‘ਦ ਖਾਲਸ ਬਿਊਰੋ:-ਪਾਕਿਸਤਾਨ ਤੋਂ ਬਹੁਤ ਮਾੜੀ ਖਬਰ ਹੈ ਕਿ ਪਾਕਿਸਤਾਨ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਹੋ ਗਿਆ । ਇੱਕ ਸਿੱਖ ਸ਼ਰਧਾਲੂਆਂ ਦੀ ਵੈਨ ਦੀ ਟਰੇਨ ਨਾਲ ਟੱਕਰ ਹੋਣ ਕਾਰਨ 15 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸਾ ਹੋਣ ਉਪਰੰਤ ਰਾਹਤ ਕਰਮਚਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਖਮੀ ਹੋਏ ਸ਼ਰਧਾਲੂਆਂ ਨੂੰ ਤੁਰੰਤ ਨੇੜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਜਾਣਕਾਰੀ ਮੁਤਾਬਿਕ, 3 ਸ਼ਰਧਾਲੂਆਂ ਦੀ ਮੌਤ ਉਸ ਵੇਲੇ ਹੋ ਗਈ,  ਜਦੋ ਉਹਨਾਂ ਨੂੰ ਨੇੜੇ ਦੇ ਨਜਦੀਕੀ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ। ਯਾਨਕਿ ਕੁੱਲ 19 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਣ ਦੇ ਆਸਾਰ ਬਣੇ ਹੋਏ ਹਨ।

 

ਇਹ ਹਾਦਸਾ ਫਰੂਕਾਬਾਦ ਪਾਕਿਸਤਾਨ ਵਿੱਚ ਹੋਇਆ ਹੈ। ਇਹ ਸਾਰੇ ਸ਼ਰਧਾਲੂ ਪਿਸ਼ਾਵਰ ਦੇ ਰਹਿਣ ਵਾਲੇ ਸਨ। ਇਹ ਸਾਰੇ ਸ਼ਰਧਾਲੂ ਵਿੱਚ ਗੁਰਦੂਆਰਾ ਸੱਚਾ ਸੌਦਾ ਫਰੂਕਾਬਾਦ ਗਏ ਸਨ, ਤਾਂ ਵਾਪਿਸ ਮੁੜਦਿਆਂ ਸ਼ਾਹ ਹੁਸੈਨ ਐਕਸਪ੍ਰੈਸ ਟਰੇਨ ਨਾਲ ਵੈਨ ਦੀ ਟੱਕਰ ਹੋ ਗਈ। ਜਾਣਕਾਰੀ ਮੁਤਾਬਿਕ ਵੈਨ ਦਾ ਡਰਾਇਵਰ ਜਲਦਬਾਜੀ ਵਿੱਚ ਰੇਲਵੇ ਟਰੈਕ ਪਾਰ ਕਰਨਾ ਚਾਹੁੰਦਾ ਸੀ ਜਿਸ ਕਾਰਨ ਇਹ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਟਰੇਨ ਕਰਾਚੀ ਤੋਂ ਹੁੰਦੇ ਹੋਏ ਲਾਹੌਰ ਜਾ ਰਹੀ ਸੀ।