India

ਇੰਨੇ ਮਿੰਟ ਟ੍ਰੇਨ ਲੇਟ ਹੋਈ ਤਾਂ ਭਾਰਤੀ ਰੇਲ ਦੇਵੇਗੀ ਯਾਤਰੀਆਂ ਨੂੰ ਫ੍ਰੀ ਖਾਣਾ !

Indian railway will serve food if train late

ਬਿਊਰੋ ਰਿਪੋਰਟ : ਸਰਦੀਆਂ ਦੇ ਮੌਸਮ ਵਿੱਚ ਧੁੰਦ ਦੀ ਵਜ੍ਹਾ ਕਰਕੇ ਅਕਸਰ ਟ੍ਰੇਨਾਂ ਲੇਟ ਹੋ ਜਾਂਦੀਆਂ ਹਨ। ਖਾਸ ਕਰਕੇ ਉੱਤਰ ਭਾਰਤ ਦੀਆਂ ਟ੍ਰੇਨਾਂ ‘ਤੇ ਇਸ ਦਾ ਸਭ ਤੋਂ ਵੱਧ ਅਸਰ ਵੇਖਣ ਨੂੰ ਮਿਲ ਦਾ ਹੈ। ਇਸ ਨਾਲ ਯਾਤਰੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਵਾਰ ਕਨੈਕਟਿਡ ਦੂਜੀ ਟ੍ਰੇਨ ਵੀ ਯਾਤਰੀਆਂ ਦੀਆਂ ਛੁੱਟ ਜਾਂਦੀਆਂ ਹਨ । ਅਜਿਹੇ ਵਿੱਚ ਰੇਲਵੇ ਯਾਤਰੀਆਂ ਨੂੰ ਆਉਣ ਵਾਲੀ ਇਸ ਪਰੇਸ਼ਾਨੀ ਦੇ ਬਦਲੇ ਰੇਲਵੇ ਇੱਕ ਸੁਵਿਧਾ ਦਿੰਦੀ ਹੈ । 99 ਫੀਸਦੀ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ । ਟ੍ਰੇਨ ਲੇਟ ਹੋਣ ‘ਤੇ ਯਾਤਰੀਆਂ ਨੂੰ ਫ੍ਰੀ ਵਿੱਚ ਖਾਣਾ ਦਿੱਤਾ ਜਾਂਦਾ ਹੈ। ਤੁਸੀਂ ਇਸ ਯੋਜਨਾ ਦਾ ਫਾਇਦਾ ਚੁੱਕ ਸਕਦੇ ਹੋ ਸਿਰਫ ਤੁਹਾਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

ਇੰਨਾਂ ਯਾਤਰੀਆਂ ਨੂੰ ਮਿਲ ਦਾ ਹੈ ਫਾਇਦਾ

ਰੇਲਵੇ ਵੱਲੋਂ ਯਾਤਰੀਆਂ ਨੂੰ ਕਈ ਸੁਵਿਧਾਵਾਂ ਫ੍ਰੀ ਵਿੱਚ ਦਿੱਤੀਆਂ ਜਾਂਦੀਆਂ ਹਨ ਇੰਨਾਂ ਦਾ ਲਾਭ ਲੈਣਾ ਤੁਹਾਡਾ ਅਧਿਕਾਰ ਹੈ । ਜ਼ਿਆਦਾਤਰ ਲੋਕਾਂ ਨੂੰ ਇਸ ਸੁਵਿਧਾ ਦੇ ਬਾਰੇ ਪਤਾ ਹੀ ਨਹੀਂ ਹੈ । ਜੇਕਰ ਤੁਹਾਡੀ ਟ੍ਰੇਨ ਲੇਟ ਚੱਲ ਦੀ ਹੈ ਜਾਂ ਫਿਰ ਰਸਤੇ ਵਿੱਚ ਲੇਟ ਹੁੰਦੀ ਹੈ ਤਾਂ ਰੇਲਵੇ ਯਾਤਰੀਆਂ ਨੂੰ ਫ੍ਰੀ ਵਿੱਚ ਖਾਣਾ ਦੇਵੇਗੀ । ਰੇਲਵੇ ਦੇ ਨਿਯਮ ਮੁਤਾਬਿਕ ਜੇਕਰ ਕੋਈ ਟ੍ਰੇਨ 120 ਮਿੰਟ ਯਾਨੀ 2 ਘੰਟੇ ਰੇਟ ਹੁੰਦੀ ਹੈ ਤਾਂ ਯਾਤਰੀਆਂ ਨੂੰ ਫ੍ਰੀ ਵਿੱਚ ਨਾਸ਼ਤਾ ਮਿਲੇਗਾ । ਪਰ ਯਾਤਰੀਆਂ ਦੇ ਲਈ ਇਹ ਸੁਵਿਧਾ ਰਾਜਧਾਨੀ,ਸ਼ਤਾਬਦੀ ਅਤੇ ਦੁਰੰਤੋ ਐਕਸਪ੍ਰੈਸ ਵਿੱਚ ਹੀ ਉਪਲਬਦ ਹੁੰਦੀ ਹੈ । ਸਰਦੀਆਂ ਦੇ ਮੌਸਮ ਵਿੱਚ ਅਕਸਰ ਟ੍ਰੇਨਾ ਦੇਰੀ ਨਾਲ ਚਲ ਦੀ ਹੈ । ਜੇਕਰ ਟ੍ਰੇਨ ਲੇਟ ਹੁੰਦੀ ਹੈ ਤਾਂ ਤੁਸੀਂ ਇਸ ਸੁਵਿਧਾ ਦਾ ਲਾਭ ਚੁੱਕ ਸਕਦੇ ਹੋ । ਜੇਕਰ ਤੁਹਾਡੇ ਕੋਲ ਖਾਣਾ ਨਹੀਂ ਪਹੁੰਚ ਦਾ ਹੈ ਤਾਂ ਤੁਸੀਂ IRCTC ਤੋਂ ਸੁਵਿਧਾ ਮੰਗ ਸਕਦੇ ਹੋ ।

ਖਾਣੇ ਵਿੱਚ ਮਿਲ ਦੀਆਂ ਹਨ ਇਹ ਚੀਜ਼ਾ

ਰੇਲਵੇ ਸਵੇਰ ਦੇ ਨਾਸ਼ਤੇ ਵਿੱਚ ਚਾਹ,ਕੌਫੀ,ਬਿਸਕੁਟ ਦਿੰਦਾ ਹੈ,ਸ਼ਾਮ ਨੂੰ ਨਾਸ਼ਤੇ ਚਾ,ਕੌਫੀ,ਬਟਰ ਚਿਪਲੇਟ,ਚਾਰ ਬ੍ਰੈਡ ਪੀਸ ਦਿੰਦਾ ਹੈ । ਲੰਚ ਵਿੱਚ ਦਾਲ,ਰੋਟੀ ਸਬਜੀ ਦਿੰਦਾ ਹੈ, ਕਈ ਵਾਰ ਲੰਚ ਵਿੱਚ ਪੂੜੀਆਂ ਵੀ ਦਿੱਤੀਆਂ ਜਾਂਦੀਆਂ ਹਨ ।