ਬਿਊਰੋ ਰਿਪੋਰਟ : ਪੰਜਾਬ ਦੀ ਪੰਥਕ ਸੇਵਕ ਸ਼ਖਸ਼ੀਅਤਾਂ ਵੱਲੋਂ ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਮਨੋਵਿਗਿਆਨਿਕ ਹਮਲਾ ਕਰਾਰ ਦਿੱਤਾ । ਜਥੇਬੰਦੀ ਦੇ ਆਗੂ ਭਾਈ ਦਲਜੀਤ ਸਿੰਘ ਨੇ ਕਿਹਾ ਕਿਸਾਨੀ ਅੰਦੋਲਨ ਦੇ ਸਮੇਂ ਤੋਂ ਹੀ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਨੇ ਮਿਲ ਕੇ ਕਿਰਸਾਨੀ ਸੰਘਰਸ਼ ਵਿੱਚ ਮੂਹਰੀ ਭੂਮਿਕਾ ਨਿਭਾਉਣ ਕਰਕੇ ਸਿੱਖਾਂ ਦੀ ਬਣੀ ਸਾਖ ਨੂੰ ਖਰਾਬ ਕਰਨ ਦੀ ਸੋਚ ਰਹੀ ਸੀ। ਪਰ ਪਿਛਲੀ ਕੁਝ ਸਮੇਂ ਤੋਂ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂਨ ‘ਤੇ ਸਿੱਖ ਜਥੇਬੰਦੀਆਂ ਦੀ ਖਾਮੋਸ਼ੀ ਨੇ ਸਰਕਾਰ ਨੂੰ ਮੌਕਾ ਦੇ ਦਿੱਤਾ ਜਿਸ ਦਾ ਸਿੱਟਾ ਸਿੱਖ ਨੌਜਵਾਨ NSA ਕਾਨੂੰਨ ਅਧੀਨ ਅਸਾਮ ਦੀ ਜੇਲ ਵਿੱਚ ਬੰਦ ਹਨ, ਕਈਆਂ ਦੇ ਖਿਲਾਫ ਸਖਤ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ । ਮੀਡੀਆ ‘ਤੇ ਵੀ ਸਖਤੀ ਕਰ ਦਿੱਤੀ । ਦੁਨੀਆ ਭਰ ਵਿਚੋਂ ਸਿੱਖਾਂ ਦੇ ਹੱਕ ਵਿਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਸੂਚਨਾ-ਤਕਨੀਕ ਕਾਨੂੰਨ ਦੀ ਦੁਰਵਰਤੋਂ ਕਰਕੇ ਇੰਡੀਆ ਤੇ ਪੰਜਾਬ ਵਿਚ ਰੋਕ ਦਿੱਤਾ ਗਿਆ। ਕੌਮਾਂਤਰੀ ਸਿਆਸਤਦਾਨਾਂ, ਨਾਮੀ ਪੱਤਰਕਾਰਾਂ ਸਮੇਤ ਪੰਜਾਬ ਦੇ ਅਨੇਕਾ ਖਬਰ ਅਦਾਰਿਆਂ ਦੇ ਸਫੇ ਭਾਰਤ ਵਿਚ ਰੋਕ ਦਿੱਤੇ ਗਏ। ਭਾਈ ਦਲਜੀਤ ਸਿੰਘ ਨੇ ਕਿਹਾ ਇਸ ਪੂਰੇ ਘਟਨਾਕ੍ਰਮ ਵਿੱਚ ਸਾਡੀ ਸੰਸਥਾਵਾਂ ਦੀਆਂ ਵੀ ਕਮਜ਼ੋਰੀਆ ਸਾਹਮਣੇ ਆਇਆ ਹਨ ਉਨ੍ਹਾਂ ਨੇ ਸਮੇਂ ਸਿਰ ਸੰਤ ਭਿੰਡਰਾਵਾਲਾ ਦਾ ਨਾਂ ਲੈਕੇ ਕਦੇ ਖਾਲਿਸਤਾਨ ਦਾ ਨਾਂ ਲੈਕੇ ਬਿਆਨ ਜਾਰੀ ਕਰਨ ਵਾਲਿਆਂ ਨੂੰ ਟੋਕਿਆ ਨਹੀਂ । ਸੰਤਾਂ ਦੀ ਗੱਲ ਕਰਦੇ ਕੋਈ ਵੀ ਜੇਕਰ ਗਲਤੀ ਕਰਦਾ ਸੀ ਤਾਂ ਸਾਨੂੰ ਰੋਕਣਾ ਚਾਹੀਦਾ ਸੀ । ਪਿਛਲੇ ਕੁਝ ਸਮੇਂ ਦੌਰਾਨ ਜਿਹੜੀਆਂ ਗਲਤੀਆਂ ਹੋਇਆ ਜਿਸ ਦੀ ਵਜ੍ਹਾ ਕਰਕੇ ਸਾਨੂੰ ਟਾਰਗੇਟ ਕੀਤਾ ਗਿਆ ਹੈ। ਭਾਈ ਦਲਜੀਤ ਸਿੰਘ ਨੇ ਕਿਹਾ ਦੀਪ ਸਿੱਧੂ ਨੇ ਚੰਗੇ ਤਰੀਕੇ ਨਾਲ ਆਪਣੀ ਗੱਲ ਰੱਖੀ,ਉਸ ਦਾ ਸਨਮਾਨ ਹੋਣਾ ਚਾਹੀਦਾ ਸੀ ਪਰ ਇਕ ਤਬਕੇ ਨੇ ਉਸ ਨੂੰ ਸ਼ਹੀਦ ਐਲਾਨ ਦਿੱਤਾ ਜਦਕਿ ਸਿੱਖੀ ਵਿੱਚ ਸ਼ਹੀਦ ਦੀ ਵੱਖਰੀ ਪਰਮਪਰਾ ਹੈ। ਅਸੀਂ ਕੌਮ ਦਾ ਯੋਧੇ ਵਾਂਗ ਉਸ ਨੂੰ ਯਾਦ ਰੱਖ ਸਕਦੇ ਹਾਂ,ਇਹ ਸਾਡੀ ਪਹਿਲੀ ਗਲਤੀ ਸੀ । ਸਿੱਖ ਜਥੇਬੰਦੀਆਂ ਨੂੰ ਇਸ ‘ਤੇ ਖੁੱਲ ਕੇ ਬੋਲਣਾ ਚਾਹੀਦਾ ਸੀ ।
ਭਾਈ ਦਲਜੀਤ ਸਿੰਘ ਨੇ ਅਨਜਾਨਾ ਘਟਨਾ ‘ਤੇ ਵੀ ਜਥੇਬੰਦੀਆਂ ਦੀ ਚੁੱਪੀ ਨੂੰ ਲੈਕੇ ਸਵਾਲ ਚੁੱਕੇ । ਉਨ੍ਹਾਂ ਕਿਹਾ ਅਜਨਾਲਾ ਘਟਨਾ ਨੂੰ ਸੂਬਾ ਸਰਕਾਰ ਨੇ ਪਹਿਲਾਂ ਡਵੈਲਪ ਹੋਣ ਦਿੱਤਾ, ਸਾਡੇ ਨੌਜਵਾਨ ਇਹ ਚਾਲ ਸਮਝ ਨਹੀਂ ਸਕੇ,ਇਹ ਸਾਡੀ ਬਹੁਤ ਵੱਡੀ ਗਲਤੀ ਸੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈਕੇ ਗਏ,ਅਸੀਂ ਸੰਘਰਸ਼ ਗੁਰੂ ਲਈ ਕਰਦੇ ਹਾਂ ਉਹ ਕਿਸ ਗੱਲ ਦਾ ਸੰਘਰਸ਼ ਜੇਕਰ ਗੁਰੂ ‘ਤੇ ਹੀ ਆਂਚ ਆ ਜਾਵੇ। ਉਸ ਵੇਲੇ ਵੀ ਪੰਥ ਨੂੰ ਆਪਣਾ ਸਟੈਂਡ ਸਾਫ ਕਰਨਾ ਚਾਹੀਦਾ ਸੀ ਪਰ ਸਾਰੇ ਖਾਮੋਸ਼ ਰਹੇ । ਜਥੇਬੰਦੀ ਨੇ ਕਿਹਾ ਕਿ ਜੇਕਰ ਅਜਨਾਲਾ ਹਿੰਸਾ ਮਾਮਲੇ ਵਿੱਚ ਅੰਮ੍ਰਿਤਪਾਲ ਖਿਲਾਫ ਪੁਲਿਸ ਨੇ ਕਾਰਵਾਈ ਕਰਨੀ ਸੀ ਤਾਂ ਅਗਲੇ ਦਿਨ ਕਰ ਸਕਦੀ ਸੀ ਪਰ ਨਹੀਂ ਸਰਕਾਰ ਨੇ ਬਹੁਤ ਦੀ ਸੋਚ ਸਮਝ ਕੇ ਘਰੋ ਗ੍ਰਿਫਤਾਰ ਨਾ ਕਰਕੇ ਰਸਤੇ ਵਿੱਚ ਕਾਰਵਾਈ ਕਰਨ ਦੀ ਸੋਚੀ ਤਾਂਕਿ ਪੰਜਾਬ ਵਿੱਚ ਖੌਫ ਦਾ ਮਾਹੌਲ ਸਿਰਜਿਆ ਜਾ ਸਕੇ ਪਰ ਅਸੀਂ ਇਸ ਨੂੰ ਨਹੀਂ ਸਮਝ ਸਕੇ । ਜਥੇਬੰਦੀ ਨੇ ਸਰਬੱਤ ਖਾਲਸਾ ਸੱਦਣ ਦੇ ਅਧਿਕਾਰ ਨੂੰ ਲੈਕੇ ਵੀ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਸਵਾਲ ਚੁੱਕੇ ।
ਸਰਬੱਤ ਖਾਲਸਾ ਸੱਦਣ ਨੂੰ ਲੈਕੇ ਵੀ ਪੰਥ ਸ਼ਖਸ਼ੀਅਤਾਂ ਨੇ ਆਪਣੀ ਗੱਲ ਖੁੱਲ ਕੇ ਰੱਖੀ, ਉਨ੍ਹਾਂ ਕਿਹਾ ਫਿਰ ਪਰੈਸ਼ਰ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਹੈ,ਭਾਈ ਦਲਜੀਤ ਸਿੰਘ ਨੇ ਕਿਹਾ ਸਰਬੱਤ ਖਾਲਸਾ ਕੋਈ ਭੀੜ ਨਹੀਂ ਹੈ ਬਲਕਿ ਸਿਧਾਂਤ ਅਤੇ ਪਰਮਪਰਾ ਹੈ । ਇਹ ਗੁਰੂ ਖਾਲਸਾ ਪੰਥ ਦਾ ਇਕੱਠ ਹੈ । ਇਸ ਨੂੰ ਬੁਲਾਉਣ ਦੇ ਲਈ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਚਾਹਿਦੇ ਹਨ ਜਿੰਨਾਂ ਦਾ ਕਿਰਦਾਰ ਪੰਥਕ ਸੋਚ ਵਾਲਾ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਮੌਜੂਦਾ ਜਥੇਦਾਰ ਹਰਪ੍ਰੀਤ ਸਿੰਘ SGPC ਦੇ ਮੁਲਾਜ਼ਮ ਹਨ ਅਤੇ ਅਕਾਲੀ ਦਲ ਅਧੀਨ ਕੰਮ ਕਰਦੇ ਹਨ ਉਹ ਆਖਿਰ ਕਿਵੇਂ ਸਰਬੱਤ ਖਾਲਸਾ ਬੁਲਾ ਸਕਦੇ ਹਨ, ਪੰਥਕ ਸੇਵਕ ਸ਼ਖਸੀਅਤਾਂ ਨੇ ਕਿਹਾ ਉਹ ਜਲਦ ਹੀ ਇੱਕ ਅਜਿਹਾ ਜਥਾ ਕਾਇਮ ਕਰ ਰਹੇ ਹਨ ਜੋ ਤੈਅ ਕਰੇਗਾ ਕਿ ਕਿਵੇਂ ਦਾ ਹੋਵੇਗਾ ਸਰਬੱਤ ਖਾਲਸਾ । ਅਸੀਂ ਇਸ ਦਿਸ਼ਾ ਵਿਚ ਬੀਤੇ ਸਾਲ ਤੋਂ ਯਤਨ ਕਰ ਰਹੇ ਹਾਂ ਜਿਸ ਤਹਿਤ 28 ਜੂਨ 2023 ਨੂੰ ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਸ਼ਵ ਸਿੱਖ ਇਕੱਤਰਤਾ’ ਕੀਤੀ ਜਾ ਰਹੀ ਹੈ ਤਾਂ ਕਿ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਹਿਤ ਸਾਂਝੀ ਰਾਏ ਬਣਾਈ ਜਾ ਸਕੇ।