ ਇਸ ਦੀ ਮੈਨਯੂਫੈਕਚਰਿੰਗ ਲਾਂਚਿੰਗ ਦੇ ਬਾਅਦ ਸ਼ੁਰੂ ਹੁੰਦੀ ਹੈ । ਇਸ ਵਾਰ ਲਾਂਚਿੰਗ ਤੋਂ ਪਹਿਲਾਂ ਹੀ ਪ੍ਰੋਡਕਸ਼ਨ ਸ਼ੁਰੂ ਹੋ ਗਿਆ ਹੈ।

12 ਸਤੰਬਰ ਨੂੰ ਲਾਂਚ ਹੋਈ ਸੀ iphone 15 ਸੀਰੀਜ਼

ਕੈਲੀਫੋਨੀਆ ਦੀ ਟੈਕ ਕੰਪਨੀ apple ਨੇ 12 ਸਤੰਬਰ ਨੂੰ ਆਪਣੇ ਵੰਡਰਲਸਟ ਈਵੈਂਟ ਵਿੱਚ 79,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਈਫੋਨ 15 ਸੀਰੀਜ਼ ਲਾਂਚ ਕੀਤਾ ਸੀ । ਕੰਪਨੀ ਨੇ ਵਾਚ ਸੀਰੀਜ਼ 9 ਅਤੇ ਵਾਚ ਅਲਟਰਾ 2 ਵੀ ਪੇਸ਼ ਕੀਤੀ । Apple ਨੇ ਪਹਿਲੀ ਵਾਰ ਚਾਰਜਿੰਗ ਦੇ ਲਈ Type -C ਪੋਰਟ ਦਿੱਤਾ ਹੈ।

ਟਾਇਟੈਨੀਅਮ ਦੀ ਬਾਡੀ

ਇਸ ਵਾਰ iphone -15 ਵਿੱਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। iphone 15 ਅਤੇ 15 ਪਲਸ ਵਿੱਚ A16 ਬਾਈਨਿਕ ਚਿੱਪ ਦਿੱਤੀ ਗਈ ਹੈ। iphone 15 ਪ੍ਰੋ ਅਤੇ ਪ੍ਰੋਮੈਕਸ ਵਿੱਚ A17 ਪ੍ਰੋ ਚਿੱਪ ਮਿਲੇਗੀ ।