ਬਿਊਰੋ : ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ ਪਿੰਡ ਬਾਦਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗ੍ਰਹਿ ਮੰਤਰੀ ਦੇ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਇੱਛਾ ਰੱਖੀ ਜੋ ਉਹ ਆਪਣੇ ਜਿਊਂਦੇ ਜੀਅ ਪੂਰਾ ਕਰਨਾ ਚਾਹੁੰਦੇ ਸਨ । ਪ੍ਰਧਾਨ ਧਾਮੀ ਨੇ ਕਿਹਾ ਕੁਝ ਮਹੀਨੇ ਪਹਿਲਾਂ ਜਦੋਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੈਠੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਉਹ ਚਾ ਸੰਹੁੰਦੇ ਸਨ ਕਿ ਜਾਣ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਵੇਖ ਕੇ ਜਾਣ ਪਰ ਇਹ ਨਹੀਂ ਹੋ ਸਕਿਆ।
ਕੇਂਦਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਇੱਛਾ ਪੂਰੀ ਕਰੇ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਦਿੰਦੇ ਹੋਏ ਕਿਹਾ 1997 ਵਿੱਚ ਜਦੋਂ ਬੀਜੇਪੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਟੈਂਡ ਲਿਆ ਅਤੇ ਸਮਝੌਤਾ ਕੀਤਾ । ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦੇ ਹਨ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਇੱਛਾ ਜ਼ਰੂਰ ਪੂਰੀ ਕਰਨ । ਪ੍ਰਧਾਨ ਧਾਮੀ ਨੇ ਗ੍ਰਹਿ ਮੰਤਰੀ ਨੂੰ ਯਾਦ ਦਿਵਾਇਆ ਕਿ ਕੇਂਦਰ ਵਿੱਚ NDA ਦੀ ਸਰਕਾਰ ਬਣਨ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਸੀ ਕੁਝ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਸੀ ਪਰ ਜਦੋਂ ਤੱਕ ਪੂਰੇ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਤਾਂ ਤੱਕ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਨਹੀਂ ਦਿੱਤੀ ਜਾ ਸਕਦੀ ਹੈ । ਧਾਮੀ ਨੇ ਧਾਰਮਿਕ ਦੇ ਨਾਲ ਅਮਿਤ ਸ਼ਾਹ ਨੂੰ ਇੱਕ ਹੋਰ ਸਿਆਸੀ ਇਸ਼ਾਰਾ ਵੀ ਕਰ ਦਿੱਤੀ ।
ਹਰਜਿੰਦਰ ਸਿੰਘ ਧਾਮੀ ਦਾ ਸਿਆਸੀ ਇਸ਼ਾਰਾ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਮੌਕੇ ਇੱਕ ਵੱਡਾ ਸਿਆਸੀ ਇਸ਼ਾਰਾ ਕੀਤਾ ਜਿਸ ਦਾ ਜਿਕਰ ਬੀਜੇਪੀ ਦੇ ਆਗੂ ਸੁਰਜੀਤ ਜਆਣੀ ਨੇ ਕੀਤਾ ਸੀ । ਪ੍ਰਧਾਨ ਐੱਸਜੀਪੀਸੀ ਨੇ ਕਿਹਾ ਕਿ ਪ੍ਰਕਾਸ਼ ਸ਼ਿੰਘ ਬਾਦਲ ਸ਼ੁਰੂ ਤੋਂ ਹੀ ਕਾਂਗਰਸ ਦੇ ਖਿਲਾਫ਼ ਰਹੇ ਅਤੇ ਉਨ੍ਹਾਂ ਨੇ ਸਾਫ ਕਰ ਦਿੱਤਾ ਸੀ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦਾ ਹੈ । ਜਿਸ ਸਮੇਂ ਹਰਜਿੰਦਰ ਸਿੰਘ ਧਾਮੀ ਇਹ ਬੋਲ ਰਹੇ ਸਨ ਉਸ ਵੇਲੇ ਅਮਿਤ ਸ਼ਾਹ ਅਤੇ ਬੀਜੇਪੀ ਦੇ ਦਿੱਗਜ ਕੇਂਦਰੀ ਆਗੂ ਵੀ ਬੈਠੇ ਸਨ । ਸਿਆਸੀ ਜਾਣਕਾਰ ਵੀ ਧਾਮੀ ਦੇ ਇਸ ਇਸ਼ਾਰੇ ਨੂੰ ਸਮਝ ਰਹੇ ਸਨ । ਹਾਲਾਂਕਿ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਇਸ ‘ਤੇ ਜ਼ਿਆਦਾ ਕੁਝ ਨਹੀਂ ਕਿਹਾ ਇਨ੍ਹਾਂ ਜ਼ਰੂਰ ਕਿਹਾ ਕਿ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਸੋਚ ਬੀਜੇਪੀ ਤੋਂ ਵੱਖ ਨਹੀਂ ਸੀ।