ਬਿਊਰੋ ਰਿਪੋਰਟ : ਪਾਕਿਸਤਾਨ ਵਿੱਚ ਜਿਸ ਤਰ੍ਹਾਂ ਦੇ ਆਰਥਿਕ ਹਾਲਾਤ ਹਨ ਉਸ ਦਾ ਅਸਰ ਹੁਣ ਜ਼ਮੀਨੀ ਪੱਧਰ ‘ਤੇ ਨਜ਼ਰ ਆ ਰਿਹਾ ਹੈ । ਮਹਿੰਗਾਈ ਸਤਵੇਂ ਅਸਮਾਨ ‘ਤੇ ਪਹੁੰਚੀ ਹੋਈ ਹੈ,500 ਰੁਪਏ ਦਰਜ ਕੇਲੇ ਵਿਕ ਰਹੇ ਹਨ ਅਜਿਹੇ ਵਿੱਚ ਘੱਟ ਗਿਣਤੀ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਸਿੱਖ ਵਪਾਰੀ ਨੂੰ ਉਸ ਦੀ ਦੁਕਾਨ ਦੇ ਅੰਦਰ ਵੜ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਜਾਣਕਾਰੀ ਦੇ ਮੁਤਾਬਿਕ 2 ਅਣਪਛਾਤੇ ਹਥਿਆਰਬੰਦ ਮੋਟਰ ਸਾਈਕਲ ਸਵਾਰਾਂ ਨੇ ਪੇਸ਼ਾਵਰ ਦੇ ਰਿੰਗ ਰੋਡ ‘ਤੇ ਦਿਆਲ ਸਿੰਘ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ।
ਗੋਲੀ ਲੱਗਣ ਤੋਂ ਬਾਅਦ ਦਿਆਲ ਸਿੰਘ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ ਕੁਝ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਹੈ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ,ਪੁਲਿਸ ਨੇ ਦੱਸਿਆ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ । ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ । ਅਫਗਾਨੀਸਥਾਨ ਦੇ ਨਾਲ ਲੱਗ ਦੇ ਪੇਸ਼ਾਵਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿੰਦਾ ਹੈ, ਪਿਛਲੇ ਇੱਕ ਸਾਲ ਵਿੱਚ ਇੱਥੇ ਕਈ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਸਿੱਖ ਭਾਈਚਾਰੇ ਦੀਆਂ ਧੀਆਂ ਦਾ ਜ਼ਬਰਨ ਧਰਮ ਬਦਲਣ ਅਤੇ ਵਿਆਹ ਕਰਵਾਉਣ ਦੇ ਵੀ ਮਾਮਲੇ ਸਾਹਮਣੇ ਆਏ ਹੈ । ਉਧਰ ਪਾਕਿਸਤਾਨ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਚੀਨੀ ਨਾਗਰਿਕਾਂ ਨੂੰ ਕਿਹਾ ਕਿ ਉਹ ਆਪਣਾ ਵਪਾਰ ਬੰਦ ਕਰਕੇ ਦੇਸ਼ ਤੋਂ ਚੱਲੇ ਜਾਣ।
ਚੀਨੀ ਨਾਗਰਿਕਾਂ ਲਈ ਖਤਰਨਾਕ ਪਾਕਿਸਤਾਨ
ਦਰਅਸਲ ਦਹਿਸ਼ਤਗਰਦਾਂ ਦੇ ਨਿਸ਼ਾਨੇ ‘ਤੇ ਚੀਨੀ ਨਾਗਰਿਕ ਵੀ ਹਨ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ । 10 ਚੀਨੀ ਨਾਗਰਿਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਇੰਨਾਂ ਵਿੱਚ ਡਾਕਟਰ ਪਤੀ-ਪਤਨੀ ਵੀ ਸ਼ਾਮਲ ਸਨ । ਰਿਪੋਰਟ ਦੇ ਮੁਤਾਬਿਕ ਪਾਕਿਸਤਾਨ ਦੇ ਸਾਰੀਆਂ ਦਹਿਸ਼ਤਗਰਦੀ ਜਥੇਬੰਦੀਆਂ ਚੀਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ । ਇਸ ਦੀ ਵਜ੍ਹਾ ਹੈ ਕਿ ਉਹ 5 ਸਾਲਾਂ ਦੌਰਾਨ ਚੀਨੀ ਨਾਗਰਿਕਾਂ ਦਾ ਪਾਕਿਸਤਾਨ ਵਿੱਚ ਦਬਦਬਾ ਵਧਿਆ ਹੈ ਕਈ ਥਾਵਾਂ ‘ਤੇ ਉਹ ਸਥਾਨਕ ਲੋਕਾਂ ਤੋਂ ਵੀ ਜ਼ਿਆਦਾ ਹਨ । ਦਹਿਸ਼ਤਗਰਦੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੀਨੀ ਨਾਗਰਿਕਾਂ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਲੋਕਾਂ ਨੂੰ ਕਈ ਇਲਾਕਿਆ ਵਿੱਚ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਦਾ ਕਾਰੋਬਾਰ ਖੋਹ ਲਿਆ ਗਿਆ ਹੈ। ਸ਼ੁਰੂਆਤ ਵਿੱਚ ਕਰਾਚੀ ਅਤੇ ਲਾਹੌਰ ਵਿੱਚ ਕਈ ਚੀਨੀ ਕਾਰੋਬਾਰੀਆਂ ‘ਤੇ ਹਮਲੇ ਹੋਏ ਹਨ,ਉਨ੍ਹਾਂ ਦੀ ਕੰਪਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ।