India

ਯਾਸ ਸਾਇਕਲੋਨ ਨਾਲ ਨੁਕਸਾਨੇ ਗਏ ਸੂਬਿਆਂ ਲਈ ਪ੍ਰਧਾਨ ਮੰਤਰੀ ਨੇ 1 ਹਜ਼ਾਰ ਕਰੋੜ ਦਾ ਕੀਤਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਸ ਤੂਫਾਨ ਨਾਲ ਨੁਕਸਾਨੇ ਗਏ ਰਾਜਾਂ 1000 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਸਾਇਕਲੋਨ ਯਾਸ ਦੀ ਭੁਵਨੇਸ਼ਵਰ ਵਿੱਚ ਸਮੀਖਿਆ ਮੀਟਿੰਗ ਦੌਰਾਨ ਕੀਤਾ।

ਉੜੀਸਾ ਨੂੰ ਬਿਨਾਂ ਦੇਰੀ 500 ਕਰੋੜ ਤੇ ਪੱਛਮੀ ਬੰਗਾਲ ਤੇ ਝਾਰਖੰਡ ਲਈ ਵੀ 500 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਕੇਂਦਰ ਵੱਲੋਂ ਇਕ ਅੰਤਰ ਮੰਤਰਾਲੇ ਦੀ ਇੱਕ ਟੀਮ ਵੀ ਭੇਜੀ ਜਾਵੇਗੀ, ਜੋ ਰਾਜਾਂ ਵਿੱਚ ਹੋਏ ਨੁਕਸਾਨ ਦਾ ਜਾਇਜਾ ਲਵੇਗੀ ਤਾਂ ਜੋ ਅੱਗੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।