ਬਿਉਰੋ ਰਿਪੋਰਟ : ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਵੇਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਸਿੱਧੀ ਚੁਣੌਤੀ ਦਿੱਤੀ । ਉਨ੍ਹਾਂ ਕਿਹਾ ਜੇਕਰ ਦੋਵੇ ਪਾਰਟੀਆਂ ਮਾਰਚ 2022 ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰਾਂ ਵਿੱਚ ਰਹੇ ਸਿੱਖਿਆ ਮੰਤਰੀਆਂ ਦਾ ਸਿੱਖਿਆ ਨੂੰ ਲੈਕੇ ਇੱਕ ਵੀ ਟਵੀਟ ਵਿਖਾ ਦੇਣ ਤਾਂ ਉਹ ਮੰਨ ਜਾਣਗੇ । ਬੈਂਸ ਨੇ ਕਿਹਾ ਇਸ ਤੋਂ ਪਤਾ ਚੱਲਦਾ ਹੈ ਕਿ ਸਿੱਖਿਆ ਨੂੰ ਲੈਕੇ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਹੈ । ਉਨ੍ਹਾਂ ਕਿਹਾ ਜਿਹੜੇ ਲੋਕ ਅੰਮ੍ਰਿਤਸਰ ਦੇ ਸਕੂਲ ਆਫ ਐਮੀਨੈਂਸ ‘ਤੇ ਸਵਾਲ ਚੁੱਕ ਰਹੇ ਹਨ ਉਨ੍ਹਾਂ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਸਕੂਲ ਦੀ ਹਾਲਤ ਜੰਗਲ ਵਾਂਗ ਸੀ । ਬੈਂਸ ਨੇ ਕਿਹਾ ਮੈਂ ਕਈ ਵਾਰ ਉਸ ਸਕੂਲ ਵਿੱਚ ਗਿਆ ਸੀ । ਅਕਾਲੀ ਦਲ ਨੇ ਸਿੱਖਿਆ ਮੰਤਰੀ ਬੈਂਸ ਦੀ ਇਸ ਚੁਣੌਤੀ ਦਾ ਜਵਾਬ ਤੱਥਾ ਨਾਲ ਦੇਣ ਦੀ ਕੋਸ਼ਿਸ਼ ਕੀਤੀ,ਪਾਰਟੀ ਵੱਲੋਂ ਅਕਾਲੀ ਦਲ ਸਰਕਾਰ ਵੇਲੇ ਸਿੱਖਿਆ ਵਿੱਚ ਕੀਤੇ ਗਏ ਕੰਮਾਂ ਦੀ ਲਿਸਟ ਜਾਰੀ ਤਾਂ ਕੀਤੀ ਨਾਲ ਬੈਂਸ ‘ਤੇ ਵੀ ਤੰਜ ਵੀ ਕੱਸਿਆ


ਅਕਾਲੀ ਦਲ ਦਾ ਬੈਂਸ ਨੂੰ ਜਵਾਬ

ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੇ ਗਏ ਜਵਾਬ ਦਾ ਪਹਿਲਾਂ ਸ਼ਬਦ ਹੀ ਤੰਜ ਨਾਲ ਸ਼ੁਰੂ ਹੋਇਆ । ਅਕਾਲੀ ਦਲ ਨੇ ਲਿਖਿਆ ‘ਛੋਟੂ @harjotbains ਨੂੰ ਇੱਕ ਛੋਟਾ ਜਿਹਾ ਜਵਾਬ: ਠੀਕ ਹੈ, ਸ਼੍ਰੀਮਾਨ ਸਿੱਖਿਆ ਮੰਤਰੀ ਜੀ,ਇੱਕ ਪੜ੍ਹੇ ਲਿਖੇ ਵਿਅਕਤੀ ਦੀ ਤਰ੍ਹਾਂ ਕਿਰਪਾ ਕਰਕੇ ਆਪਣੇ ਖੁਦ ਦੇ ਸਰਕਾਰੀ ਰਿਕਾਰਡ ਦੀ ਜਾਂਚ ਕਰੋ। ਤੁਹਾਨੂੰ ਸਿੱਖਿਆ ਦੇ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀਆਂ ਪ੍ਰਾਪਤੀਆਂ (2007-17) ਵਾਲੀ ਇਹ ਸੂਚੀ ਤੁਹਾਡੇ ਚਿੰਤਨ ਲਈ ਉੱਥੇ ਮਿਲ ਜਾਵੇਗੀ। ਕਿਰਪਾ ਕਰਕੇ ਇਸਨੂੰ @BhagwantMann ਨਾਲ ਜ਼ਰੂਰ ਸਾਂਝਾ ਕਰਿਓ ਅਤੇ ਇਹ ਵੀ ਵੇਖਿਓ ਕਿ ਕੀ ਇਸਨੂੰ ਤੁਹਾਡੇ ਸੁਪਰ ਬੌਸ @ArvindKejriwal ਨੂੰ ਵੀ ਭੇਜਿਆ ਜਾ ਸਕਦਾ ਹੈ।

ਸਿੱਖਿਆ ਦੇ ਖੇਤਰ ਵਿੱਚ ਜਿੱਥੇ ਪੰਜਾਬ ਰਾਸ਼ਟਰੀ ਪੱਧਰ ‘ਤੇ 17ਵੇਂ ਸਥਾਨ ‘ਤੇ ਸੀ, ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀ ਮਿਹਨਤ ਸਦਕਾ ਸੂਬੇ ਨੇ ਰਾਸ਼ਟਰੀ ਰੈਂਕਿੰਗ ਵਿੱਚ ਤੀਜਾ ਸਥਾਨ ਹਾਸਲ ਕੀਤਾ।ਅੱਗੇ,ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਸਮੇਤ 13 ਨਵੀਆਂ ਯੂਨੀਵਰਸਿਟੀਆਂ 30 ਨਵੇਂ ਕਾਲਜ,ਇੰਡੀਅਨ ਸਕੂਲ ਆਫ ਬਿਜ਼ਨਸ,ਮੋਹਾਲੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਸ੍ਰੀ ਅੰਮ੍ਰਿਤਸਰ ਸਾਹਿਬ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ,ਰੋਪੜ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ 297 ਹੁਨਰ ਵਿਕਾਸ ਕੇਂਦਰ,10 ਮੈਰੀਟੋਰੀਅਸ ਸਕੂਲ (ਮੁਫ਼ਤ ਸਿੱਖਿਆ, ਮੁਫ਼ਤ ਵਰਦੀ, ਮੁਫ਼ਤ ਭੋਜਨ, ਮੁਫ਼ਤ ਕਿਤਾਬਾਂ, ਮੁਫ਼ਤ ਰਿਹਾਇਸ਼) ਵਿਦਿਆਰਥਣਾਂ ਨੂੰ ਮੁਫਤ ਸਾਈਕਲ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ,ਮੋਹਾਲੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ,ਮੋਹਾਲੀ ਰਿਮਾਊਂਟ ਅਤੇ ਕੈਵਲਰੀ ਇੰਸਟੀਚਿਊਟ, ਘੁੱਦਾ
ਐਸ.ਸੀ ਬੱਚਿਆਂ ਲਈ ਸਕਾਲਰਸ਼ਿਪ – 1,500 ਕਰੋੜ ਰੁਪਏ – 9.75 ਲੱਖ ਲਾਭਪਾਤਰੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਬਠਿੰਡਾ 8 ਨਰਸਿੰਗ ਕਾਲਜ ਐਡਵਾਂਸਡ ਕੈਂਸਰ ਰਿਸਰਚ ਐਂਡ ਡਾਇਗਨੌਸਟਿਕ ਇੰਸਟੀਚਿਊਟ ਨਿਓ ਚੰਡੀਗੜ੍ਹ (ਸੂਚੀ ਬਹੁਤ ਵੱਡੀ ਹੈ…।

ਸਕੂਲ ਆਫ ਐਮੀਨੈਂਸ ਨੂੰ ਲੈਕੇ ਤਾਂ ਆਪ ਦੇ ਆਪਣੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਵੀ ਸਵਾਲ ਚੁੱਕੇ ਸਨ । ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਸਰ ਦੇ ਜਿਸ ਐਮੀਨੈਂਸ ਸਕੂਲ ਨੂੰ ਸਭ ਤੋਂ ਪਹਿਲਾਂ ਖੋਲਿਆ ਗਿਆ ਹੈ ਉਹ ਪਹਿਲਾਂ ਤੋਂ ਹੀ ਹਾਈਟੈਕ ਸੀ । ਮਾਨ ਸਰਕਾਰ ਨੇ ਇਸ ਵਿੱਚ ਕੁਝ ਨਹੀਂ ਕੀਤਾ ਹੈ । ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਇੱਕ NRI ਨੇ ਇਸ ਸਕੂਲ ਦੀ ਨੁਹਾਰ ਬਦਲੀ ਸੀ ਅਤੇ ਇਸ ਦੇ ਨਤੀਜੇ ਵੀ ਸ਼ੁਰੂ ਤੋਂ ਪਹਿਲਾਂ ਆਉਂਦੇ ਸਨ।