The Khalas Tv Blog India ਇਸ ਕੰਪਨੀ ਦੀ ONLINE ਹੋਟਲ ਬੁਕਿੰਗ ‘ਤੇ ਉੱਠੇ ਗੰਭੀਰ ਸਵਾਲ ! ਠੱਗੀ ਤੋਂ ਲੈਕੇ ਅਸ਼ਲੀਲਤਾ ਤੱਕ ਮਾਮਲੇ
India

ਇਸ ਕੰਪਨੀ ਦੀ ONLINE ਹੋਟਲ ਬੁਕਿੰਗ ‘ਤੇ ਉੱਠੇ ਗੰਭੀਰ ਸਵਾਲ ! ਠੱਗੀ ਤੋਂ ਲੈਕੇ ਅਸ਼ਲੀਲਤਾ ਤੱਕ ਮਾਮਲੇ

Oyo room fraud cases

ਇਸ ਕੰਪਨੀ ਦੀ ONLINE ਹੋਟਲ ਬੁਕਿੰਗ 'ਤੇ ਉੱਠੇ ਗੰਭੀਰ ਸਵਾਲ ! ਠੱਗੀ ਤੋਂ ਲੈਕੇ ਅਸ਼ਲੀਲਤਾਂ ਤੱਕ ਮਾਮਲੇ ਆਏ ਸਾਹਮਣੇ

ਚੰਡੀਗੜ੍ਹ : Online ਨੇ ਹਰ ਵਪਾਰ ਵਿੱਚ ਕਰਾਂਤੀ ਲਿਆਈ ਹੈ । ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ ਹੈ । ਹੋਟਲ ਸਨਅਤ ਨੂੰ ਵੀ online booking ਨਾਲ ਕਾਫੀ ਫਾਇਦਾ ਹੋਇਆ ਹੈ। ਵੈਸੇ ਤਾਂ ਭਾਰਤ ਵਿੱਚ ਇਸ ਵੇਲੇ ਹੋਟਲ ਬੁੱਕ ਕਰਵਾਉਣ ਦੇ ਲਈ ਕਈ ਕੰਪਨੀਆਂ ਦੀ ਐੱਪ ਮੌਜੂਦ ਹਨ । ਪਰ ਸਭ ਤੋਂ ਜ਼ਿਆਦਾ ਮਸ਼ਹੂਰ OYO ਹੈ। ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਹੋਟਲ ਬੁੱਕ ਕਰ ਸਕਦੇ ਹੋ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਬਿਜਨੈੱਸ ਮਾਡਲ ਨੂੰ ਲੈਕੇ ਕਾਫ਼ੀ ਸਵਾਲ ਉੱਠ ਰਹੇ ਹਨ । ਅਜਿਹੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ONLINE ਹੋਟਲ ਬੁੱਕ ਕਰਵਾਉਣ ਤੋਂ ਲੋਕ ਡਰ ਰਹੇ ਹਨ ।

ਹੋਟਲ ਦੇ ਕਮਰੇ ਵਿੱਚ ਵੀਡੀਓ ਰਿਕਾਰਡਿੰਗ

OYO ਦੇ ਜ਼ਰੀਏ ਜਿੰਨਾਂ ਰੂਮਸ ਦੀ ਬੁਕਿੰਗ ਹੋ ਰਹੀ ਹੈ ਉਨ੍ਹਾਂ ਹੋਟਲਾਂ ਦੇ ਕਮਰਿਆਂ ਵਿੱਚ ਹਿੱਡਨ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ । ਜ਼ੀ ਨਿਊਜ਼ ਦੀ ਰਿਪੋਰਟ ਮੁਤਾਬਿਕ ਕਮਰੇ ਵਿੱਚ ਰੁੱਕਣ ਵਾਲੇ ਜੋੜੇ ਦਾ ਵੀਡੀਓ ਬਣਾਇਆ ਜਾ ਰਿਹਾ ਹੈ । ਨੋਇਡਾ ਤੋਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ । ਜਿੱਥੇ OYO ਰੂਮਸ ਵਿੱਚ ਹਿੱਡਨ ਕੈਮਰੇ ਦੀ ਵਰਤੋਂ ਕੀਤੀ ਗਈ ਹੈ ਅਤੇ ਇੱਕ ਜੋੜੇ ਦਾ Private Video ਬਣਾਇਆ ਗਿਆ । ਇਸ ਤੋਂ ਬਾਅਦ ਮੁਲਜ਼ਮਾਂ ਨੇ ਕੁੜੀ-ਮੁੰਡੇ ਨੂੰ ਬਲੈਕਮੇਲ ਵੀ ਕੀਤਾ ਅਤੇ ਪੈਸੇ ਠੱਗਣ ਦੀ ਕੋਸ਼ਿਸ਼ ਵੀ ਕੀਤੀ । ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਹੈ । ਜਦਕਿ OYO ਦਾ ਇਸ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਜਿਸ ਹੋਟਲ ਦੇ ਕਮਰੇ ਵਿੱਚ ਹਿਡਨ ਕੈਮਰਾ ਲੱਗਿਆ ਸੀ ਉਹ OYO ਦੀ ਲਿਸਟ ਵਿੱਚ ਸੀ। ਇਸ ਤੋਂ ਪਹਿਲਾਂ ਵੀ ਕਈ ਜੋੜਿਆਂ ਦੇ ਪ੍ਰਾਈਵੇਟ ਵੀਡੀਓ ਹੋਟਲ ਵਿੱਚ ਬਣਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਵੀਡੀਓ ਦੇ ਸਹਾਰੇ ਠੱਗੀ ਨੂੰ ਅੰਜਾਮ ਦੇਣ ਵੀ ਮਾਮਲੇ ਆਏ ਹਨ

OYO ਚੁੱਪ ਕਿਉਂ ?

ਲਗਾਤਾਰ ਹੋਟਲ ਵਿੱਚ ਹਿੱਡਨ ਕੈਮਰੇ ਦੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ OYO ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਜਿਸ ਤੋਂ ਬਾਅਦ OYO ਦੇ ਬਿਜਨੈੱਸ ਮਾਡਲ ਨੂੰ ਲੈਕੇ ਸਵਾਲ ਉੱਠ ਰਹੇ ਹਨ । ਹਾਲਾਂਕਿ ਕੰਪਨੀ ਦੇ ਸੂਤਰਾਂ ਮੁਤਾਬਿਕ ਇਹ ਹੋਟਲ ਸਿੱਧੇ ਤੌਰ ਨਾਲ ਕੰਪਨੀ ਨਾਲ ਜੁੜੇ ਨਹੀਂ ਹਨ ਸਿਰਫ਼ ਕੰਪਨੀ ਦੇ ਪਲੇਟਫਾਰਮ ‘ਤੇ ਲਿਸਟਿਡ ਹਨ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਆਖਿਰ OYO ਬਿਨਾਂ ਕਿਸੇ ਜਾਂਚ ਦੇ ਕਿਸੇ ਵੀ ਹੋਟਲ ਨੂੰ ਆਪਣੇ ਪਲੇਟਫਾਰਮ ਨਾਲ ਕਿਵੇਂ ਜੋੜ ਸਕਦਾ ਹੈ ?

Exit mobile version