International

ਪਾਕਿਸਤਾਨ ਲਈ ਬ੍ਰਿਟੇਨ ਤੋਂ ਖੁਸ਼ਖ਼ਬਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬ੍ਰਿਟੇਨ ਨੇ ਪਾਕਿਸਤਾਨ ਦਾ ਨਾਂ ਰੈੱਡ ਲਿਸਟ ਵਿੱਚੋਂ ਹਟਾਉਣ ਦਾ ਐਲਾਨ ਕੀਤਾ ਹੈ। 22 ਸਤੰਬਰ ਤੋਂ ਪਾਕਿਸਤਾਨ ਦਾ ਨਾਂ ਬ੍ਰਿਟੇਨ ਦੀ ਰੈੱਡ ਲਿਸਟ ਵਿੱਚੋਂ ਕੱਟਿਆ ਜਾਵੇਗਾ। ਟਰਾਂਸਪੋਰਟ ਰਾਜ ਦੇ ਗ੍ਰਾਂਟ ਸ਼ਾਪਸ ਨੇ ਇਸਦਾ ਐਲਾਨ ਕੀਤਾ ਹੈ।

ਬ੍ਰਿਟਿਸ਼ ਅਧਿਕਾਰੀਆਂ ਦੇ ਅਨੁਸਾਰ ਇਨ੍ਹਾਂ ਅੱਠ ਦੇਸ਼ਾਂ ਨੂੰ ਰੈੱਡ ਲਿਸਟ ਵਿੱਚੋਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ।

• ਪਾਕਿਸਤਾਨ
• ਸ੍ਰੀਲੰਕਾ
• ਓਮਾਨ
• ਬੰਗਲਾਦੇਸ਼
• ਕੀਨੀਆ
• ਤੁਰਕੀ
• ਮਿਸਰ
• ਮਾਲਦੀਵ

ਯਾਤਰਾ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਿਆਂ ਬ੍ਰਿਟਿਸ਼ ਅਧਿਕਾਰੀ ਨੇ ਕਿਹਾ ਕਿ ਸਰਕਾਰ 4 ਅਕਤੂਬਰ ਤੋਂ ਯਾਤਰਾ ਦੇ ਲਈ ਕੋਰੋਨਾ ਵਾਇਰਸ ਟੈਸਟ ਦੇ ਨਿਯਮਾਂ ਨੂੰ ਆਸਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯਾਤਰੀਆਂ ਨੇ ਟੀਕੇ ਦੀ ਪੂਰੀ ਡੋਜ਼ ਲੈ ਲਈ ਹੈ ਅਤੇ ਉਹ ਇਸ ਤਰ੍ਹਾਂ ਦੇ ਦੇਸ਼ ਵਿੱਚ ਹੈ, ਜੋ ਰੈੱਡ ਲਿਸਟ ਵਿੱਚ ਨਹੀਂ ਹੈ, ਤਾਂ ਉਨ੍ਹਾਂ ਨੂੰ ਬ੍ਰਿਟੇਨ ਆਉਣ ਤੋਂ ਪਹਿਲਾਂ ਪ੍ਰੀ-ਡਿਪਾਰਚਰ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਸੋਮਵਾਰ ਯਾਨਿ 4 ਅਕਤੂਬਰ ਤੋਂ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਨਵੀਂ ਅਤੇ ਆਸਾਨ ਪ੍ਰਣਾਲੀ ਸ਼ੁਰੂ ਕਰਨ ਦਾ ਵੀ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਅਪ੍ਰੈਲ ਮਹੀਨੇ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬ੍ਰਿਟਿਸ਼ ਸਰਕਾਰ ਨੇ ਪਾਕਿਸਤਾਨ ਨੂੰ ਰੈੱਡ ਲਿਸਟ ਵਿੱਚ ਸ਼ਾਮਿਲ ਕੀਤਾ ਸੀ।