‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਦਾ ਆਪਣਾ ਆਲੀਸ਼ਾਨ ਰੈਸਟੋਰੈਂਟ ਗ੍ਰਾਹਕਾਂ ਲਈ ਬੰਦ ਕਰਕੇ ਕਿਸਾਨਾ ਦੇ ਸਪੁਰਦ ਕਰਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
ਕਿਸਾਨ ਲੀਡਰਾਂ ਨੇ ਦੱਸਿਆ ਰਾਮ ਸਿੰਘ ਰਾਣਾ ਨੇ ਪਹਿਲਾਂ ਲੰਗਰ ਦੀ ਸੇਵਾ ਦੇ ਨਾਲ-ਨਾਲ RO ਵਾਲੇ ਠੰਡੇ ਪਲਾਟ ਦੀ ਮੁਫਤ ਸੇਵਾ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨ ਮੋਰਚੇ ‘ਤੇ ਆਟਾ ਚੱਕੀਆ ਦੀ ਵੀ ਮੁਫਤ ਸੇਵਾ ਕੀਤੀ ਅਤੇ ਹੁਣ ਕਿਸਾਨ ਅੰਦੋਲਨ ਨੂੰ ਆਪਣਾ-ਆਪ ਸਮਰਪਿਤ ਕਰਕੇ ਧਰਨੇ ਵਿੱਚ ਬੈਠੇ ਕਿਸਾਨਾਂ ਲਈ ਦੁੱਧ ਦੀ ਸੇਵਾ ਕਰਨ ਦਾ ਐਲਾਨ ਕੀਤਾ ਹੈ।
ਇਸ ਸੇਵਾ ਵਿੱਚ ਬੇਅੰਤ ਲਾਗਤ ਆਵੇਗੀ। ਸੰਯੁਕਤ ਕਿਸਾਨ ਮੋਰਚਾ ਨੇ ਰਾਮ ਸਿੰਘ ਰਾਣਾ ਨੂੰ ਸਲਾਮ ਕੀਤਾ ਹੈ।