Punjab

ਵੱਡੇ ਬਾਦਲ ਨਹੀਂ ਲੈਣਗੇ ਪੈਨਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬਾ ਸਰਕਾਰ ਨੂੰ ਪੈਨਸ਼ਨ ਨਾ ਦੇਣ ਦੇ ਲਈ ਅਪੀਲ ਕੀਤੀ ਹੈ। ਬਾਦਲ ਨੇ ਕਿਹਾ ਕਿ ਪੈਨਸ਼ਨ ਦਾ ਇਸਤੇਮਾਲ ਲੋਕ ਹਿੱਤਾਂ ਵਿੱਚ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕਰਕੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਮਾਣਯੋਗ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਸਾਬਕਾ ਵਿਧਾਇਕ ਵਜੋਂ ਜੋ ਵੀ ਪੈਨਸ਼ਨ ਮੈਨੂੰ ਮਿਲਦੀ ਹੈ, ਕ੍ਰਿਪਾ ਕਰਕੇ ਉਸਦੀ ਵਰਤੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੀਤੀ ਜਾਵੇ। ਕਿਸੇ ਵੀ ਹਾਲਤ ਵਿੱਚ ਮੈਨੂੰ ਪੈਨਸ਼ਨ ਨਾ ਦਿੱਤੀ ਜਾਵੇ।