India

ਮੈਕਸੀਕੋ ‘ਚੋਂ ਕੀਤਾ ਕਾਬੂ, ਹੁਣ ਦਿੱਲੀ ਪੁਲਿਸ ਦੀਪਕ ਬਾਕਸਰ ਨੂੰ ਲੈ ਆਈ ਭਾਰਤ….

Gangster Deepak Boxer was brought to India by Delhi Police, he was arrested from Mexico....

ਦਿੱਲੀ : ਦਿੱਲੀ ਪੁਲਿਸ ਅੱਜ ਸਵੇਰੇ ਦੇਸ਼ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਦੀਪਕ ਉਰਫ਼ ਬਾਕਸਰ ਨੂੰ ਭਾਰਤ ਲੈ ਕੇ ਆਈ ਹੈ। ਬਾਕਸਰ ਨੂੰ ਸਵੇਰੇ 4.40 ਵਜੇ ਫਲਾਈਟ ਰਾਹੀਂ ਦਿੱਲੀ ਹਵਾਈ ਅੱਡੇ ‘ਤੇ ਲਿਆਂਦਾ ਗਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਐਫਬੀਆਈ ਦੇ ਅਧਿਕਾਰੀ ਅੱਜ ਸਵੇਰੇ ਦੀਪਕ ਬਾਕਸਰ ਨੂੰ ਤੁਰਕੀ ਤੋਂ ਕਨੈਕਟਿੰਗ ਫਲਾਈਟ ਰਾਹੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈ ਕੇ ਪਹੁੰਚੇ। ਮੈਕਸੀਕੋ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਦੀਪਕ ਬਾਕਸਰ ਨੂੰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਦਫ਼ਤਰ ਲਿਜਾਇਆ ਗਿਆ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਗੈਂਗਸਟਰ ਦੀਪਕ ਬਾਕਸਰ ਨੂੰ ਦੁਪਹਿਰ 2 ਵਜੇ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕਰੇਗਾ ਅਤੇ ਉਸ ਨੂੰ ਰਿਮਾਂਡ ‘ਤੇ ਲਿਆ ਜਾਵੇਗਾ।

ਗੈਂਗਸਟਰ ਨੂੰ ਐਫਬੀਆਈ ਅਤੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ ਲਿਆਂਦਾ ਸੀ। ਜਿਸ ਦੀ ਡਿਲੀਵਰੀ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚਜੀਐਸ ਧਾਲੀਵਾਲ ਅਤੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਵੀ ਮੌਜੂਦ ਸਨ। ਦੀਪਕ ਬਾਕਸਰ ‘ਤੇ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਸਪੈਸ਼ਲ ਸੈੱਲ ਦੀਆਂ ਟੀਮਾਂ ਨੇ ਪਹਿਲੀ ਵਾਰ ਵੱਡੀ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਈ ਮਾਮਲਿਆਂ ਵਿੱਚ ਤਲਾਸ਼ ਸੀ

ਦੱਸ ਦੇਈਏ ਕਿ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਗੈਂਗਸਟਰ ਦੀਪਕ ਬਾਕਸਰ ਦੀ ਤਲਾਸ਼ ਸੀ। ਦੀਪਕ ਬਾਕਸਰ ‘ਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ।

ਦਿੱਲੀ ਪੁਲਿਸ ਦੇ ਸਪੈਸ਼ਲ ਐਸਪੀ ਐਚਜੀਐਸ ਢਾਲਵੀਲ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ ‘ਤੇ ਭਗੌੜਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹ ਇੱਕ ਵੱਡੀ ਕਾਮਯਾਬੀ ਹੈ ਕਿ ਪਹਿਲੀ ਵਾਰ (ਇੱਕ ਅਪਰਾਧੀ) ਨੂੰ ਤਾਲਮੇਲ ਕਾਰਵਾਈ ਰਾਹੀਂ ਮੈਕਸੀਕੋ ਵਰਗੀ ਥਾਂ ਤੋਂ ਲਿਆਂਦਾ ਗਿਆ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਈ ਮਹੀਨਿਆਂ ਤੋਂ ਉਸ (ਗੈਂਗਸਟਰ ਦੀਪਕ ਬਾਕਸਰ) ਦਾ ਪਿੱਛਾ ਕਰ ਰਿਹਾ ਸੀ। ਦਿੱਲੀ-ਐਨਸੀਆਰ ਵਿੱਚ ਇਸ ਤੋਂ ਵੱਡਾ ਗੈਂਗਸਟਰ ਹੋਰ ਕੋਈ ਨਹੀਂ ਹੈ। ਕਈ ਟੀਮਾਂ ਨੇ ਇਸ ‘ਤੇ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਹੋਰ ਦੇਸ਼ ਤੋਂ ਗੈਂਗਸਟਰ ਲਿਆਂਦਾ ਗਿਆ ਹੈ।

