ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਹੋਲੀ ਮਨਾਉਣ ਤੋਂ ਰੋਕਣ ‘ਤੇ ਹਿੰਦੂ ਭਾਈਚਾਰੇ ਦੇ ਘੱਟੋ-ਘੱਟ 15 ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਮਾਮਲਾ ਸੋਮਵਾਰ ਦਾ ਹੈ ਜਦੋਂ ਇੱਕ ਕੱਟੜਪੰਥੀ ਇਸਲਾਮੀ ਵਿਦਿਆਰਥੀ ਜਥੇਬੰਦੀ ਦੇ ਮੈਂਬਰਾਂ ਨੇ ਕਥਿਤ ਤੌਰ ‘ਤੇ ਹਿੰਦੂ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਹੋਲੀ ਖੇਡਣ ਤੋਂ ਰੋਕਿਆ। ਇਹ ਘਟਨਾ ਪੰਜਾਬ ਯੂਨੀਵਰਸਿਟੀ ਦੇ ਲਾਅ ਕਾਲਜ ਦੀ ਹੈ ਜਿੱਥੇ 30 ਦੇ ਕਰੀਬ ਵਿਦਿਆਰਥੀ ਹੋਲੀ ਖੇਡਣ ਪੁੱਜੇ ਹੋਏ ਸਨ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਹ ਮਾਮਲਾ ਸੋਮਵਾਰ ਦਾ ਹੈ ਜਦੋਂ ਇਕ ਕੱਟੜਪੰਥੀ ਇਸਲਾਮਿਕ ਵਿਦਿਆਰਥੀ ਸੰਗਠਨ ਦੇ ਮੈਂਬਰਾਂ ਨੇ ਕਥਿਤ ਤੌਰ ‘ਤੇ ਹਿੰਦੂ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਹੋਲੀ ਖੇਡਣ ਤੋਂ ਰੋਕ ਦਿੱਤਾ। ਇਹ ਘਟਨਾ ਪੰਜਾਬ ਯੂਨੀਵਰਸਿਟੀ ਦੇ ਲਾਅ ਕਾਲਜ ਦੀ ਹੈ ਜਿੱਥੇ 30 ਦੇ ਕਰੀਬ ਵਿਦਿਆਰਥੀ ਹੋਲੀ ਖੇਡਣ ਪੁੱਜੇ ਹੋਏ ਸਨ।
ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਚਸ਼ਮਦੀਦ ਗਵਾਹ ਕਾਸ਼ਿਫ਼ ਬ੍ਰੋਹੀ ਨੇ ਪੀਟੀਆਈ ਨੂੰ ਦੱਸਿਆ, ‘‘ਜਿਵੇਂ ਹੀ ਵਿਦਿਆਰਥੀ ਲਾਅ ਕਾਲਜ ਦੇ ਲਾਅਨ ਵਿੱਚ ਇਕੱਠੇ ਹੋਏ ਤਾਂ ਇਸਲਾਮੀ ਜਮਾਤ ਤੁਲਬਾ (ਆਈ. ਜੇ. ਟੀ.) ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਹੋਲੀ ਖੇਡਣ ਤੋਂ ਜ਼ਬਰਦਸਤੀ ਰੋਕਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਝੜਪ ਹੋ ਗਈ ਅਤੇ 15 ਹਿੰਦੂ “ਵਿਦਿਆਰਥੀ ਜ਼ਖਮੀ ਹੋ ਗਏ।”
ਬ੍ਰੋਹੀ ਨੇ ਇਹ ਵੀ ਦਾਅਵਾ ਕੀਤਾ ਕਿ ਹਿੰਦੂ ਭਾਈਚਾਰੇ ਦੇ ਵਿਦਿਆਰਥੀਆਂ ਨੇ ਹੋਲੀ ਮਨਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪਹਿਲਾਂ ਹੀ ਇਜਾਜ਼ਤ ਲੈ ਲਈ ਸੀ। ਝੜਪ ਵਿੱਚ ਜ਼ਖ਼ਮੀ ਹੋਏ ਇੱਕ ਹੋਰ ਵਿਦਿਆਰਥੀ ਖੇਤ ਕੁਮਾਰ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੇ ਆਈਜੇਟੀ ਮੈਂਬਰਾਂ ਦੇ ਵਤੀਰੇ ਖ਼ਿਲਾਫ਼ ਵਾਈਸ-ਚਾਂਸਲਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਗਾਰਡਾਂ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਕੱਢ ਦਿੱਤਾ
ਕੁਮਾਰ ਨੇ ਕਿਹਾ, “ਅਸੀਂ ਆਈਜੇਟੀ ਅਤੇ ਸੁਰੱਖਿਆ ਗਾਰਡਾਂ ਦੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਰਮ ਸ਼ਹਿਜ਼ਾਦ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਲਾਅਨ ਵਿੱਚ ਹੋਲੀ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਵੀਸੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।