ਬਿਊਰੋ ਰਿਪੋਰਟ: ਹਰਿਆਣਾ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ । ਸਲੰਡਰ ਫਟਨ ਨਾਲ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ । ਜਿਸ ਵਿੱਚ 4 ਬੱਚੇ ਜ਼ਿੰਦਾ ਸੜ ਗਏ । ਇਹ ਘਟਨਾ ਪਾਣੀਪਤ ਦੇ ਤਹਿਸੀਲ ਕੈਂਪ ਵਿੱਚ ਹੋਈ । ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਤ ਨੂੰ ਗੈਸ ਲੀਕ ਹੋ ਰਹੀ ਸੀ ਸਵੇਰ ਵੇਲੇ ਜਦੋਂ ਚਾਹ ਬਣਾਉਣ ਦੇ ਲਈ ਗੈਸ ਜਲਾਈ ਤਾਂ ਧਮਾਕਾ ਹੋ ਗਿਆ । ਜਿਸ ਦੀ ਵਜ੍ਹਾ ਕਰਕੇ ਪਰਿਵਾਰ ਦੇ ਮੈਂਬਰ ਬੇਹੋਸ਼ ਹੋ ਗਏ ਅਤੇ ਅੱਗ ਵਿੱਚ ਝੁਲਸ ਗਏ । ਕਮਰੇ ਵਿੱਚ ਅਬਦੁਲ ਕਰੀਮ ਅਤੇ ਅਫਰੋਜਾ ਆਪਣੇ 4 ਬੱਚੇ ਇਸ਼ਰਤ,ਰੇਸ਼ਮਾ,ਅਬਦੁਲ ਅਤੇ ਅਫਾਨ ਨਾਲ ਰਹਿੰਦੇ ਸਨ । ਕਮਰੇ ਦਾ ਸਾਈਜ਼ 8 ਗੁਣਾ 10 ਫੁੱਟ ਸੀ,ਹੇਠਾਂ ਗੋਦਾਮ ਸੀ । ਉੱਤੇ 2 ਕਮਰੇ ਬਣੇ ਹੋਏ ਸਨ । ਇੱਕ ਵਿੱਚ ਅਬਦੁਲ ਦਾ ਪਰਿਵਾਰ ਸੀ ਦੂਜੇ ਕਮਰੇ ਵਿੱਚ ਕਿਸੇ ਹੋਰ ਦਾ ਪਰਿਵਾਰ ਸੀ । ਜਿਸ ਕਮਰੇ ਵਿੱਚ ਅਬਦੁਲ ਰਹਿੰਦਾ ਸੀ ਉਸੇ ਵੀ ਰਸੋਈ ਵੀ ਸੀ । ਇਸੇ ਐਤਵਾਰ ਨੂੰ ਹੀ ਅਬਦੁਲ ਨੇ ਧੀ ਦਾ ਰੋਕਾ ਕਰਨਾ ਸੀ ।
ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ
ਰਾਤ ਨੂੰ ਸੋਣ ਤੋਂ ਪਹਿਲਾਂ ਅਫਰੋਜਾ ਨੇ ਦਰਵਾਜ਼ੇ ਨੂੰ ਅਦਰੋਂ ਬੰਦ ਕਰਕੇ ਤਾਲਾ ਲਾ ਦਿੱਤਾ ਸੀ । ਅਚਾਨਕ ਅੱਗ ਲੱਗੀ ਤਾਂ ਧਮਾਕਾ ਹੋਇਆ ਅਤੇ ਅੰਦਰ ਕੱਪੜੇ ਸੜ ਗਏ । ਅਫਰੋਜਾ ਅਤੇ ਅਬਦੁਲ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਦਰਵਾਜ਼ਾ ਖੋਲ ਸਕਣ । ਅੱਗ ਅਤੇ ਧੂੰਏਂ ਇੰਨਾਂ ਜ਼ਿਆਦਾ ਸੀ ਚਾਬੀ ਮਿਲੀ ਹੀ ਨਹੀਂ । ਇਸੇ ਵਜ੍ਹਾ ਕਰਕੇ ਦੋਵੇ ਪਤੀ-ਪਤਨੀ ਨਾ ਤਾਂ ਆਪਣੀ ਜਾਨ ਬਚਾ ਸਕੇ ਨਾ ਹੀ ਬੱਚਿਆਂ ਦੀ। ਗੁਆਂਢੀ ਨੇ ਅਬਦੁਲ ਦੀਆਂ ਆਵਾਜ਼ ਸੁਣੀ ਤਾਂ ਉਹ ਮੌਕੇ ‘ਤੇ ਪਹੁੰਚ ਗਿਆ। ਦਰਵਾਜ਼ਾ ਖੋਲਣ ਲਈ ਕਹਿੰਦੇ ਰਹੇ ਪਰ ਅੰਦਰ ਪੂਰੇ ਪਰਿਵਾਰ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰੋ ਅੱਗ ਦਾ ਗੋਲਾ ਨਿਕਲਿਆ। ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਬ ਕੁਝ ਤਬਾਅ ਹੋ ਚੁੱਕਿਆ ਸੀ । ਕੁਝ ਹੀ ਮਿੰਟਾਂ ਵਿੱਚ 6 ਸਰੀਰ ਕੰਕਾਲ ਬਣ ਚੁੱਕੇ ਸਨ ।
ਮ੍ਰਿਤਕ ਅਬਦੁਲ ਪਿਛਲੇ 8 ਸਾਲਾਂ ਤੋਂ ਪਾਣੀਪਤ ਵਿੱਚ ਹੀ ਰਹਿੰਦਾ ਸੀ। ਇੱਥੇ ਵੱਖ ਇਲਾਕੇ ਵਿੱਚ ਕਮਰਾ ਲਿਆ ਹੋਇਆ ਸੀ । ਧੀ ਵੱਡੀ ਹੋ ਗਈ ਸੀ ਇਸ ਲਈ ਵੱਖ ਤੋਂ ਕਮਰਾ ਲਿਆ ਸੀ । ਪਹਿਲਾਂ ਉਸ ਨੇ 400 ਵਿੱਚ ਕਮਰਾ ਕਿਰਾਏ ਤੇ ਲਿਆ ਸੀ ਹੁਣ ਉਹ 1800 ਰੁਪਏ ਦਿੰਦਾ ਸੀ । ਅਬਦੁਲ ਦੇ ਸਾਥੀ ਨੇ ਦੱਸਿਆ ਕਿ ਪੋੜੀਆਂ ਵਿੱਚ ਤਾਲਾ ਲੱਗਿਆ ਸੀ ਇਸ ਲਈ ਕੋਈ ਮਦਦ ਲਈ ਬਾਹਰੋ ਨਹੀਂ ਆ ਸਕਿਆ । ਇਲਾਕੇ ਵਿੱਚ ਕੁਝ ਅਜਿਹੇ ਲੋਕ ਘੁੰਮ ਦੇ ਸਨ ਜੋ ਕਿਸੇ ਵੀ ਵਾਰਦਾਤ ਨੂੰ ਅੰਜਾਮ ਦਿੰਦ ਸਨ । ਜਿਸ ਦੀ ਵਜ੍ਹਾ ਕਰਕੇ ਕਮਰੇ ਅਤੇ ਪੋੜੀਆਂ ਨੂੰ ਅੰਦਰੋ ਤਾਲਾ ਲਾਇਆ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਅਬਦੁਲ ਦੀ ਧੀ ਦਾ ਐਤਵਾਰ ਨੂੰ ਰਿਸ਼ਤਾ ਪੱਕਾ ਹੋਣ ਜਾ ਰਿਹਾ ਸੀ ।