ਜ਼ੁਰਮ ਦਾ ਰਿਕਾਰਡ

ਦੀਪਕ ਬਾਕਸਰ ਸਿਵਲ ਲਾਈਨ ਇਲਾਕੇ ‘ਚ ਇਕ ਬਿਲਡਰ ਦੀ ਹੱਤਿਆ ਦੇ ਮਾਮਲੇ ‘ਚ ਫਰਾਰ ਸੀ। ਸਿਵਲ ਲਾਈਨ ‘ਚ ਬਿਲਡਰ ਅਮਿਤ ਗੁਪਤਾ ਦੇ ਕਤਲ ਦੇ ਮਾਮਲੇ ‘ਚ ਪੁਲਿਸ ਦੀਪਕ ਬਾਕਸਰ ਦੀ ਭਾਲ ਕਰ ਰਹੀ ਸੀ। ਰੋਹਿਣੀ ਕੋਰਟ ‘ਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਦਿੱਲੀ-ਐੱਨਸੀਆਰ ਦਾ ਚੋਟੀ ਦਾ ਗੈਂਗਸਟਰ ਦੀਪਕ ਬਾਕਸਰ ਗੋਗੀ ਗੈਂਗ ਦੀ ਕਮਾਂਡ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਕਿਸੇ ਗੈਂਗਸਟਰ ਨੂੰ ਫੜਿਆ ਹੈ। ਦੀਪਕ ਨੇ ਮੁਰਾਦਾਬਾਦ ਤੋਂ ਰਵੀ ਅੰਤਿਲ ਦੇ ਨਾਂ ‘ਤੇ ਬਣਿਆ ਫਰਜ਼ੀ ਪਾਸਪੋਰਟ ਹਾਸਲ ਕੀਤਾ। ਦੀਪਕ ਇਸ ਸਾਲ ਕੋਲਕਾਤਾ ਤੋਂ ਫਲਾਈਟ ਲੈ ਕੇ ਮੈਕਸੀਕੋ ਭੱਜ ਗਿਆ ਸੀ।

2018 ਵਿਚ ਬਾਕਸਰ ਗੈਂਗ ਉੱਤੇ ਮਕੋਕਾ ਲਗਾਏ ਜਾਣ ਤੋਂ ਬਾਅਦ ਉਹ ਫਰਾਰ ਸੀ। ਇਸ ਦੌਰਾਨ ਅਮਿਤ ਗੁਪਤਾ ਸਮੇਤ ਦੋ ਕਤਲ, ਪੁਲਿਸ ਮੁਲਾਜ਼ਮਾਂ ‘ਤੇ ਕਾਤਲਾਨਾ ਹਮਲਾ ਅਤੇ ਮਾਰਚ 2021 ‘ਚ ਕੁਲਦੀਪ ਉਰਫ ਫੌਜਾ ਨੂੰ ਜੀ.ਟੀ.ਬੀ ਹਸਪਤਾਲ ਤੋਂ ਪੁਲਿਸ ਹਿਰਾਸਤ ‘ਚੋਂ ਭਜਾਉਣ ਦੇ ਮਾਮਲੇ ਵਿਚ ਵੀ ਲੋੜੀਦਾ ਸੀ।

ਦੱਸ ਦਈਏ ਕਿ ਲੰਘੇ ਕੱਲ੍ਹ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਇੰਟਰਪੋਲ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਟੀਮ ਨੇ ਗੈਂਗਸਟਰਾਂ ਇਕ ਦੀਪਕ ਪਹਿਲ ਉਰਫ਼ ਦੀਪਕ ਬਾਕਸਰ ਨੂੰ ਮੈਕਸੀਕੋ ਨੇੜੇ ਗ੍ਰਿਫ਼ਤਾਰ ਕੀਤਾ ਸੀ।