International

ਮਹਿਲਾ ਨਾਲ ਕੁਝ ਅਜਿਹਾ ਹੋਇਆ ਸੋਚ ਕੇ ਹੈਰਾਨ ਹੋ ਜਾਉਗੇ ! ਸੜਕਾਂ ‘ਤੇ ਉਤਰੇ ਲੋਕ

Pakistan hindu women died

ਬਿਊਰੋ ਰਿਪੋਰਟ : ਪਾਕਿਸਤਾਨ ਤੋਂ ਇੱਕ ਦਰਦਨਾਕ ਅਤੇ ਘੱਟ ਗਿਣਤੀਆਂ ਨੂੰ ਲੈਕੇ ਪਰੇਸ਼ਾਨ ਕਰਨ ਵਾਲੀ ਖਬਰ ਆਈ ਹੈ ।40 ਸਾਲ ਦੀ ਹਿੰਦੂ ਮਹਿਲਾ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਪਹਿਲਾਂ ਮਹਿਲਾ ਦੀ ਛਾਤੀ ਨੂੰ ਕੱਟਿਆ ਗਿਆ,ਫਿਰ ਧੜ ਨੂੰ ਵੱਖ ਕੀਤਾ ਗਿਆ ਇਸ ਦੇ ਬਾਅਦ ਸਿਰ ਦਾ ਮਾਸ ਵੀ ਕੱਢ ਲਿਆ ਗਿਆ ।

ਇੰਡੀਆ ਟੁਡੇ ਮੁਤਾਬਿਕ ਇਹ ਵਾਰਦਾਤ ਪਾਕਿਸਤਾਨ ਦੇ ਸਿੰਧ ਸੂਬੇ ਦੇ ਸਿੰਝੋਰੋ ਸ਼ਹਿਰ ਵਿੱਚ ਹੋਈ ਹੈ । ਮਹਿਲਾ ਦਾ ਨਾਂ ਦਿਆ ਭੀਲ ਸੀ । ਇਹ ਪੂਰੀ ਵਾਰਦਾਤ ਬਾਰੇ ਜਾਣਕਾਰੀ ਪਾਕਿਸਤਾਨ ਦੀ ਪਹਿਲੀ ਹਿੰਦੂ ਐੱਮਪੀ ਕ੍ਰਿਸ਼ਣਾ ਕੁਮਾਰੀ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਦਿੱਤੀ । ਵਾਰਦਾਤ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਅਤੇ ਉਨ੍ਹਾਂ ਵੱਲੋਂ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਐੱਮਪੀ ਕ੍ਰਿਸ਼ਣਾ ਨੇ ਟਵੀਟ ਕਰਦੇ ਹੋਏ ਦੱਸਿਆ ਕਿ ‘ਦਿਆ ਭੀਲ ਦੇ ਪਤੀ ਦੀ ਮੌਤ ਹੋ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਦਿਆ ਦਾ ਬੇਰਹਮੀ ਨਾਲ ਕਤਲ ਕੀਤਾ ਗਿਆ ਅਤੇ ਲਾਸ਼ ਨੂੰ ਖਰਾਬ ਹਾਲਤ ਵਿੱਚ ਛੱਡ ਦਿੱਤਾ,ਮੈਂ ਉਸੇ ਪਿੰਡ ਦਾ ਦੌਰਾ ਕੀਤਾ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ’ ।

ਘੱਟ ਗਿਣਤੀਆਂ ਨੂੰ ਵੱਡਾ ਖਤਰਾ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਇਸ ਮਾਮਲੇ ਵਿੱਚ ਸਾਡੇ ਕੋਲ ਫਿਲਹਾਲ ਕੋਈ ਠੋਸ ਜਾਣਕਾਰੀ ਨਹੀਂ ਹੈ । ਇਹ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਏ । ਫਿਲਹਾਲ ਪਾਕਿਸਤਾਨ ਦੀ ਪੁਲਿਸ ਇਸ ਪੂਰੀ ਵਾਰਦਾਤ ਦੀ ਜਾਂਚ ਕਰ ਰਹੀ ਹੈ । ਮਹਿਲਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ । ਕਈ ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ ਅਤੇ ਪੁੱਛ-ਗਿੱਛ ਚੱਲ ਰਹੀ ਹੈ । ਹਿੰਦੂ ਮਹਿਲਾ ਦੇ ਕਤਲ ਬਾਅਦ ਸਥਾਨਕ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਨੇ ਪੁਲਿਸ ਨੂੰ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ । ਇਸ ਤੋਂ ਪਹਿਲਾਂ ਇਸੇ ਸਾਲ ਅਗਸਤ ਮਹੀਨੇ ਵਿੱਚ 17 ਸਾਲ ਦੀ ਸਿੱਖ ਕੁੜੀ ਨੂੰ ਵੀ ਕਿਡਨੈੱਪ ਕਰ ਲਿਆ ਗਿਆ ਸੀ । ਉਧਰ ਭਾਰਤ ਵਿੱਚ ਵੀ ਪਾਕਿਸਤਾਨ ਅੰਦਰ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮ ਨੂੰ ਲੈਕੇ ਅਵਾਜ਼ਾ ਉਠ ਰਹੀਆਂ ਹਨ । ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸ਼ਰਮਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ ਮੁੜ ਤੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਹੁਣ ਇੱਕ ਹਿੰਦੂ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ।  72 ਘੰਟਿਆਂ ਬਾਅਦ ਪੁੁਲਿਸ ਨੇ FIR ਦਰਜ ਕੀਤੀ ਹੈ

ਸਿੱਖ ਕੁੜੀ ਦਾ ਜ਼ਬਰਨ ਧਰਮ ਬਦਲ ਦਿੱਤਾ ਗਿਆ

ਅਗਸਤ ਵਿੱਚ ਪਾਕਿਸਤਾਨ ਤੋਂ ਖਬਰ ਆਈ ਕਿ 17 ਸਾਲ ਦੀ ਇੱਕ ਸਿੱਖ ਕੁੜੀ ਨੂੰ ਕਿਡਨੈੱਪ ਕਰ ਲਿਆ ਗਿਆ ਹੈ । ਉਸ ਤੋਂ ਬਾਅਦ ਕਿਹਾ ਗਿਆ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਇਸਲਾਮ ਕਬੂਲ ਕਰ ਲਿਆ ਹੈ। ਜਿਸ 17 ਸਾਲ ਦੀ ਕੁੜੀ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਦੀ ਕੁੜੀ ਸੀ । ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਇਹ ਮੁੱਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਸਾਹਮਣੇ ਚੁੱਕਿਆ ।

Pakistan hindu women died
ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈਕੇ ਮੁੜ ਤੋਂ ਉੱਠੇ ਸਵਾਲ