Punjab

ਪਾਰਟੀ ਆਗੂ ਬੰਟੀ ਰੋਮਾਨਾ ਨੇ ਦੱਸਿਆ ਆਪ ਦੇ ਮੁਹੱਲਾ ਕਲੀਨਿਕਾਂ ਨੂੰ ਡਰਾਮਾ

ਚੰਡੀਗੜ੍ਹ :  ਮੁਹੱਲਾ ਕਲੀਨਿਕਾਂ ‘ਤੇ ਵਿਰੋਧੀ ਧਿਰ ਦੇ ਉੱਚੇ ਹੋਏ ਸੁਰ ਹਾਲੇ ਵੀ ਨੀਵੇਂ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਕੱਲ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਬਿਆਨਾਂ ਤੋਂ ਬਾਅਦ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪ ‘ਤੇ ਵੱਡੇ ਇਲਜ਼ਾਮ ਲਗਾਏ ਹਨ।

ਪਾਰਟੀ ਆਗੂ ਬੰਟੀ ਰੋਮਾਨਾ ਨੇ ਆਪ ਦੇ ਮੁਹੱਲਾ ਕਲੀਨਿਕਾਂ ਨੂੰ ਇੱਕ ਡਰਾਮਾ ਦੱਸਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਬਣਾਏ ਗਏ ਸਿਹਤ ਕੇਂਦਰਾਂ ਤੇ ਸਰਕਾਰੀ ਹਸਪਤਾਲਾਂ ਨੂੰ ਹੀ ਰੰਗ ਰੋਗਨ ਕੀਤਾ ਗਿਆ ਹੈ ਤੇ ਹੁਣ ਇਹਨਾਂ ਨੂੰ ਹੀ ਮੁਹੱਲਾ ਕਲੀਨਿਕਾਂ ਦੇ ਨਾਂ ਹੇਠ ਲੋਕਾਂ ਅੱਗੇ ਪੇਸ਼ ਕੀਤਾ ਗਿਆ ਹੈ।

ਬੰਟੀ ਰੋਮਾਣਾ,ਯੂਥ ਆਗੂ ਸ਼੍ਰੋਮਣੀ ਅਕਾਲੀ ਦਲ

ਇੱਕ ਪਿੰਡ ਦੀ ਡਿਸਪੈਂਸਰੀ ਦੇ ਬਾਹਰ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਵੱਲੋਂ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੇਣ ਲਈ ਡਿਸਪੈਂਸਰੀਆਂ ਬਣਵਾਈਆਂ ਗਈਆਂ ਸੀ। ਫਰੀਦਕੋਟ ਇਲਾਕੇ ਵਿੱਚ 13 ਪੇਂਡੂਖੇਤਰਾਂ ਵਿੱਚ ਬਣੀਆਂ ਸਿਹਤ ਕੇਂਦਰ ਬੰਦ ਕਰ ਕੇ ਲੋਕਾਂ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਗਈ ਹੈ ਤੇ ਹੁਣ ਇਲਾਜ ਕਰਵਾਉਣ ਲਈ ਲੋਕਾਂ ਨੂੰ ਪੈਸੇ ਖਰਚ ਕੇ ਦੂਰ ਜਾਣਾ ਪਿਆ ਕਰਨਾ ਹੈ ।