ਬਿਉਰੋ ਰਿਪੋਰਟ – ਸੰਸਦ ਦੇ ਸਰਦ ਰੁੱਤ ਸੈਸ਼ਨ (Winter Session) ਦੇ ਤੀਜੇ ਦਿਨ ਵੀ ਲੋਕ ਸਭਾ ਵਿਚ ਕਾਰਵਾਈ ਸ਼ੁਰੂ ਹੁੰਦਿਆਂ ਹੀ ਗੌਤਮ ਅਡਾਨੀ (Gautam Adani) ਦੇ ਮੁੱਦੇ ‘ਤੇ ਹੰਗਾਮਾ ਹੋਇਆ ਹੈ। ਵਿਰੋਧੀ ਧਿਰ ਦੇ ਲੀਡਰਾਂ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਹੋਇਆਂ ਦੇਸ਼ ਨੂੰ ਲੁੱਟਣਾਂ ਬੰਦ ਕਰੋ ਦੇ ਨਾਅਰੇ ਲਗਾਏ ਅਤੇ ਇਸ ਦੇ ਨਾਲ ਹੀ ਰਾਜ ਸਭਾ ਵਿਚ ਵੀ ਅਡਾਨੀ ਦੇ ਮੁੱਦੇ ਨੂੰ ਲੈ ਕੇ ਬਹਿਸ ਦੇਖਣ ਨੂੰ ਮਿਲੀ ਹੈ। ਹੰਗਾਮਾ ਦੇਖ ਕੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਸੰਸਦੀ ਵਿਵਾਦ ਲੋਕਤੰਤਰ ਨੂੰ ਕਮਜ਼ੋਰ ਕਰਦੇ ਹਨ। ਇਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਦੂਜੇ ਪਾਸੇ, ਲੋਕ ਸਭਾ ਵਿੱਚ ਵਕਫ਼ (ਸੋਧ) ਬਿੱਲ ਬਾਰੇ ਸਾਂਝੇ ਪੈਨਲ ਦਾ ਕਾਰਜਕਾਲ ਬਜਟ ਸੈਸ਼ਨ 2025 ਦੇ ਆਖਰੀ ਦਿਨ ਤੱਕ ਵਧਾ ਦਿੱਤਾ ਗਿਆ ਹੈ। ਪੈਨਲ ਦੀ ਚੇਅਰਪਰਸਨ ਜਗਦੰਬਿਕਾ ਪਾਲ ਨੇ ਲੋਕ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ ਅਤੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਦੱਸ ਦੇਈਏ ਕਿ ਜਦੋਂ ਤੋਂ ਸੈਸ਼ਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਦੋਵੇਂ ਸਦਨਾ ਵਿਚ ਅਡਾਨੀ ਮੁੱਦੇ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ ਅਤੇ ਅੱਜ ਤੀਜੇ ਦਿਨ ਵੀ ਇਹੀ ਹਾਲ ਰਿਹਾ ਹੈ।
ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਨੂੰ ਜਾਨੋ ਮਾਰਨ ਦੀ ਮਿਲੀ ਧਮਕੀ! ਪੁਲਿਸ ਨੇ ਮਾਮਲਾ ਕੀਤਾ ਦਰਜ